FacebookTwitterg+Mail

ਅਕਸ਼ੈ ਨੂੰ ਰੋਲ ਮਾਡਲ ਮੰਨਦੀ ਹੈ ਭੂਮੀ, 'ਸੋਨਚਿਰੱਈਆ' ਰਿਲੀਜ਼ਿੰਗ ਨੂੰ ਤਿਆਰ

bhumi pednekar
14 July, 2018 02:32:26 AM

ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਅਕਸ਼ੈ ਕੁਮਾਰ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਭੂਮੀ ਨੇ ਅਕਸ਼ੈ ਨਾਲ ਫਿਲਮ 'ਟਾਇਲਟ-ਏਕ ਪ੍ਰੇਮ ਕਥਾ' ਵਿਚ ਕੰਮ ਕੀਤਾ ਸੀ। ਫਿਲਮ 'ਚ ਭੂਮੀ ਦੇ ਅਭਿਨੈ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਉਨ੍ਹਾਂ ਤੋਂ ਬਹੁਤ ਕੁਝ ਸਿੱੱਖਿਆ ਹੈ। ਹਾਲ ਹੀ 'ਚ ਭੂਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਸ਼ੂਟਿੰਗ ਪੂਰੀ ਹੋਈ, ਸੋਨਚਿਰੱਈਆ' ਬਹੁਤ ਖਾਸ ਹੈ।

Punjabi Bollywood Tadka
ਦੱਸਣਯੋਗ ਹੈ ਕਿ ਭੂਮੀ ਅੱਜਕਲ ਫਿਲਮ 'ਸੋਨਚਿਰੱਈਆ' ਵਿਚ ਕੰਮ ਕਰ ਰਹੀ ਹੈ। ਫਿਲਮ ਵਿਚ ਉਸ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਅਤੇ ਮਨੋਜ ਵਾਜਪਾਈ ਨਜ਼ਰ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਇਸ ਸਮੇਂ ਚੰਬਲ ਵਿਚ ਚੱਲ ਰਹੀ ਹੈ। ਬੀਤੇ ਦਿਨੀਂ ਫਿਲਮ ਸੈੱਟ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਸੁਸ਼ਾਂਤ ਅਤੇ ਭੂਮੀ ਦੇ ਕਿਰਦਾਰ ਦੀ ਝਲਕ ਦੇਖਣ ਨੂੰ ਮਿਲੀ ਸੀ। ਇਸ ਤੋਂ ਇਲਾਵਾ ਇਹ ਫਿਲਮ 8 ਫਰਵਰੀ, 2019 ਨੂੰ ਰਿਲੀਜ਼ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Bhumi Pednekar Sonchiraiya Sushant Singh Rajput Akshay Kumar Role Model Bollywood Actress

Edited By

Kapil Kumar

Kapil Kumar is News Editor at Jagbani.