FacebookTwitterg+Mail

ਅੰਤਰਿਮ ਬਜਟ ਨਾਲ ਬਾਲੀਵੁੱਡ ਨੂੰ ਮਿਲੀ ਵੱਡੀ ਰਾਹਤ

bhushan kumar
02 February, 2019 02:38:53 PM

ਮੁੰਬਈ (ਬਿਊਰੋ) — ਬੀਤੇ ਦਿਨ ਘੋਸ਼ਿਤ ਹੋਏ ਬਜਟ 2019 ਫਿਲਮ ਇੰਡਸਟਰੀ ਲਈ ਕੋਈ ਚੰਗੀ ਖਬਰ ਲੈ ਕੇ ਆਇਆ ਹੈ। ਫਿਲਮ ਦੀਆਂ ਟਿਕਟਾਂ 'ਤੇ ਜੀ. ਐੱਸ. ਟੀ. ਦੀ ਘਾਟ ਦੀ ਪੂਰਨਕਰਨ ਤੋਂ ਇਲਾਵਾ ਇਕ ਵਿਰੋਧੀ ਕੈਮਕੋਡਿੰਗ ਪ੍ਰਧਾਨ ਤੇ ਇਕ ਸਿੰਗਲ ਵਿੰਡੋ ਕਲੀਅਰੈਂਸ ਪ੍ਰਸਤਾਵਿਤ ਕੀਤਾ ਗਿਆ ਹੈ ਅਤੇ ਇਸ ਬਦਲਾਅ ਦਾ ਫਿਲਮ ਇੰਡਸਟਰੀ ਨੇ ਬਾਹਾਂ ਖੋਲ੍ਹ ਕੇ ਸਵਾਗਤ ਕੀਤਾ ਹੈ।


ਨਿਰਮਾਤਾ ਭੂਸ਼ਣ ਕੁਮਾਰ ਦਾ ਕਹਿਣਾ ਹੈ, ''ਇਹ ਇਕ ਬਹੁਤ ਵਧੀਆ ਪਹਿਲ ਹੈ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਦਿੱਲੀ ਤੇ ਮੁੰਬਈ 'ਚ ਪੀ. ਐੱਮ. ਨਾਲ ਪਿਛਲੀਆਂ ਬੈਠਕਾਂ ਦਾ ਜ਼ਿਕਰ ਕਰਦੇ ਹੋਏ) ਨਾਲ ਮਿਲੇ ਸੀ। ਉਨ੍ਹਾਂ ਨੂੰ ਅਸੀਂ ਦੱਸਿਆ ਸੀ ਕਿ ਸਾਨੂੰ ਕਿਵੇਂ ਫਿਲਮ ਦੀ ਸ਼ੂਟਿੰਗ ਲਈ ਇਜਾਜ਼ਤ ਲੈਣ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕੱਢਣ ਦੀ ਬੇਨਤੀ ਵੀ ਕੀਤੀ ਸੀ। ਉਨ੍ਹਾਂ ਨੇ ਤੁਰੰਤ ਇਸ 'ਤੇ ਵਿਚਾਰ ਕੀਤਾ। ਇਸ ਤੋਂ ਇਲਾਵਾ ਪਾਇਰੇਸੀ ਦੇ ਵਿਵਹਾਰਾਂ 'ਤੇ ਵੀ ਅਸੀਂ ਆਪਣੀਆਂ ਫਿਲਮਾਂ 'ਚ ਇੰਨਾਂ ਪੈਸਾ ਲਾਉਂਦੇ ਹਾਂ। ਪੱਛਮ 'ਚ ਕਾਨੂੰਨ ਇੰਨੇ ਸਖਤ ਹਨ ਕਿ ਭਾਵੇਂ ਤੁਸੀਂ ਪਾਈਰੇਟਿਡ ਵੈੱਬਸਾਈਟ 'ਤੇ ਕੁਝ ਦੇਖ ਰਹੇ ਹੋ ਅਤੇ ਜੇਕਰ ਤੁਹਾਡੇ ਖਿਲਾਫ ਸ਼ਿਕਾਇਤ ਦਰਜ ਕਰ ਦਿੱਤੀ ਜਾਵੇ ਤਾਂ ਉਹ ਤੁਹਾਡੇ ਤੱਕ ਪਹੁੰਚੇ ਸਕਦੇ ਹਨ। ਹਰ ਕੋਈ ਹੁਣ ਜਾਇਜ਼ ਕਾਰੋਬਾਰ ਕਰਨਾ ਚਾਹੁੰਦਾ ਹੈ।''


ਆਪਣੇ ਅੰਤਿਮ ਭਾਸ਼ਣ 'ਚ ਅੰਤਰਿਮ ਵਿੱਤ ਮੰਤਰੀ ਪਿਊਸ਼ ਗੋਇਲ ਨੇ ਮਨੋਰੰਜਨ ਜਗਤ ਨੂੰ ਇਕ ਪ੍ਰਮੁੱਖ ਰੋਜ਼ਗਾਰ ਜਨਰੇਟਰ ਕਿਹਾ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਬਾਰੇ ਵਿੱਤ ਮੰਤਰੀ ਨੇ ਕਿਹਾ, ''ਫਿਲਮ 'ਉੜੀ' ਦੇਖੀ ਅਤੇ ਫਿਲਮ ਦੌਰਾਨ ਥਿਏਟਰ 'ਚ ਵੀ ਜੋਸ਼ ਬਹੁਤ ਜ਼ਿਆਦਾ ਸੀ।'' 
 


Tags: Bhushan Kumar Interim Budget 2019 Narendra Modi Piyush Goyal Karan Johar Film Industry National Museum of Indian Cinema

Edited By

Sunita

Sunita is News Editor at Jagbani.