FacebookTwitterg+Mail

ਭੂਮੀ ਤੇ ਕੋਂਕਣਾ ਸਕ੍ਰੀਨ 'ਤੇ ਅੰਲਕ੍ਰਿਤਾ ਸ਼੍ਰੀਵਾਸਤਵ ਦੀ ਫਿਲਮ 'ਚ ਆਉਣਗੀਆਂ ਨਜ਼ਰ

bhumi pednekar and konkona sen sharma
14 October, 2018 10:10:01 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਫੀਮੇਲ ਓਰੀਐਨਟਡ ਫਿਲਮਾਂ ਹੀ ਬਣ ਰਹੀਆਂ ਹਨ। ਹੁਣ ਤੱਕ ਇਸੇ ਤਰ੍ਹਾਂ ਦੀਆਂ ਕਈ ਫਿਲਮਾਂ ਬਣ ਵੀ ਚੁੱਕੀਆਂ ਹਨ, ਜਿਨ੍ਹਾਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਕੁਝ ਸਮਾਂ ਪਹਿਲਾਂ ਹੀ ਅਜਿਹੀ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਲੈ ਕੇ ਆਈ ਸੀ ਡਾਇਰੈਕਟਰ ਅੰਲਕ੍ਰਿਤਾ ਸ਼੍ਰੀਵਾਸਤਵ।

Image result for bhumi-pednekar-konkona-sen-sharma-cast-in-alankrita-shrivastavas-next

ਹੁਣ ਖਬਰਾਂ ਆ ਰਹੀਆਂ ਹਨ ਕਿ ਅੰਲਕ੍ਰਿਤਾ ਸ਼੍ਰੀਵਾਸਤਵ ਇਕ ਹੋਰ ਅਜਿਹੀ ਹੀ ਫਿਲਮ ਲੈ ਕੇ ਆ ਰਹੀ ਹੈ। ਇਸ ਲਈ ਉਸ ਨੇ ਬਾਲੀਵੁੱਡ ਦੀਆਂ ਦੋ ਹੌਟ ਅਦਾਕਾਰਾਂ ਨੂੰ ਅਪ੍ਰੋਚ ਕੀਤਾ ਹੈ। ਇਨ੍ਹਾਂ ਐਕਟਰਸ ਭੂਮੀ ਪੇਡਨੇਕਰ ਤੇ ਕੋਕਣਾ ਸੇਨ ਦਾ ਨਾਂ ਸ਼ਾਮਲ ਹੈ।

Image result for bhumi-pednekar-konkona-sen-sharma-cast-in-alankrita-shrivastavas-next
ਖਬਰਾਂ ਹਨ ਤਾਂ ਇਹ ਵੀ ਹਨ ਕਿ ਇਸ ਫਿਲਮ ਨੂੰ ਕੋਂਕਣਾ ਨੇ ਤਾਂ ਸਾਈਨ ਵੀ ਕਰ ਲਿਆ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਭੂਮੀ ਵੀ ਇਸ ਫਿਲਮ ਨੂੰ ਸਾਈਨ ਕਰਦੀ ਹੈ ਜਾਂ ਨਹੀਂ। ਜੇਕਰ ਕਰਦੀ ਹੈ ਤਾਂ ਭੂਮੀ ਤੇ ਕੋਂਕਣਾ ਨੂੰ ਇਕ ਸਕ੍ਰੀਨ 'ਤੇ ਦੇਖਣਾ ਕਾਫੀ ਦਿਲਚਸਪ ਹੋਵੇਗਾ।

Image result for bhumi-pednekar-konkona-sen-sharma-cast-in-alankrita-shrivastavas-next


Tags: Bhumi Pednekar Konkona Sen Sharma Alankrita Shrivastava Next Film Lipstick Under My Burkha

Edited By

Sunita

Sunita is News Editor at Jagbani.