ਮੁੰਬਈ(ਬਿਊਰੋ)— ਹੁਣ ਕਲਰਸ ਕੰਟਰੋਵਰਸੀ ਤੇ ਮਨੋਰੰਜਨ ਨਾਲ ਭਰਿਆ ਸ਼ੋਅ 'ਬਿੱਗ ਬੌਸ 11' ਦੇ ਟੈਲੀਕਾਸਟ ਹੋਣ 'ਚ ਥੋੜ੍ਹਾ ਹੀ ਸਮਾਂ ਬਾਕੀ ਰਹਿ ਗਿਆ ਹੈ। ਸ਼ੋਅ ਨੂੰ ਪ੍ਰਮੋਟ ਕਰਨ ਲਈ ਚੈਨਲ ਤੇ ਸ਼ੋਅ ਮੇਕਰਸ ਨੇ ਇਸ ਸੀਜ਼ਨ 'ਚ ਵੱਖਰੇ ਤਰ੍ਹਾਂ ਦਾ ਪ੍ਰਯੋਗ ਕੀਤਾ ਹੈ। ਇਸ ਸੀਜ਼ਨ 'ਚ ਸੋਸ਼ਲ ਮੀਡੀਆ 'ਤੇ ਵੱਖਰੇ-ਵੱਖਰੇ ਪ੍ਰੋਮੋ ਸ਼ੇਅਰ ਕਰਕੇ ਸ਼ੋਅ ਦਾ ਪ੍ਰਮੋਸ਼ਨ ਕੀਤਾ ਜਾ ਰਿਹਾ ਹੈ। ਸਲਮਾਨ ਖਾਨ ਨੇ ਇਸ ਸ਼ੋਅ ਦੇ ਪ੍ਰੀਮੀਅਰ ਐਪੀਸੋਡ ਦੀ ਸ਼ੂਟਿੰਗ ਕਰ ਲਈ ਹੈ ਤੇ ਪ੍ਰੀਮੀਅਰ ਐਪੀਸੋਡ ਦੀ ਸ਼ੁਰੂਆਤ ਸਲਮਾਨ ਖਾਨ ਨੇ ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਆਮਿਰ ਖਾਨ ਦਾ ਜ਼ਿਕਰ ਕਰਕੇ ਸ਼ੁਰੂ ਕੀਤਾ ਹੈ।
ਕਲਰਸ ਦੇ ਸੀ. ਈ. ਓ. ਰਾਜ ਨਾਇਕ ਨੇ ਆਪਣੇ ਟਵਿੱਟਰ 'ਤੇ ਇਕ ਵੀਡੀਓ ਨੂੰ ਸ਼ੋਅ ਦੇ ਪਹਿਲੇ ਐਪੀਸੋਡ ਦਾ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਲਮਾਨ ਇਹ ਆਖਦੇ ਹੋਏ ਨਜ਼ਰ ਆ ਰਹੇ ਹਨ ਕਿ ਉਸ ਲਈ ਥਿਏਟਰ 'ਚ ਫੈਨਜ਼ ਨੂੰ ਚੀਕਾਂ ਮਾਰ ਕੇ ਲਿਆਉਣਾ ਕਾਫੀ ਸੌਖਾ ਹੈ ਪਰ ਜਦੋਂ ਟੀ. ਵੀ. ਦੀ ਗੱਲ ਆਉਂਦੀ ਹੈ ਤਾਂ ਜ਼ਬਰਦਸਤ ਮੁਕਾਬਲਾ ਹੁੰਦਾ ਹੈ। ਸਲਮਾਨ ਮੁਤਾਬਕ ਸ਼ੋਅ ਲਈ ਫਿਲਮਸਟਾਰਸ ਨੂੰ ਕੀ-ਕੀ ਨਹੀਂ ਕਰਨਾ ਪੈਂਦਾ। ਸਲਮਾਨ ਨੇ ਇਥੋਂ ਤੱਕ ਆਖ ਦਿੱਤਾ ਕਿ ਅਕਸ਼ੈ ਕੁਮਾਰ ਤਾਂ ਆਪਣੇ ਸ਼ੋਅ ਲਈ ਪ੍ਰੇਗਨੈਂਟ ਵੀ ਹੋ ਗਏ। ਇਸ ਤੋਂ ਇਲਾਵਾ ਸਲਮਾਨ ਨੇ ਸ਼ਾਹਰੁਖ ਦੇ ਆਈਕਾਨਿਕ ਪੋਜ਼ 'ਚ ਵੀ ਨਜ਼ਰ ਆਈ ਉਥੇ ਆਮਿਰ ਖਾਨ ਦਾ ਵੀ ਜ਼ਿਕਰ ਕੀਤਾ।