FacebookTwitterg+Mail

'ਭਾਭੀ ਜੀ' ਨਾਲ ਭਿੜੀ ਅਰਸ਼ੀ ਖਾਨ, ਦੂਜੇ ਪਾਸੇ 'ਬਿੱਗ ਬੌਸ' ਦੀ ਕਾਲ ਕੋਠਰੀ 'ਚ ਪੁੱਜੀ 'ਅਕਸ਼ਰਾ'

bigg boss 11
14 October, 2017 02:09:17 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਕੈਟ ਫਾਈਟ ਰੱਜ ਕੇ ਦੇਖਣ ਨੂੰ ਮਿਲ ਰਹੀ ਹੈ। ਮੁਕਾਬਲੇਬਾਜ਼ ਸਪਨਾ ਚੌਧਰੀ ਤੇ ਅਰਸ਼ੀ ਵਿਚਕਾਰ ਚੱਲ ਰਹੀ ਲੜਾਈ ਕਾਲ ਕੋਠਰੀ 'ਚ ਜਾਣ ਤੋਂ ਬਾਅਦ ਹੋਰ ਵੀ ਵੱਧ ਗਈ ਹੈ। ਦਿਨ ਦੀ ਸ਼ੁਰੂਆਤ 'ਚ ਹੀ ਵਿਕਾਸ ਗੁਪਤਾ, ਸ਼ਿਲਪਾ ਸ਼ਿੰਦੇ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ, ''ਇਨ੍ਹਾਂ ਨੇ ਬਹੁਤ ਚੰਗਾ ਕੀਤਾ ਹੈ।''

Punjabi Bollywood Tadka

ਇਸ ਤੋਂ ਬਾਅਦ ਵਿਕਾਸ ਲਵ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ, ''ਸ਼ਿਲਪਾ ਕਿੰਨੀ ਸੁੰਦਰ ਲੱਗ ਰਹੀ ਹੈ, ਇਨ੍ਹਾਂ ਨੂੰ ਇੰਝ ਹੀ ਰਹਿਣਾ ਚਾਹੀਦਾ ਹੈ।'' ਵਿਕਾਸ ਦੀਆਂ ਇਨ੍ਹਾਂ ਗੱਲਾਂ ਦਾ ਜਵਾਬ ਦਿੰਦੇ ਹੋਏ ਸ਼ਿਲਪਾ ਵੀ ਕਹਿੰਦੀ ਹੈ, ''ਥੈਂਕਿਊ ਕੈਪਟਨ''। ਬਿੱਗ ਬੌਸ ਲਗਜ਼ਰੀ ਬਜਟ ਟਾਸਕ 'ਚ ਸਪਨਾ, ਸ਼ਿਵਾਨੀ ਦੇ ਸੁੱਤੀਆਂ ਰਹਿਣਾ, ਆਕਾਸ਼, ਬੇਨਫਸ਼ਾ ਤੇ ਹਿਨਾ ਦੇ ਅੰਗ੍ਰੇਜ਼ੀ 'ਚ ਗੱਲ ਕਰਨ ਨਾਲ ਨਾਰਾਜ਼ ਹੋ ਜਾਂਦੀ ਹੈ।

