FacebookTwitterg+Mail

ਜਾਣੋ, ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' ਲਈ ਕੌਣ ਕਰ ਰਿਹਾ ਹੈ ਤਿਆਰੀ?

bigg boss 11  will jamai raja actress achint kaur say yes to the show
30 June, 2017 09:46:47 AM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਟਿਊਬਾਲਈਟ' ਭਾਵੇਂ ਹੀ ਇਸ ਈਦ 'ਤੇ ਜਗ ਨਹੀਂ ਸਕੀ ਪਰ ਜਲਦ ਹੀ ਸਲਮਾਨ ਆਪਣੇ ਸਭ ਤੋਂ ਵੱਡੇ ਟੀ. ਵੀ. ਸ਼ੋਅ 'ਬਿੱਗ ਬੌਸ 11' ਨਾਲ ਦਸਤਕ ਦੇਣ ਲਈ ਤਿਆਰ ਹਨ।

Punjabi Bollywood Tadka

ਜੀ. ਟੀ. ਵੀ. ਦੇ ਸ਼ੋਅ 'ਜਮਾਈ ਰਾਜਾ' ਦੀ ਅਦਾਕਾਰਾ ਅਚਿੰਤ ਕੌਰ ਦੇ ਕੜਕ ਅੰਦਾਜ ਤੋਂ ਤਾਂ ਸਾਰੇ ਹੀ ਵਾਕਿਫ ਹਨ। ਸ਼ੋਅ ਦੇ ਖਤਮ ਹੋਣ ਤੋਂ ਐਨਾ ਸਮਾਂ ਬਾਅਦ ਵੀ ਅਚਿੰਤ ਨੂੰ ਦੁਰਗਾ ਦੇਵੀ ਦੇ ਕਰੈਕਟਰ ਲਈ ਯਾਦ ਕੀਤਾ ਜਾਂਦਾ ਹੈ।

Punjabi Bollywood Tadka
ਖਬਰਾਂ ਅਨੁਸਾਰ 'ਬਿੱਗ ਬੌਸ' ਦੇ ਆਉਣ ਵਾਲੇ ਸੀਜ਼ਨ ਲਈ ਅਚਿੰਤ ਕੌਰ ਨੂੰ ਅਪ੍ਰੋਚ ਕੀਤਾ ਗਿਆ ਹੈ। ਸ਼ਾਇਦ 'ਬਿਗ ਬੌਸ' ਦੀ ਟੀਮ ਵੀ ਉਨ੍ਹਾਂ ਦੇ ਇਸ ਦਬੰਗ ਅੰਦਾਜ ਦੀ ਫੈਨ ਹੈ।

Punjabi Bollywood Tadka

ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ 'ਬਿੱਗ ਬੌਸ 11' ਲਈ ਅਚਿੰਤ ਤੋਂ ਇਲਾਵਾ ਅਯਾਜ ਅਹਿਮਦ, ਸ਼ਰਦ ਕੇਲਕਰ, ਦੀਪਿਕਾ ਕੱਕੜ, ਸ਼ੋਏਬ ਇਬਰਾਹਿਮ ਜਿਹੇ ਮਸ਼ਹੂਰ ਕਲਾਕਾਰਾਂ ਨੂੰ ਵੀ ਅਪ੍ਰੋਚ ਕੀਤਾ ਗਿਆ ਹੈ ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।

Punjabi Bollywood Tadka

ਵਰਣਨਯੋਗ ਹੈ ਕਿ ਅਚਿੰਤ ਕੌਰ ਪਿਛਲੇ ਕਾਫ਼ੀ ਸਾਲਾਂ ਤੋਂ ਛੋਟੇ ਪਰਦੇ ਉੱਤੇ ਆਪਣੀ ਪਹਿਚਾਣ ਬਣਾਉਂਦੀ ਆਈ ਹੈ। ਅਚਿੰਤ ਨੇ 1994 ਦੇ ਸੀਰਿਅਲ 'ਬਨੇਗੀ ਅਪਨੀ ਬਾਤ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਇਸ ਤੋਂ ਬਾਅਦ ਉਹ 'ਕਹਾਨੀ ਘਰ ਘਰ ਕੀ', 'ਝਾਂਸੀ ਕੀ ਰਾਨੀ',  'ਸਵਾਭੀਮਾਨ' ਜਿਹੇ ਕਈ ਮਸ਼ਹੂਰ ਸੀਰੀਅਲਾਂ 'ਚ ਕੰਮ ਕਰਦੀ ਨਜ਼ਰ ਆਈ। ਛੋਟੇ ਪਰਦੇ ਤੋਂ ਇਲਾਵਾ ਬਾਲੀਵੁੱਡ 'ਚ ਵੀ ਅਚਿੰਤ ਨੇ ਕਈ ਮਸ਼ਹੂਰ ਫਿਲਮਾਂ 'ਚ ਸਪੋਰਟਿੰਗ ਰੋਲ ਕੀਤਾ ਹੈ।

Punjabi Bollywood Tadka

ਉਂਝ ਅਚਿੰਤ ਆਪਣੇ ਬੋਲਡ ਅਵਤਾਰ ਲਈ ਵੀ ਕਾਫ਼ੀ ਮਸ਼ਹੂਰ ਹੈ। ਹਾਲ ਹੀ 'ਚ ਅਚਿੰਤ ਨੇ ਆਪਣੇ ਇੰਸਟਾਗਰਾਮ 'ਤੇ ਕੁੱਝ ਸੈਕਸੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਾਫੀ ਵਾਇਰਲ ਹੋਈਆਂ ਸਨ।

Punjabi Bollywood Tadka


Tags: TV CelebrityBigg Boss 11Jamai RajaAchint KaurSalman Khanਜਮਾਈ ਰਾਜਾਅਚਿੰਤ ਕੌਰਸਲਮਾਨ ਖਾਨਬਿੱਗ ਬੌਸ 11