ਮੁੰਬਈ(ਬਿਊਰੋ)— ਹਾਲ ਹੀ 'ਚ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਨੇ ਟੀ. ਵੀ. ਇੰਡਸਟਰੀ 'ਚ ਡੈਬਿਊ ਕੀਤਾ ਹੈ। ਕੁਝ ਸਮੇਂ ਪਹਿਲਾਂ ਬਿੱਗ ਬੀ ਅਤੇ ਸ਼ਵੇਤਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਦਰਅਸਲ ਬਿੱਗ ਬੀ ਨੇ ਆਪਣੀ ਧੀ ਨਾਲ ਇਕ ਵਿਗਿਆਪਨ ਸ਼ੂਟ ਕੀਤਾ ਹੈ। ਹੁਣ ਇਹ ਵਿਗਿਆਪਨ ਰਿਲੀਜ਼ ਹੋ ਚੁੱਕਾ ਹੈ। ਇਸ ਵਿਘਿਆਪਨ ਨੂੰ ਅਮਿਤਾਭ ਬੱਚਨ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ। ਵਿਗਿਆਪਨ ਦੇਖ ਕੇ ਬਿੱਗ ਬੀ ਕਾਫੀ ਭਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ 'ਚ ਅੱਥਰੂ ਆ ਗਏ। ਬਿੱਗ ਬੀ ਨੇ ਲਿਖਿਆ, ''ਮੇਰੇ ਲਈ ਕਾਫੀ ਇਮੋਸ਼ਨਲ ਪਲ। ਜਦੋਂ ਵੀ ਇਸ ਨੂੰ ਦੇਖਦਾ ਤਾਂ ਅੱਖਾਂ 'ਚ ਅੱਥਰੂ ਆ ਜਾਂਦੇ ਹਨ। ਬੇਟੀਆਂ ਸਭ ਤੋਂ ਬਿਹਤਰੀਨ ਹੁੰਦੀਆਂ ਹਨ।''
ਦੱਸਣਯੋਗ ਹੈ ਕਿ ਇਹ ਵਿਗਿਆਪਨ ਇਕ ਜਿਊਲਰੀ ਬ੍ਰਾਂਡ ਦਾ ਵਿਗਿਆਪਨ ਹੈ। ਵਿਗਿਆਪਨ 'ਚ ਇਕ ਪਿਤਾ ਤੇ ਬੇਟੀ ਦੀ ਕਹਾਣੀ ਦਿਖਾਈ ਗਈ ਹੈ। ਦੋਵਾਂ ਇਕ ਬੈਂਕ 'ਚ ਪਹੁੰਚਦੇ ਹਨ, ਜਿਥੇ ਉਨ੍ਹਾਂ ਨੂੰ ਇਕ ਕਾਊਂਟਰ ਤੋਂ ਦੂਜੇ ਕਾਊਂਟਰ 'ਤੇ ਭੇਜ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਆਖਿਰਕਾਰ ਮਾਮਲਾ ਮੈਨੇਜਰ ਕੋਲ ਪਹੁੰਚ ਜਾਂਦਾ ਹੈ। ਇਥੇ ਬੇਟੀ ਦੱਸਦੀ ਹੈ ਕਿ ਪਿਤਾ ਦੇ ਅਕਾਊਂਟ 'ਚ ਇਕ ਮਹੀਨੇ ਦੀ ਪੈਨਸ਼ਨ ਦੋ ਵਾਰ ਆ ਗਈ ਹੈ, ਜਿਸ ਨੂੰ ਪਿਤਾ ਵਾਪਸ ਕਰਨਾ ਚਾਹੁੰਦੇ ਹਨ। ਇਹ ਵਿਗਿਆਪਨ ਸਿਧਾਤਾਂ ਤੇ ਭਰੋਸੇ ਦੀ ਕਹਾਣੀ ਨੂੰ ਬਿਆਨ ਕਰ ਰਿਹਾ ਹੈ। ਇਸ ਵਿਗਿਆਪਨ ਨੂੰ ਦੇਖਣ ਤੋਂ ਬਾਅਦ ਸ਼ਾਇਦ ਤੁਹਾਡੀਆਂ ਅੱਖਾਂ 'ਚ ਵੀ ਪਾਣੀ ਆ ਜਾਵੇ।