FacebookTwitterg+Mail

ਬਿੱਗ ਬੌਸ ਦੇ ਘਰ 'ਚ ਫਿਰ ਹੋਈ ਕੁੱਟਮਾਰ, ਮੁਕਾਬਲੇਬਾਜ਼ਾਂ 'ਚ ਹੋਇਆ ਵੱਡਾ ਫੇਰਬਦਲ

bigg boss 11
17 October, 2017 06:41:22 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ ਤੀਜੇ ਹਫਤੇ ਦੀ ਨਾਮੀਨੇਸ਼ਨ ਪ੍ਰਕਿਰਿਆ ਤੋਂ ਬਾਅਦ ਇਕ ਫਿਰ ਕੁੱਟ ਮਾਰ ਕੀਤੀ ਗਈ। ਘਰ ਦਾ ਕੈਪਟਨ ਹੋਣ ਦੇ ਨਾਤੇ ਵਿਕਾਸ ਗੁਪਤਾ ਨੂੰ ਇਸ ਹਫਤੇ 7 ਲੋਕਾਂ ਨੂੰ ਨਾਮੀਨੇਟ ਕਰਨ ਦਾ ਰਾਈਟ ਮਿਲਿਆ ਸੀ। ਵਿਕਾਸ ਨੇ ਨਾਮੀਨੇਸ਼ਨ ਪ੍ਰਕਿਰਿਆ 'ਚ ਆਪਣੇ ਕਿਸੇ ਵੀ ਦੋਸਤ ਨੂੰ ਨਾਮੀਨੇਟ ਨਹੀਂ ਕੀਤਾ। ਵਿਕਾਸ ਦੇ ਇਸ ਫੈਸਲੇ ਤੋਂ ਬਾਅਦ ਘਰ ਵਾਲੇ ਕਾਫੀ ਗੁੱਸੇ ਹੋ ਗਏ।

Punjabi Bollywood Tadka
ਵਿਕਾਸ ਨੇ 14ਵੇਂ ਦਿਨ ਦੀ ਸ਼ੁਰੂਆਤ 'ਚ ਹਿਨਾ ਖਾਨ ਤੋਂ ਪੁਰਾਣੀਆਂ ਗੱਲਾਂ ਭੁੱਲ ਕੇ ਦੋਸਤੀ ਕਰਨ ਲਈ ਕਿਹਾ। ਹਿਨਾ ਨੇ ਕਿਹਾ ਕਿ ਠੀਕ ਹੈ ਤੁਸੀਂ ਆਪਣੀਆਂ ਹਰਕਤਾਂ ਲਈ ਮਾਫੀ ਮੰਗ ਲਵੋ ਪਰ ਜਦੋਂ ਨਾਮੀਨੇਸ਼ਨ ਪ੍ਰਕਿਰਿਆ ਲਈ ਮੁਕਾਬਲੇਬਾਜ਼ ਦਾ ਨਾਂ ਲੈਣ ਦੀ ਗੱਲ ਸਾਹਮਣੇ ਆਈ ਤਾਂ ਵਿਕਾਸ ਨੇ ਹਿਨਾ ਨੂੰ ਨਾਮੀਨੇਟ ਕਰ ਦਿੱਤਾ।ਵਿਕਾਸ ਨੇ ਹਿਨਾ ਤੋਂ ਇਲਾਵਾ ਸ਼ਿਲਪਾ, ਆਕਾਸ਼, ਪੁਨਿਸ਼, ਸਪਨਾ ਅਤੇ ਲਵ ਨੂੰ ਘਰ ਤੋਂ ਬਾਹਰ ਜਾਣ ਲਈ ਨਾਮੀਨੇਟ ਕੀਤਾ। ਇਸ ਤੋਂ ਬਾਅਦ ਇਹ ਸਭ ਲੋਕ ਵਿਕਾਸ 'ਤੇ ਭੜਕ ਗਏ ਅਤੇ ਉਨ੍ਹਾਂ ਵਿਕਾਸ 'ਤੇ ਆਪਣੇ ਦੋਸਤਾਂ ਦਾ ਪੱਖ ਕਰਨ ਦਾ ਆਰੋਪ ਲਗਾਇਆ।