Punjabi Bollywood Tadka

ਇਨ੍ਹਾਂ ਦੋਹਾਂ ਕਾਰਨ ਲਗਜ਼ਰੀ ਬਜਟ ਟਾਸਕ ਜਿੱਤਣ 'ਤੇ ਮਿਲਣ ਵਾਲੇ ਪੁਆਇੰਟਸ 'ਚ ਕਟੌਤੀ ਦਿੱਤੀ ਜਾਂਦੀ ਹੈ। ਅਰਸ਼ੀ ਖਾਨ ਘਰ ਦੇ ਕੈਪਟਨ ਵਿਕਾਸ ਗੁਪਤਾ ਨੂੰ ਸ਼ਿਕਾਇਤ ਕਰਦੀ ਹੋਈ ਕਹਿੰਦੀ ਹੈ ਕਿ ਸਪਨਾ ਕੰਮ ਨਹੀਂ ਕਰ ਰਹੀ ਹੈ। ਸਪਨਾ ਵਿਕਾਸ ਨੂੰ ਜਵਾਬ ਦਿੰਦੀ ਹੈ, ''ਮੈਂ ਬਰਤਨ ਨਹੀਂ ਧੋਣ ਵਾਲੀ।'' ਇਸ ਤੋਂ ਬਾਅਦ ਵਿਕਾਸ ਥੋੜ੍ਹਾ ਗੁੱਸਾ ਹੋ ਜਾਂਦੇ ਹਨ ਤੇ ਕਹਿੰਦਾ ਹੈ, ''ਸਪਨਾ ਨੂੰ ਕੋਈ ਖਾਣਾ ਨਹੀਂ ਦਿੱਤਾ ਜਾਵੇਗਾ।''

Punjabi Bollywood Tadka

ਜ਼ਿਕਰਯੋਗ ਹੈ ਕਿ ਸ਼ਾਮ ਹੋਣ 'ਤੇ ਬਿੱਗ ਬੌਸ ਵਿਕਾਸ ਨੂੰ ਘਰ ਦੇ ਕੈਪਟਨ ਹੋਣ ਦੇ ਨਾਅਤੇ ਇਕ ਮੈਂਬਰ ਨੂੰ ਕਾਲ ਕੋਠਰੀ 'ਚ ਭੇਜਣ ਦਾ ਫੈਸਲਾ ਸੁਣਾਉਣ ਲਈ ਕਹਿੰਦੇ ਹਨ। ਵਿਕਾਸ ਕਾਲ ਕੋਠਰੀ 'ਚ ਭੇਜਣ ਲਈ ਹਿਨਾ ਨੂੰ ਚੁਣਦੇ ਹਨ, ਜਦਕਿ ਗੁਆਂਢੀ ਆਪਣੇ ਸਪੈਸ਼ਲ ਰਾਈਟ ਦਾ ਇਸਤੇਮਾਲ ਕਰਦੇ ਹੋਏ ਅਰਸ਼ੀ ਖਾਨ ਤੇ ਸਪਨਾ ਚੌਧਰੀ ਨੂੰ ਕਾਲ ਕੋਠਰੀ 'ਚ ਭੇਜਣ ਦਾ ਫੈਸਲਾ ਕਰਦੇ ਹਨ।

Punjabi Bollywood Tadkaਕਾਲ ਕੋਠਰੀ 'ਚ ਬੰਦ ਹੋਣ ਤੋਂ ਬਾਅਦ ਸਪਨਾ ਅਤੇ ਅਰਸ਼ੀ ਦੀ ਲੜਾਈ ਵੱਧ ਜਾਂਦੀ ਹੈ। ਸਪਨਾ ਜੇਲ 'ਚ ਆਪਣੀਆਂ ਹਰਕਤਾਂ ਨਾਲ ਅਰਸ਼ੀ ਖਾਨ ਨੂੰ ਗੁੱਸਾ ਦਿਵਾਉਂਦੀ ਹੈ, ਜਦਕਿ ਇਨ੍ਹਾਂ ਦੋਹਾਂ ਦੀ ਲੜਾਈ ਨੂੰ ਦੇਖ ਕੇ ਹਿਨਾ ਕਾਫੀ ਪਰੇਸ਼ਾਨ ਹੋ ਜਾਂਦੀ ਹੈ।

Punjabi Bollywood Tadka

Punjabi Bollywood Tadka Punjabi Bollywood Tadka


Tags: Bigg Boss 11 Hina KhanSapna Choudhary Arshi KhanSalman khanTv celebrityਬਿੱਗ ਬੌਸ 11