FacebookTwitterg+Mail

ਅਵਤਾਰ ਸਫਰੀ ਦਾ ਨਵਾਂ ਸਿੰਗਲ ਟਰੈਕ 'ਭੁੱਲਗੀ ਸਾਡਾ ਪਿਆਰ' ਆਇਆ ਚਰਚਾ 'ਚ

bhul gai sadda pyaar avtar safri
12 July, 2019 10:28:18 AM

ਜਲੰਧਰ(ਬਿਊਰੋ)— ਸਿੰਗਲ ਟਰੈਕ 'ਨਸ਼ਿਆਂ 'ਚ ਰੋਲਤਾ ਪੰਜਾਬ, ਗਿੱਧੇ ਵਿਚ, ਗੱਲ ਸੁਣ ਜਾ' ਤੋਂ ਇਲਾਵਾ ਹੋਰ ਹਿੱਟ ਗੀਤਾਂ ਨਾਲ ਚਰਚਾ ਵਿਚ ਆਏ ਗਾਇਕ ਅਵਤਾਰ ਸਫਰੀ ਦੇ ਨਵੇਂ ਸਿੰਗਲ ਟਰੈਕ 'ਭੁੱਲ ਗਈ ਸਾਡਾ ਪਿਆਰ' ਯੂ-ਟਿਊਬ 'ਤੇ ਇਕ ਲੱਖ ਤੋਂ ਵੀ ਜ਼ਿਆਦਾ ਵਾਰ ਦਰਸ਼ਕਾਂ ਵਲੋਂ ਦੇਖਿਆ ਗਿਆ। ਜਾਣਕਾਰੀ ਦਿੰਦਿਆਂ ਕੰਪਨੀ ਦੇ ਐੱਮ. ਡੀ. ਕਰਮਜੀਤ ਵਿਰਕ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਰਿਲੀਜ਼ ਕੀਤਾ ਹੈ ਯੂ. ਐੱਸ. ਏ. ਦੀ ਕੰਪਨੀ ਯੂ.ਐੱਸ. ਰਿਕਾਰਡਸ ਨੇ।

ਇਸ ਦਾ ਮਿਊਜ਼ਿਕ ਐੱਮ-2 ਮਿਊਜ਼ਿਕ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਜੈਲੀ ਸੰਧੂ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਕਿੰਗ ਮੋਸ਼ਨ ਪਿਕਚਰਜ਼ ਵਲੋਂ ਅਮਰੀਕਾ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ।


Tags: Bhul Gai Sadda PyaarAvtar SafriJelly SidhuUS Records ਪੰਜਾਬੀ ਸਿੰਗਰ

About The Author

manju bala

manju bala is content editor at Punjab Kesari