ਮੁੰਬਈ- 'ਬਿਗ ਬੌਸ 10' ਦੀ ਸੈਲੀਬ੍ਰਿਟੀ ਉਮੀਦਵਾਰ ਅਤੇ ਭੋਜਪੁਰੀ ਅਦਾਕਾਰਾ ਮੋਨਾਲਿਸਾ ਵਿਆਹ ਕਰਨ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਇਹ ਵਿਆਹ 'ਬਿਗ ਬੌਸ' ਦੇ ਘਰ 'ਚ ਹੀ ਹੋਵੇਗਾ। ਰਿਪੋਰਟਜ਼ ਅਨੁਸਾਰ, ਮੰਗਲਵਾਰ ਦੇ ਐਪੀਸੋਡ 'ਚ ਵਿਕਰਾਂਤ ਸਿੰਘ ਮੋਨਾਲਿਸਾ ਨੂੰ ਵਿਆਹ ਲਈ ਪ੍ਰਪੋਜ਼ ਕਰਨਗੇ ਅਤੇ ਇਸ 'ਤੇ ਮੋਨਾ 'ਹਾਂ' ਕਹੇਗੀ। ਇਸ ਦੇ ਬਾਅਦ ਘਰ ਦੇ ਸਾਰੇ ਮੈਂਬਰਾਂ ਨੂੰ ਇਹ ਖਬਰ ਦੱਸੇਗੀ। ਮੋਨਾਲਿਸਾ-ਵਿਕਰਾਂਤ ਦੇ ਵਿਆਹ ਤੋਂ ਪਹਿਲੇ ਉਨ੍ਹਾਂ ਦੀ ਹਲਦੀ ਦੀ ਰਸਮ ਹੋਵੇਗੀ। ਇਸ ਦੇ ਬਾਅਦ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ 'ਬਿਗ ਬੌਸ' ਦੇ ਘਰ 'ਚ ਹੀ ਦੋਵੇਂ ਵਿਆਹ ਕਰਨਗੇ।
ਦੱਸ ਦਈਏ ਕਿ ਲੋਪਾਮੁਦਰਾ ਰਾਓਤ, ਰੋਹਨ ਮਹਿਰਾ ਅਤੇ ਮਨੁ ਪੰਜਾਬੀ ਲੜਕੀ ਵਾਲੇ ਜਦੋਂਕਿ ਬਾਣੀ ਜੇ ਅਤੇ ਮਨਵੀਰ ਲੜਕੇ ਵਾਲਿਆਂ ਵਲੋਂ ਹੋਣਗੇ। ਮੋਨਾ-ਵਿਕਰਾਂਤ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ 'ਬਿਗ ਬੌਸ' ਦੇ ਘਰ 'ਚ ਮੌਜੂਦ ਉਮੀਦਵਾਰ ਹੀ ਉਠਾਣਗੇ। 'ਬਿਗ ਬੌਸ' ਫਿਨਾਲੇ ਵੱਲ ਵੱਧ ਰਿਹਾ ਹੈ ਅਤੇ ਅਜਿਹੇ 'ਚ ਮੈਕਰਜ਼ ਟੀ. ਆਰ. ਪੀ. ਬਟੋਰਣ ਦਾ ਕੋਈ ਵੀ ਮੌਕਾ ਹੱਥ ਤੋਂ ਨਹੀਂ ਜਾਣ ਦੇਣਾ ਚਾਹੁੰਦੇ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ 'ਬਿਗ ਬੌਸ' ਦੇ ਘਰ 'ਚ ਕਿਸੇ ਉਮੀਦਵਾਰ ਦਾ ਵਿਆਹ ਹੋਵੇਗਾ। ਇਸ ਤੋਂ ਪਹਿਲੇ ਵੀ ਸੀਜ਼ਨ 4 'ਚ ਸਾਰਾ ਖਾਨ ਨੇ ਅਲੀ ਮਰਚੇਂਟ ਨਾਲ ਵਿਆਹ ਕੀਤਾ ਸੀ। ਹਾਲਾਂਕਿ, ਫਿਨਾਲੇ ਦੇ ਬਾਅਦ ਇਹ ਰਿਸ਼ਤਾ ਟੁੱਟ ਗਿਆ ਸੀ।