FacebookTwitterg+Mail

ਬਿੱਗ ਬੌਸ 11 : 'ਕੁੱਤਾ' ਸ਼ਬਦ 'ਤੇ ਉਠੇ ਸਵਾਲਾਂ ਨੂੰ ਲੈ ਕੇ ਸਲਮਾਨ ਨੇ ਕੁਝ ਇਸ ਤਰ੍ਹਾਂ ਮੰਗੀ ਮੁਆਫੀ

big boss 11  salman asks for some questions like   dog
14 October, 2017 11:38:25 PM

ਨਵੀਂ ਦਿੱਲੀ, (ਇੰਟ)- ਬਿੱਗ ਬੌਸ ਵਿਚ ਸਲਮਾਨ ਖਾਨ ਨੇ ਵੀਕੇਂਡ ਦਾ ਵਾਰ 'ਚ ਜ਼ੁਬੈਰ ਖਾਨ ਦਾ ਨਾਂ ਲਏ ਬਿਨਾਂ ਕੁਝ ਅਜਿਹਾ ਬੋਲ ਦਿੱਤਾ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋਵੋਗੇ। ਸਲਮਾਨ ਖਾਨ ਨੇ ਸ਼ਨੀਵਾਰ ਨੂੰ ਸ਼ੋਅ ਸ਼ੁਰੂ ਹੁੰਦੇ ਹੀ ਕਿਹਾ ਕਿ ਪਿਛਲੇ ਹਫਤੇ ਮੈਂ ਕੁੱਤਾ ਸ਼ਬਦ ਦਾ ਇਸਤੇਮਾਲ ਕੀਤਾ ਸੀ। ਇਸ ਲਈ ਮੈਂ ਦੁਨੀਆ ਦੇ ਸਾਰੇ ਕੁੱਤਿਆਂ ਤੋਂ ਮੁਆਫੀ ਮੰਗਦਾ ਹਾਂ ਕਿ ਮੈਂ ਇਸ ਸ਼ਬਦ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਕੁੱਤੇ ਤਾਂ ਬਹੁਤ ਵਫਾਦਾਰ ਹੁੰਦੇ ਹਨ ਅਤੇ ਉਹ ਜਿਸ ਦਾ ਸਾਥ ਦਿੰਦੇ ਹਨ ਪੂਰੀ ਤਰ੍ਹਾਂ ਦਿੰਦੇ ਹਨ। 
ਹਾਂਲਾਕਿ ਸਲਮਾਨ ਖਾਨ ਦਾ ਇਸ਼ਾਰਾ ਸਮਝ ਆ ਰਿਹਾ ਸੀ ਕਿਉਂਕਿ ਉਨ੍ਹਾਂ ਨੇ ਪਿਛਲੇ ਹਫਤੇ ਜ਼ੁਬੈਰ ਖਾਨ ਦੇ ਔਰਤਾਂ ਨਾਲ ਬੇਹੁਦਾ ਭਾਸ਼ਾ ਦਾ ਇਸਤੇਮਾਲ ਕਰਨ 'ਤੇ ਉਸ ਨੂੰ ਕਿਹਾ ਸੀ ਕਿ ਜੇਕਰ ਤੈਨੂੰ ਕੁੱਤਾ ਨਾ ਬਣਾਇਆ ਤਾਂ ਮੇਰਾ ਨਾਮ ਸਲਮਾਨ ਨਹੀਂ। ਜ਼ੁਬੈਰ ਨੇ ਇਸ ਗੱਲ 'ਤੇ ਬਵਾਲ ਖੜ੍ਹਾ ਕਰ ਦਿੱਤਾ ਸੀ। ਜ਼ੁਬੈਰ ਨੇ ਨੀਂਦ ਦੀਆਂ ਗੋਲੀਆਂ ਵੀ ਖਾ ਲਈਆਂ ਸੀ ਅਤੇ ਉਸ ਦੇ ਬਾਅਦ ਉਹ ਘਰ ਤੋਂ ਬਾਹਰ ਹੋ ਗਿਆ ਸੀ। 
ਇਸ ਦੇ ਬਾਅਦ ਉਨ੍ਹਾਂ ਨੇ ਸਲਮਾਨ ਖਾਨ ਖਿਲਾਫ ਧਮਕਾਉਣ ਦੀ ਸ਼ਿਕਾਇਤ ਵੀ ਦਰਜ ਕਰਵਾ ਰੱਖੀ ਹੈ। ਸਲਮਾਨ ਨੇ ਹਾਂਲਾਕਿ ਸਪੱਸ਼ਟ ਕੁਝ ਨਹੀਂ ਕਿਹਾ ਪਰ ਉਨ੍ਹਾਂ ਨੇ ਘੁਮਾ-ਫਿਰਾ ਕੇ ਜ਼ੁਬੈਰ ਦੇ ਮਾਮਲੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਦਿਲ ਤੋਂ ਮੁਆਫੀ ਮੰਗਦੇ ਹਨ। ਚਲੋ ਸਲਮਾਨ ਨੇ ਘੁਮਾ ਕੇ ਹੀ ਸਹੀ, ਗੱਲ ਤਾਂ ਨਿਪਟਾ ਦਿੱਤੀ।


Tags: ਸਲਮਾਨ ਖਾਨ ਬਿੱਗ ਬੌਸ 11Salman Khan Big Boss 11