ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਇਨ੍ਹੀਂ ਦਿਨੀਂ ਖੂਬ ਚਰਚਾ ਹੈ। ਹਾਲ ਹੀ 'ਚ ਸ਼ਿਵਾਨੀ ਦੁਰਗਾ 'ਬਿੱਗ ਬੌਸ 11' 'ਚੋਂ ਬਾਹਰ ਜਾਣ ਵਾਲੀ ਤੀਜੀ ਮੁਕਾਬਲੇਬਾਜ਼ ਬਣ ਗਈ ਹੈ। ਐਤਵਾਰ ਦੀ ਵੋਟਿੰਗ ਤੋਂ ਬਾਅਦ ਸ਼ਿਵਾਨੀ ਉਹ ਮੁਕਾਬਲੇਬਾਜ਼ ਹੈ ਜਿਸਨੂੰ ਸਭ ਤੋਂ ਘੱਟ ਵੋਟ ਮਿਲੇ ਹਨ। ਇਸ ਵਜ੍ਹਾ ਕਰਕੇ ਉਸਨੂੰ ਦੂਜੇ ਹਫਤੇ ਘਰ ਛੱਡ ਕੇ ਜਾਣਾ ਪਿਆ।
ਵੀਕੈਂਡ ਦੇ ਵਾਰ 'ਚ ਇਸ ਹਫਤੇ ਸ਼ਿਲਪਾ ਅਤੇ ਅਰਸ਼ੀ ਖਾਨ ਨੂੰ ਸੁਲਤਾਨੀ ਅਖਾੜੇ ਲਈ ਚੁਣਿਆ ਗਿਆ। ਅਖਾੜੇ 'ਚ ਪਹਿਲਾਂ ਦੋਵਾਂ ਵਿਚਕਾਰ ਮੂੰਹ ਨਾਲ ਬੋਲ ਕੇ ਵਿਵਾਦ ਹੋਇਆ ਅਤੇ ਬਾਅਦ 'ਚ ਇਨ੍ਹਾਂ ਵਿਚਕਾਰ ਫਾਈਟ ਹੋਈ ਜਿਸ 'ਚ ਅਰਸ਼ੀ ਜੇਤੂ ਰਹੀ।
ਇਸ ਦੌਰਾਨ ਹੀ ਸ਼ੋਅ 'ਚ ਵਿਕਾਸ ਅਤੇ ਹਿਨਾ ਖਾਨ ਫਿਰ ਤੋਂ ਦੋਸਤ ਬਣ ਗਏ। ਦਰਸਅਲ ਵਿਕਾਸ ਨੇ ਮਾਫੀ ਮੰਗਦੇ ਹੋਏ ਪੁਰਾਣੀ ਲੜਾਈ ਖਤਮ ਕਰ ਦਿੱਤੀ। ਉੱਥੇ ਹੀ ਪੁਨੀਸ਼ ਸ਼ਰਮਾ ਇਸ ਐਪੀਸੋਡ 'ਚ ਬੰਦਗੀ ਕਾਲਰਾ ਨਾਲ ਫਲਰਟ ਕਰਦੇ ਨਜ਼ਰ ਆਏ।
ਇਸ ਤੋਂ ਇਲਾਵਾ ਐਪੀਸੋਡ 'ਚ ਹਿਤੇਨ ਤੇਜਵਾਨੀ, ਅਰਸ਼ੀ ਖਾਨ ਨੂੰ ਖੁਦ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਨਜ਼ਰ ਆਏ। ਦਰਸਅਲ ਹਿਤੇਨ, ਅਰਸ਼ੀ ਦੀ ਵੱਧਦੀ ਨਜ਼ਦੀਕੀਆਂ ਨੂੰ ਲੈ ਕੇ ਸਹਿਜ ਨਹੀਂ ਹੈ। ਇਸ ਲਈ ਉਹ ਸ਼ੋਅ 'ਚ ਸਾਫ ਤੌਰ 'ਤੇ ਉਨ੍ਹਾਂ ਤੋਂ ਦੂਰ ਦੀ ਗੱਲ ਕਰਦੇ ਨਜ਼ਰ ਆਏ।
ਫੈਮਿਲੀ ਡਰਾਮੇ ਨੂੰ ਲੈ ਕੇ ਐਂਟਰੀ ਕਰਨ ਵਾਲੇ ਗੁਆਂਢੀ ਮੁਕਾਬਲੇਬਾਜ਼ ਸਬਿਆਸਾਚੀ ਸਤਪਤੀ, ਮਹਿਜਬੀ ਸਿੱਦਿਕੀ, ਲਵ ਤਿਆਗੀ, ਲਿਊਸੀਂਡਾ ਨਿਕੋਲਸ ਜਲਦ ਹੀ ਮੁਸ਼ਕਿਲਾਂ ਦੇ ਘੇਰੇ 'ਚ ਦਿਖਾਈ ਦੇਣਗੇ।