FacebookTwitterg+Mail

VIDEO : ਭੂਮੀ ਦੇ ਬਰਥਡੇ ਪਾਰਟੀ 'ਚ 'ਬੇਫਿਕਰੇ' ਹੋ ਕੇ ਨੱਚੇ ਵਾਨੀ ਕਪੂਰ ਅਤੇ ਵਰੁਣ ਧਵਨ

bhumi pednekar
19 July, 2018 09:47:37 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦਾ ਬੀਤੇ ਦਿਨ ਜਨਮਦਿਨ ਸੀ। ਆਪਣੇ ਜਨਮਦਿਨ 'ਤੇ ਭੂਮੀ ਨੇ ਮੁੰਬਈ ਵਿਚ ਇਕ ਧਮਾਕੇਦਾਰ ਪਾਰਟੀ ਰੱਖੀ ਸੀ। ਜਿਸ ਵਿਚ ਬਾਲੀਵੁਡ ਦੇ ਕਈ ਮਸ਼ਹੂਰ ਸਿਤਾਰੇ ਪੁੱਜੇ। ਇਸ ਪਾਰਟੀ ਵਿਚ ਸਿਤਾਰਿਆਂ ਨੇ ਖੂਬ ਮਸਤੀ ਕੀਤੀ।
Punjabi Bollywood Tadkaਇਸ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਇਕ ਵੀਡੀਓ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਉਸ 'ਚ ਐਕਟਰ ਵਰੁਣ ਧਵਨ ਅਤੇ ਵਾਨੀ ਕਪੂਰ ਬੇਫਿਕਰੇ ਹੋ ਕੇ ਖੂਬ ਨੱਚਦੇ ਦਿਖਾਈ ਦੇ ਰਹੇ ਹਨ।

 

A post shared by Bollywood (@filmyhaiboss) on

ਭੂਮੀ ਪੇਡਨੇਕਰ ਇਸ ਖਾਸ ਮੌਕੇ 'ਤੇ ਭੂਮੀ ਬਲੈਕ ਸ਼ਾਰਟ ਡਰੈੱਸ 'ਚ ਪਹੁੰਚੀ। ਭੂਮੀ ਕਾਫ਼ੀ ਗਲੈਮਰਸ ਨਜ਼ਰ ਆ ਰਹੀ ਸੀ। ਉਨ੍ਹਾਂ ਦੇ ਇਸ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਇਸ ਪਾਰਟੀ 'ਚ ਭੂਮੀ ਦੀ ਮਾਂ ਵੀ ਮੌਜੂਦ ਸੀ। ਭੂਮੀ ਨੇ ਮਾਂ ਨਾਲ ਪੋਜ਼ ਵੀ ਦਿੱਤਾ।
Image result for bhumi pednekar with mom


Tags: Bhumi Pednekar Birthday PartyVarun DhawanVaani KapoorSumitra Hooda Pednekar

Edited By

Manju

Manju is News Editor at Jagbani.