Punjabi Bollywood Tadka
ਪੁਨਿਸ਼ ਅਤੇ ਆਕਾਸ਼ ਇਸ ਹਫਤੇ ਨਾਮੀਨੇਟ ਹੋਣ ਤੋਂ ਬਾਅਦ ਕਾਫੀ ਗੁੱਸੇ 'ਚ ਆ ਗਏ। ਦੋਵਾਂ ਨੇ ਹੀ ਦਾਅਵਾ ਕੀਤਾ ਹੈ ਕਿ ਵਿਕਾਸ ਨੂੰ ਸਬਕ ਸਿਖਾ ਕੇ ਰਹਾਂਗੇ ਪਰ ਬਿੱਗ ਬੌਸ ਦੇ ਸੂਤਰਾਂ ਮੁਤਾਬਕ ਕੱਲ ਦਾ ਐਪੀਸੋਡ ਪੂਰਾ ਹੋਣ ਤੋਂ ਬਾਅਦ ਵਿਕਾਸ ਅਤੇ ਪੁਨੀਸ਼ 'ਚ ਝਗੜਾ ਹੋ ਗਿਆ। ਬਿੱਗ ਬੌਸ ਨਾਲ ਜੁੜੀ ਜਾਣਾਕਾਰੀ ਦੇਣ ਵਾਲੇ ਟਵਿਟਰ ਹੈਂਡਲ ਨੇ ਦੱਸਿਆ ਕਿ ਵਿਕਾਸ ਨੇ ਗੁੱਸੇ 'ਚ ਪੁਨਿਸ਼ 'ਤੇ ਹੱਥ ਚੁੱਕਿਆ। ਵਿਕਾਸ ਨੂੰ ਆਪਣੀ ਇਸ ਹਰਕਤ ਦਾ ਖਾਮਿਆਜ਼ਾ ਕਪਤਾਨੀ ਗੁਵਾ ਕੇ ਚੁਕਾਉਣਾ ਪਿਆ।

Punjabi Bollywood Tadka
ਵਿਕਾਸ ਦੇ ਕਪਤਾਨੀ ਗਵਾਉਣ ਤੋਂ ਬਾਅਦ ਪੁਨੀਸ਼ ਨੂੰ ਘਰ ਦਾ ਨਵਾਂ ਕੈਪਟਨ ਬਣਾ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਕਾਸ ਨੂੰ ਇਸ ਹਰਕਤ ਲਈ ਕਾਲ ਕੋਠਰੀ 'ਚ ਰਹਿਣ ਦੀ ਸਜਾ ਦਿੱਤੀ ਗਈ ਅਤੇ ਹੁਣ ਪੂਰੇ ਸੀਜ਼ਨ 'ਚ ਕਦੀ ਕਪਤਾਨ ਨਹੀਂ ਬਣ ਸਕਦਾ। ਇਸ ਤੋਂ ਇਲਾਵਾ ਸ਼ਾਮ 6:30 ਵਜੇ ਅਕਾਸ਼ ਨੇ ਲਿਊਸਿੰਡਾ ਨੂੰ ਨਾਮੀਨੇਟ ਕੀਤਾ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਸਦੀ ਵਜ੍ਹਾ ਕਰਕੇ ਇੰਗਲਿਸ਼ 'ਚ ਗੱਲ ਕਰਨੀ ਪੈਂਦੀ ਹੈ ਅਤੇ ਜੇਕਰ ਉਸਨੂੰ ਜਿੱਤਣਾ ਹੈ ਤਾਂ ਇਹ ਗੱਲ ਉਸ ਲਈ ਸਹੀ ਨਹੀਂ ਹੈ। ਹਿਨਾ ਖਾਨ ਨਾਮੀਨੇਸ਼ਨ ਦੀ ਪ੍ਰਕਿਰਿਆ 'ਚ ਸਭ ਤੋਂ ਪਹਿਲੇ ਨੰਬਰ 'ਤੇ ਹੈ।

Punjabi Bollywood Tadka


Tags: Bigg Boss 11 Hina Khan Puneesh Sharma Vikas Gupta Lucinda Nicholas ਬਿੱਗ ਬੌਸ 11