ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਭੂਮੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
ਇਸ ਦੌਰਾਨ ਹਸੀਨਾ ਨੇ ਬਲੈਕ ਕਲਰ ਦੀ ਫਰੰਟ ਕੱਟ ਡਰੈੱਸ ਪਹਿਨੀ ਹੋਈ ਹੈ। ਇਸ 'ਚ ਉਸ ਦਾ ਗਲੈਮਰਸ ਅੰਦਾਜ਼ ਨਜ਼ਰ ਆ ਰਿਹਾ ਹੈ। ਤਸਵੀਰ ਨਾਲ ਭੂਮੀ ਨੇ ਕੈਪਸ਼ਨ ਦਿੱਤਾ ਹੈ,''Be your own kind of beautiful 🖤''।
ਅਦਾਕਾਰਾ ਦੀ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਹਨ ਜੋ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਭੂਮੀ ਦੀ ਹਾਲ ਹੀ 'ਚ ਫਿਲਮ 'ਸੋਨਚਿੜਿਆ' ਰਿਲੀਜ਼ ਹੋਈ ਹੈ।
ਇਸ ਫਿਲਮ 'ਚ ਉਨ੍ਹਾਂ ਨਾਲ ਸੁਸ਼ਾਂਤ ਸਿੰਘ ਰਾਜਪੂਤ ਲੀਡ ਰੋਲ 'ਚ ਸਨ। ਫਿਲਮ ਬਾਕਸ ਆਫਿਲ 'ਤੇ ਚੰਗੀ ਕਮਾਈ ਕਰ ਰਹੀ ਹੈ।