ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਸਿਰਫ 4 ਫਿਲਮਾਂ ਕਰ ਕੇ ਬਾਲੀਵੁੱਡ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।
ਪਹਿਲੀ ਫਿਲਮ 'ਦਮ ਲਗਾ ਕੇ ਹਈਸ਼ਾ' 'ਚ ਓਵਰਵੇਟ ਮਹਿਲਾ ਦੇ ਰੋਲ 'ਚ ਉਨ੍ਹਾਂ ਨੂੰ ਹਰ ਕਿਸੇ ਨੇ ਨੋਟਿਸ ਕੀਤਾ ਪਰ 2017 'ਚ ਜਦੋਂ ਉਨ੍ਹਾਂ ਦੀ ਦੂਜੀ ਫਿਲਮ ਆਈ ਤਾਂ ਭੂਮੀ ਦੇ ਗਜ਼ਬ ਟ੍ਰਾਂਸਫਾਰਮੇਸ਼ਨ ਅਤੇ ਮੇਕਓਵਰ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ।
ਲੋਕਾਂ ਨੂੰ ਭੂਮੀ ਦਾ ਸਲਿਮ ਅਤੇ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲਿਆ। ਭੂਮੀ ਨੂੰ ਉਨ੍ਹਾਂ ਦੇ 'ਫੈਟ ਟੂ ਫਿੱਟ' ਲੁੱਕ ਲਈ ਖੂਬ ਸਰਾਹਿਆ ਜਾਂਦਾ ਹੈ।
ਪਹਿਲਾ ਗੋਲੂ-ਮੋਲੂ ਅਤੇ ਕਿਊਟ ਦਿਸਣ ਵਾਲੀ ਇਹ ਅਦਾਕਾਰਾ ਹੁਣ ਸੈਕਸੀ ਅਤੇ ਫਿੱਟ ਨਜ਼ਰ ਆਉਂਦੀ ਹੈ।
ਉਨ੍ਹਾਂ ਦੇ ਭਾਰ ਘੱਟ ਕਰਨ ਦੀ ਕਹਾਣੀ ਯਕੀਨਨ ਹੀ ਕਈ ਲੜਕੀਆਂ ਨੂੰ ਪ੍ਰੇਰਣਾ ਦਿੰਦੀ ਹੈ।
ਭੂਮੀ ਨੇ ਪਹਿਲੀ ਫਿਲਮ 'ਦਮ ਲਗਾ ਕੇ ਹਈਸ਼ਾ' ਦੇ ਕਿਰਦਾਰ ਲਈ 20 ਕਿਲੋ ਭਾਰ ਵਧਾਇਆ ਸੀ।
ਫਿਲਮ 'ਦਮ ਲਗਾ ਕੇ ਹਈਸ਼ਾ' ਦੌਰਾਨ ਉਨ੍ਹਾਂ ਦਾ ਭਾਰ 89 ਕਿਲੋ ਸੀ। 2015 'ਚ ਫਿਲਮ ਰਿਲੀਜ਼ ਦੇ ਤੁਰੰਤ ਬਾਅਦ ਅਦਾਕਾਰਾ ਨੇ ਆਪਣੇ ਮੋਟਾਪੇ 'ਤੇ ਕੰਮ ਕਰਨਾ ਸ਼ੁਰੂ ਕੀਤਾ। ਸਖਸ ਮਿਹਨਤ ਦੀ ਬਦੌਲਤ 2017 ਤੱਕ ਉਨ੍ਹਾਂ ਦਾ ਭਾਰ 57 ਕਿਲੋ ਹੋ ਗਿਆ।