FacebookTwitterg+Mail

'ਬਿੱਗ ਬੌਸ 11' : ਘਰ ਤੋਂ ਬਾਹਰ ਆਉਂਦੇ ਹੀ ਸਬਿਆਸਾਚੀ ਨੇ ਹਿਨਾ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਅਰਸ਼ੀ ਦੀ ਕੀਤੀ ਤਾਰੀਫ

big boss 11
13 November, 2017 03:27:14 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਟਿਕਣ ਲਈ ਦਿਖਾਉਣਾ ਜ਼ਰੂਰੀ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਜੋ ਦਿਖਾਉਂਦਾ ਹੈ ਉਹੀ ਟਿੱਕਦਾ ਹੈ। ਘਰ 'ਚ ਚੁੱਪ ਤੇ ਗਾਇਬ ਰਹਿਣ ਵਾਲੇ ਲੋਕ ਹਰ ਹਫਤੇ ਘਰ ਤੋਂ ਬਾਹਰ ਹੁੰਦੇ ਜਾ ਰਹੇ ਹਨ। ਇਸ ਹਫਤੇ ਵੀਕੈਂਡ ਦੇ ਵਾਰ 'ਚ ਘਰ ਤੋਂ ਬਾਹਰ ਹੋਏ ਸਬਿਆਸਾਚੀ ਤੇ ਮਹਿਜ਼ਬੀ। ਘਰ ਤੋਂ ਬਾਹਰ ਜਾਂਦੇ ਹੀ ਇਕ ਇੰਟਰਵਿਊ ਦੌਰਾਨ ਸਬਿਆਸਾਚੀ ਨੇ ਘਰ 'ਚ ਚਲ ਰਹੀ ਗੇਮ ਬਾਰੇ ਖੁੱਲ੍ਹਕੇ ਗੱਲ ਕੀਤੀ ਤੇ ਘਰ ਵਾਲਿਆਂ ਦੀ ਸਟ੍ਰੇਟੇਜੀ ਬਾਰੇ ਦੱਸਿਆ।

Punjabi Bollywood Tadka
ਦੱਸ ਦੇਈਏ ਕਿ ਸਬਿਆਸਾਚੀ ਨੇ ਘਰ 'ਚ ਗੁਆਂਢੀ ਬਣ ਕੇ ਐਂਟਰੀ ਕੀਤੀ ਸੀ ਤੇ ਕੁਝ ਦਿਨਾਂ ਬਾਅਦ ਉਸ ਨੂੰ ਕਾਮਨ ਹਾਊਸ 'ਚ ਹੀ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਘਰ 'ਚ ਚੋਰੀ-ਚੋਰੀ ਤੇ ਸ਼ਾਂਤ ਰਹਿਣ ਵਾਲੇ ਸਬਿਆਸਾਚੀ ਲੋਕਾਂ ਨੂੰ ਜ਼ਿਆਦਾ ਐਂਟਰਟੇਨਮੈਂਟ ਨਹੀਂ ਕਰ ਪਾ ਰਹੇ ਸਨ ਤੇ ਇਸ ਹਫਤੇ ਹੀ ਘਰ ਤੋਂ ਬਾਹਰ ਹੋ ਗਏ। ਘਰ ਤੋਂ ਬਾਹਰ ਆਉਂਦੇ ਹੀ ਉਸ ਤੋਂ ਪੁੱਛਿਆ ਗਿਆ ਕਿ, ਘਰ 'ਚ ਕੌਣ ਸਭ ਤੋਂ ਜ਼ਿਆਦਾ ਕੈਮਰੇ ਅੱਗੇ ਖੇਡਣਾ ਜਾਣਦਾ ਹੈ ਤਾਂ ਉਸ ਨੇ ਸਿੱਧੇ ਹਿਨਾ ਖਾਨ ਦਾ ਨਾਂ ਲਿਆ।

Punjabi Bollywood Tadka

ਉਸ ਨੇ ਦੱਸਿਆ ਕਿ ਹਿਨਾ ਚੰਗੀ ਹੈ ਪਰ ਘਰ 'ਚ ਕੁਝ ਜ਼ਿਆਦਾ ਹੀ ਮਤਲਬੀ ਹੋ ਗਈ ਹੈ। ਹਿਨਾ ਬਾਰੇ ਦੱਸਦੇ ਹੋਏ ਸਬਿਆਸਾਚੀ ਨੇ ਦੱਸਿਆ ਕਿ ਹਿਨਾ ਬਾਰੇ ਮੈਂ ਅਜਿਹਾ ਸੋਚਿਆ ਨਹੀਂ ਸੀ ਕਿ ਉਹ ਅਜਿਹੀ ਵੀ ਹੋਵੇਗੀ। ਉਹ ਕੁਝ ਹੋਰ ਹੀ ਨਿਕਲੀ। ਹਿਨਾ ਬਹੁਤ ਹੀ ਖੂਬਸੂਰਤ ਮਹਿਲਾ ਹੈ। ਤੁਸੀਂ ਬਾਹਰ ਤੋਂ ਮੇਕਅੱਪ ਕਰਕੇ ਸੁੰਦਰ ਤਾਂ ਦਿਖ ਸਕਦੇ ਹੋ ਪਰ ਆਪਣੇ ਅੰਦਰ ਦੇ ਮਨ ਨੂੰ ਕਿਵੇਂ ਮੇਕਅੱਪ ਕਰੋਗੇ।

Punjabi Bollywood Tadka

ਦੂਜੇ ਪਾਸੇ ਅਰਸ਼ੀ ਦੀ ਪ੍ਰ੍ਰਸ਼ੰਸਾਂ ਕਰਦੇ ਹੋਏ ਸਬਿਆਸਾਚੀ ਨੇ ਕਿਹਾ, ''ਅਰਸ਼ੀ ਬਹੁਤ ਪਿਆਰੀ ਹੈ। ਉਸ ਨੂੰ ਕੋਈ ਲੈਣਾ-ਦੇਣਾ ਨਹੀਂ ਕਿ ਉਹ ਕੀ ਪਾਉਂਦੀ ਹੈ।'' ਅਰਸ਼ੀ ਅਜਿਹੀ ਪਹਿਲੀ ਇਨਸਾਨ ਹੋਵੇਗੀ, ਜੋ ਨੈਸ਼ਨਲ ਟੀ. ਵੀ. 'ਤੇ ਦਿਨ-ਰਾਤ ਨਾਈਟੀ 'ਚ ਘੁੰਮਦੀ ਹੈ। ਸਬਿਆਸਾਚੀ ਦੇ ਹਿਸਾਬ ਨਾਲ ਘਰ 'ਚ ਟਾਪ 'ਚ ਹਿਤੇਨ, ਸ਼ਿਲਪਾ ਸ਼ਿੰਦੇ, ਆਕਾਸ਼, ਅਰਸ਼ੀ ਆਦਿ ਹੋ ਸਕਦੇ ਹਨ।


Tags: Salman Khan Big Boss 11Vikas GuptaShilpa ShindeHina Khan Sabyasachi SatpathyMehjabi SiddiquiAkash DadlaniArshi Khan ਸਲਮਾਨ ਖਾਨਬਿੱਗ ਬੌਸ 11ਸਬਿਆਸਾਚੀਮਹਿਜ਼ਬੀ