FacebookTwitterg+Mail

ਅਮਿਤਾਭ ਦੀ ਸਿਹਤ ਨੂੰ ਲੈ ਕੇ ਸਖਤ ਚੇਤਾਵਨੀ, ਫਿਰ ਵੀ ਸ਼ੂਟਿੰਗ ਕਰਨ ਨੂੰ ਹੋਏ ਮਜ਼ਬੂਰ

big b to shoot the action scenes for chehre in poland
27 November, 2019 12:55:22 PM

ਮੁੰਬਈ (ਬਿਊਰੋ) — ਸਿਹਤ ਨੂੰ ਲੈ ਕੇ ਮਿਲੀ ਸਖਤ ਚੇਤਾਵਨੀ ਦੇ ਬਾਵਜੂਦ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣਾ ਕੰਮ ਜਾਰੀ ਰੱਖਿਆ ਹੋਇਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘੱਟੋ-ਘੱਟ ਇਕ ਮਹੀਨੇ ਤੱਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਪਰ ਖਬਰਾਂ ਦੀ ਮੰਨੀਏ ਤਾਂ ਉਹ ਆਪਣੀ ਅਪਕਮਿੰਗ ਫਿਲਮ 'ਚੇਹਰੇ' ਦੀ ਸ਼ੂਟਿੰਗ ਲਈ ਪੋਲੈਂਡ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਉਥੇ ਫਿਲਮ ਦੀ ਇਕ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਹੋਣੀ ਹੈ। ਕਈ ਮੈਡੀਕਲ ਚੇਤਾਵਨੀਆਂ ਦੇ ਬਾਵਜੂਦ ਬੱਚਨ ਸਾਹਿਬ ਐਕਸ਼ਨ ਸੀਨ ਕਰਨ ਜਾ ਰਹੇ ਹਨ। ਦਰਅਸਲ, ਉਨ੍ਹਾਂ ਨੇ ਇਸ ਲਈ ਕਮਿਟਮੈਂਟ ਕੀਤਾ ਸੀ। ਪੋਲੈਂਡ ਸ਼ੈਡਿਊਲ ਬਿੱਗ ਬੀ ਦੀ ਸਿਹਤ ਖਰਾਬ ਹੋਣ ਤੋਂ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਇਸ ਲਈ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕਾਰਨ ਪ੍ਰੋਡਿਊਸਰ ਆਨੰਦ ਪੰਡਿਤ ਨੂੰ ਘਾਟਾ ਉਠਾਉਣਾ ਪਵੇ। ਇਹ ਸ਼ੈਡਿਊਲ 'ਚੇਹਰੇ' ਦੀ ਸ਼ੂਟਿੰਗ ਪੂਰੇ ਹੋਣ ਦਾ ਸੰਕੇਤ ਹੈ। ਇਸ ਤੋਂ ਬਾਅਦ ਬਿੱਗ ਬੀ ਡਾਕਟਰਾਂ ਦੇ ਸੁਝਾਅ ਦੇ ਤਹਿਤ ਕੰਮ ਤੋਂ ਬਰੇਕ ਲੈਣਗੇ।''

ਅਮਿਤਾਭ ਨੇ ਬਲਾਗ 'ਚ ਦਿੱਤੀ ਸੀ ਹੈਲਥ ਅਪਡੇਟ
ਇਸ ਮਹੀਨੇ ਦੀ ਸ਼ੁਰੂਆਤ 'ਚ ਬਿੱਗ ਬੌਸ ਨੇ ਬਲਾਗ ਦੇ ਜਰੀਏ ਆਪਣੀ ਸਿਹਤ ਬਾਰੇ ਦੱਸਿਆ ਸੀ। ਉਨ੍ਹਾਂ ਨੇ ਇਸ 'ਚ ਲਿਖਿਆ ਸੀ ਕਿ ਹੁਣ ਸਰੀਰ ਹੋਲੀ ਹੋਣ ਦੇ ਸੰਕੇਤ ਦੇ ਰਿਹਾ ਹੈ। ਖਰਾਬ ਸਿਹਤ ਦੇ ਚੱਲਦਿਆਂ ਉਹ 25ਵੇਂ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਵੀ ਸ਼ਾਮਲ ਨਹੀਂ ਹੋ ਸਕੇ ਸਨ। ਉਨ੍ਹਾਂ ਨੇ ਇਸ ਲਈ ਟਵਿਟਰ 'ਤੇ ਕੋਲਕਾਤਾ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਸੀ। ਇਸ ਤੋਂ ਪਹਿਲਾਂ ਅਕਤੂਬਰ 'ਚ ਉਨ੍ਹਾਂ ਦੇ ਤਿੰਨ ਦਿਨ ਤੱਕ ਹਸਪਤਾਲ 'ਚ ਭਰਤੀ ਰਹਿਣ ਦੀ ਖਬਰ ਵੀ ਛਾਈ ਰਹੀ ਸੀ। ਹਾਲਾਂਕਿ ਬਿੱਗ ਬੀ ਨੇ ਬੀਮਾਰੀ ਦੀ ਮੀਡੀਆ ਕਵਰੇਜ਼ ਨੂੰ ਲੈ ਕੇ ਬਲਾਗ 'ਚ ਨਾਰਾਜ਼ਗੀ ਜਾਹਿਰ ਕੀਤੀ ਸੀ।

ਅਗਲੇ ਸਾਲ ਰਿਲੀਜ਼ ਹੋਵੇਗੀ 'ਚੇਹਰੇ'
ਰੂਮੀ ਜਾਫਕੀ ਦੇ ਡਾਇਰੈਕਸ਼ਨ 'ਚ ਬਣ ਰਹੀ 'ਚੇਹਰੇ' 'ਚ ਅਮਿਤਾਭ ਬੱਚਨ ਤੋਂ ਇਮਰਾਨ ਹਾਸ਼ਮੀ, ਕ੍ਰਿਸਟਲ ਡਿਸੂਜਾ, ਰਿਆ ਚੱਕਰਬਰਤੀ, ਸਿਧਾਂਤ ਕਪੂਰ ਤੇ ਅਨੂ ਕਪੂਰ ਵੀ ਅਹਿਮ ਭੂਮਿਕਾ 'ਚ ਹਨ। ਫਿਲਮ ਅਗਲੇ ਸਾਲ ਅਪ੍ਰੈਲ 'ਚ ਰਿਲੀਜ਼ ਹੋ ਸਕਦੀ ਹੈ।


Tags: Despite Health IssuesAmitabh BachchanShoot Action ScenesChehrePolandMedical AdviceBig BAnand PanditPhysical Health

Edited By

Sunita

Sunita is News Editor at Jagbani.