ਮੁੰਬਈ — ਟੀ.ਵੀ. ਦਾ ਸ਼ੋਅ 'ਬਿੱਗ ਬੌਸ-10' ਦੇ ਗ੍ਰੈਂਡ ਫਿਨਾਲੇ ਤੋਂ ਠੀਕ ਦੋ ਹਫਤੇ ਪਹਿਲਾਂ ਪ੍ਰਤੀਯੋਗੀ ਨਿਤਿਭਾ ਕੌਲ ਨੂੰ ਬਾਹਰ ਕਰ ਦਿੱਤਾ ਗਿਆ ਹੈ। ਉਹ 'ਬਿੱਗ ਬੌਸ' 'ਚ ਆਉਣ ਤੋਂ ਪਹਿਲਾਂ ਗੂਗਲ ਮਾਰਕੀਟਿੰਗ ਸਲਿਊਸ਼ਨ ਐਸੋਸੀਏਟਸ ਦੇ ਤੌਰ 'ਤੇ ਕੰਮ ਕਰ ਰਹੀ ਸੀ। ਉਸ ਦਾ ਕਹਿਣਾ ਹੈ ਕਿ ਉਹ ਮਨੋਰੰਜਨ ਇੰਡਸਟਰੀ 'ਚ ਆਉਣ ਦੀ ਜ਼ਰੂਰ ਕੋਸ਼ਿਸ਼ ਕਰੇਗੀ। 'ਬਿੱਗ ਬੌਸ-10' ਤੋਂ ਬਾਹਰ ਹੋਣ ਦੇ ਬਾਅਦ ਨਿਤਿਭਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ 'ਬਿੱਗ ਬੌਸ-10' ਦੇ ਘਰ 'ਚ ਮੇਰਾ ਸਫਰ ਅਦਭੁਤ ਰਿਹਾ ਹੈ। ਸ਼ੋਅ 'ਚ ਮਿਲੇ ਪਿਆਰ ਉਤਸ਼ਾਹ ਮੈਨੂੰ ਹਮੇਸ਼ਾਂ ਯਾਦ ਰਹੇਗਾ। 13 ਹਫਤਿਆਂ ਤੱਕ ਮੈਨੂੰ ਸੰਘਰਸ਼ ਕਰਨਾ ਪਿਆ ਸੀ। ਇਸ ਦਾ ਮਤਲਬ ਹੈ ਕਿ ਦਰਸ਼ਕਾਂ ਨੂੰ ਮੇਰੇ 'ਚ ਕੁਝ ਤਾਂ ਖਾਸ ਦਿਖਿਆ ਹੋਵੇਗਾ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਰਹਿਣ ਵਾਲੀ ਨਿਤਿਭਾ 23 ਸਾਲਾਂ ਦੀ ਹੈ। ਨਿਤਿਭਾ ਨੇ ਅੱਗੇ ਕਿਹਾ, ''ਮੈਨੂੰ 'ਬਿੱਗ ਬੌਸ-10' ਦੇ ਘਰ 'ਚ ਕੱਪੜੇ ਧੋਣ, ਖਾਣਾ ਬਣਾਉਣਾ ਅਤੇ ਹੋਰ ਵੀ ਦੂਜੇ ਘਰੇਲੂ ਕੰਮ ਵੀ ਸਿੱਖੇ, ਨਾਲ ਹੀ ਮਨੁੱਖੀ ਸੁਭਾਅ ਅਤੇ ਜ਼ਿੰਦਗੀ ਬਾਰੇ ਕਈ ਗੱਲਾਂ ਸਿੱਖਣ ਨੂੰ ਮਿਲਿਆ। ਇਸ ਸ਼ੋਅ 'ਚ ਵੀਕੇਂਡ ਵਾਰ ਦੌਰਾਨ ਸਲਮਾਨ ਖ਼ਾਨ ਦੀ ਸਲਾਹ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ।''