FacebookTwitterg+Mail

'ਬਿੱਗ ਬੌਸ-10' ਦੇ ਇਸ ਪ੍ਰਤੀਯੋਗੀ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਕੀਤਾ ਹੈਰਾਨੀਜਨਕ ਖੁਲਾਸਾ, ਜਾਣੋ ਮਾਮਲਾ!

    1/9
11 January, 2017 03:06:11 PM
ਮੁੰਬਈ— ਟੀ.ਵੀ. ਦਾ ਵਿਵਾਦਿਤ ਸ਼ੋਅ 'ਬਿੱਗ ਬੌਸ-10' ਦਾ ਪ੍ਰਤੀਯੋਗੀ ਮਨਵੀਰ ਗੁੱਜਰ ਨੇ ਹਾਲ ਹੀ 'ਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਰਾਜ ਲੋਪਾਮੁਦਰਾ ਰਾਊਤ ਨਾਲ ਸ਼ੇਅਰ ਕੀਤੇ। ਦਰਅਸਲ ਦੋਵੇਂ ਘਰ 'ਚ ਬੈਠ ਕੇ ਗੱਲਾਂ ਕਰ ਰਹੇ ਹਨ। ਇਸ ਦੌਰਾਨ ਜਦੋਂ ਲੋਪਾ ਨੇ ਮਨਵੀਰ ਨਾਲ ਉਸ ਦੀ ਗਰਲਫਰੈਂਡ ਲਿਸਟ ਬਾਰੇ ਪੁੱਛਿਆ ਤਾਂ ਮਨਵੀਰ ਨੇ ਦੱਸਿਆ ਉਹ ਇਕ ਲੜਕੀ ਨੂੰ ਪਿਆਰ ਕਰਦੇ ਹਨ ਪਰ ਕੁਝ ਸਾਲਾਂ ਤੱਕ ਰਿਲੈਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਉਸ ਨੇ ਉਸ ਨੂੰ ਛੱਡ ਦਿੱਤਾ। ਬਸ ਸਮੇਂ ਤੋਂ ਉਨ੍ਹਾਂ ਦਾ ਇਸ ਰਿਸ਼ਤੇ ਤੋਂ ਵਿਸਵਾਸ਼ ਟੁੱਟ ਗਿਆ।
ਪਿਆਰ 'ਚ ਮਿਲੇ ਧੋਖੇ ਨਾਲ ਮਨਵੀਰ ਨੇ ਇੱਥੇ ਲਵ ਲਾਈਫ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ, ਨਾਲ ਹੀ ਉਨ੍ਹਾਂ ਨੇ ਜ਼ਿੰਦਗੀ ਨਾਲ ਜੁੜਿਆ ਇਕ ਹੋਰ ਰਾਜ ਖੋਲਿਆ। ਇਸ ਦੌਰਾਨ ਜਦੋ ਲੋਪਾ ਨੇ ਮਨਵੀਰ ਨਾਲ 10ਵੀਂ ਦੇ ਨਤੀਜੇ ਬਾਰੇ ਪੁੱਛਿਆ ਤਾਂ ਮਨਵੀਰ ਨੇ ਦੱਸਿਆ ਕਿ ਉਨ੍ਹਾਂ ਨੇ 7ਵੀਂ ਕਲਾਸ 'ਚ ਹੀ ਪੜ੍ਹਾਈ ਛੱਡ ਦਿੱਤੀ ਸੀ। ਇਹ ਸੁਣ ਕੇ ਲੋਪਾ ਕਾਫੀ ਹੈਰਾਨ ਹੋ ਗਈ। ਹਾਲਾਂਕਿ ਮਨਵੀਰ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਪੜ੍ਹਾਈ ਕਿਸ ਕਾਰਨ 'ਤੇ ਛੱਡੀ ਸੀ।

Tags: ਮਨਵੀਰ ਗੁੱਜਰ ਲੋਪਾਮੁਦਰਾ ਰਾਊਤ ਬਿੱਗ ਬੌਸ 10Manveer Gujjar Lopamudra Raut 10 Big Boss