ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਟਿਊਬਾਲਈਟ' ਭਾਵੇਂ ਹੀ ਇਸ ਈਦ 'ਤੇ ਜਗ ਨਹੀਂ ਸਕੀ ਪਰ ਜਲਦ ਹੀ ਸਲਮਾਨ ਆਪਣੇ ਸਭ ਤੋਂ ਵੱਡੇ ਟੀ. ਵੀ. ਸ਼ੋਅ 'ਬਿੱਗ ਬੌਸ 11' ਨਾਲ ਦਸਤਕ ਦੇਣ ਲਈ ਤਿਆਰ ਹਨ।
ਜੀ. ਟੀ. ਵੀ. ਦੇ ਸ਼ੋਅ 'ਜਮਾਈ ਰਾਜਾ' ਦੀ ਅਦਾਕਾਰਾ ਅਚਿੰਤ ਕੌਰ ਦੇ ਕੜਕ ਅੰਦਾਜ ਤੋਂ ਤਾਂ ਸਾਰੇ ਹੀ ਵਾਕਿਫ ਹਨ। ਸ਼ੋਅ ਦੇ ਖਤਮ ਹੋਣ ਤੋਂ ਐਨਾ ਸਮਾਂ ਬਾਅਦ ਵੀ ਅਚਿੰਤ ਨੂੰ ਦੁਰਗਾ ਦੇਵੀ ਦੇ ਕਰੈਕਟਰ ਲਈ ਯਾਦ ਕੀਤਾ ਜਾਂਦਾ ਹੈ।
ਖਬਰਾਂ ਅਨੁਸਾਰ 'ਬਿੱਗ ਬੌਸ' ਦੇ ਆਉਣ ਵਾਲੇ ਸੀਜ਼ਨ ਲਈ ਅਚਿੰਤ ਕੌਰ ਨੂੰ ਅਪ੍ਰੋਚ ਕੀਤਾ ਗਿਆ ਹੈ। ਸ਼ਾਇਦ 'ਬਿਗ ਬੌਸ' ਦੀ ਟੀਮ ਵੀ ਉਨ੍ਹਾਂ ਦੇ ਇਸ ਦਬੰਗ ਅੰਦਾਜ ਦੀ ਫੈਨ ਹੈ।
ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ 'ਬਿੱਗ ਬੌਸ 11' ਲਈ ਅਚਿੰਤ ਤੋਂ ਇਲਾਵਾ ਅਯਾਜ ਅਹਿਮਦ, ਸ਼ਰਦ ਕੇਲਕਰ, ਦੀਪਿਕਾ ਕੱਕੜ, ਸ਼ੋਏਬ ਇਬਰਾਹਿਮ ਜਿਹੇ ਮਸ਼ਹੂਰ ਕਲਾਕਾਰਾਂ ਨੂੰ ਵੀ ਅਪ੍ਰੋਚ ਕੀਤਾ ਗਿਆ ਹੈ ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।
ਵਰਣਨਯੋਗ ਹੈ ਕਿ ਅਚਿੰਤ ਕੌਰ ਪਿਛਲੇ ਕਾਫ਼ੀ ਸਾਲਾਂ ਤੋਂ ਛੋਟੇ ਪਰਦੇ ਉੱਤੇ ਆਪਣੀ ਪਹਿਚਾਣ ਬਣਾਉਂਦੀ ਆਈ ਹੈ। ਅਚਿੰਤ ਨੇ 1994 ਦੇ ਸੀਰਿਅਲ 'ਬਨੇਗੀ ਅਪਨੀ ਬਾਤ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਬਾਅਦ ਉਹ 'ਕਹਾਨੀ ਘਰ ਘਰ ਕੀ', 'ਝਾਂਸੀ ਕੀ ਰਾਨੀ', 'ਸਵਾਭੀਮਾਨ' ਜਿਹੇ ਕਈ ਮਸ਼ਹੂਰ ਸੀਰੀਅਲਾਂ 'ਚ ਕੰਮ ਕਰਦੀ ਨਜ਼ਰ ਆਈ। ਛੋਟੇ ਪਰਦੇ ਤੋਂ ਇਲਾਵਾ ਬਾਲੀਵੁੱਡ 'ਚ ਵੀ ਅਚਿੰਤ ਨੇ ਕਈ ਮਸ਼ਹੂਰ ਫਿਲਮਾਂ 'ਚ ਸਪੋਰਟਿੰਗ ਰੋਲ ਕੀਤਾ ਹੈ।
ਉਂਝ ਅਚਿੰਤ ਆਪਣੇ ਬੋਲਡ ਅਵਤਾਰ ਲਈ ਵੀ ਕਾਫ਼ੀ ਮਸ਼ਹੂਰ ਹੈ। ਹਾਲ ਹੀ 'ਚ ਅਚਿੰਤ ਨੇ ਆਪਣੇ ਇੰਸਟਾਗਰਾਮ 'ਤੇ ਕੁੱਝ ਸੈਕਸੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਾਫੀ ਵਾਇਰਲ ਹੋਈਆਂ ਸਨ।