FacebookTwitterg+Mail

'ਬਿੱਗ ਬੌਸ 11' ਦੇ ਘਰ 'ਚ ਮੁੜ ਛਿੜ੍ਹਿਆ ਯੁੱਧ, ਬੇਕਾਬੂ ਹੋ ਕੇ ਅਰਸ਼ੀ ਖਾਨ ਨੇ ਹਿਨਾ 'ਤੇ ਥੁੱਕ ਕੇ ਕੱਢੀਆ ਮਾਂ ਦੀਆਂ ਗਾਲ੍ਹਾਂ

bigg boss 11
20 October, 2017 02:36:25 PM

ਨਵੀਂ ਦਿੱਲੀ(ਬਿਊਰੋ)— ਟੀ. ਵੀ. ਦਾ ਸਭ ਤੋਂ ਕੰਟਰੋਵਰਸ਼ੀਅਲ ਸ਼ੋਅ 'ਬਿੱਗ ਬੌਸ' ਦੇ ਘਰ 'ਚ ਜੋ ਨਾ ਹੋਵੇ ਉਹ ਘੱਟ ਹੀ ਹੈ। ਇਨੀ ਦਿਨੀਂ ਅਰਸ਼ੀ ਖਾਨ ਤੇ ਹਿਨਾ ਖਾਨ 'ਚ ਜ਼ਬਰਦਸਤ ਯੁੱਧ ਚੱਲ ਰਿਹਾ ਹੈ। ਬੀਤੇ ਦਿਨੀਂ ਅਰਸ਼ੀ ਖਾਨ ਨੂੰ ਕਾਲਕੋਠਰੀ 'ਚ ਬੰਦ ਕਰ ਦਿੱਤਾ ਗਿਆ, ਜਿਸ 'ਤੇ ਅਰਸ਼ੀ ਖਾਨ ਬੇਕਾਬੂ ਹੋ ਗਈ।

Punjabi Bollywood Tadka

ਹਿਨਾ ਖਾਨ ਨੇ ਕਿਹਾ ਕਿ ਅਰਸ਼ੀ ਨੇ ਮੈਨੂੰ ਮਾਂ ਦੀ ਗਾਲ੍ਹਾਂ ਕੱਢੀਆਂ, ਇਸ ਲਈ ਉਹ ਕਾਲਕੋਠਰੀ 'ਚ ਹੈ। ਹਿਨਾ ਨੇ ਅਰਸ਼ੀ ਨੂੰ 'ਘਟੀਆ ਔਰਤ' ਵੀ ਕਿਹਾ। ਅਰਸ਼ੀ ਜੇਲ ਅੰਦਰ ਸੀ ਤੇ ਹਿਨਾ ਖਾਨ ਬਾਹਰ। ਦੋਹਾਂ 'ਚ ਕਾਫੀ ਲੜਾਈ ਸ਼ੁਰੂ ਹੋ ਗਈ।

ਅਰਸ਼ੀ ਖਾਨ ਨੇ ਹਿਨਾ ਦੇ ਗੁੱਸੇ ਵਾਲੇ ਅੰਦਾਜ਼ ਨੂੰ ਦੇਖ ਕੇ ਆਪਣੀ ਚੱਪਲ ਵੀ ਚੁੱਕ ਲਈ ਪਰ ਮਾਰ ਨਹੀਂ। ਗਿਨਾ ਨੇ ਕਿਹਾ ਕਿ ਅਰਸ਼ੀ ਨੇ ਮੈਨੂੰ ਮਾਂ ਦੀਆਂ ਗਾਲਾਂ ਕੱਢੀਆਂ ਹਨ ਪਰ ਅਰਸ਼ੀ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੈ। ਹਿਨਾ ਖਾਨ ਕਾਲਕੋਠਰੀ ਦੇ ਬਾਹਰੋਂ ਹੀ ਅਰਸ਼ੀ ਨਾਲ ਲੜ ਰਹੀ ਸੀ ਅਤੇ ਇਸ 'ਤੇ ਅਰਸ਼ੀ ਨੇ ਕਿਹਾ ਕਿ ਆਪਣੀ ਸ਼ਕਲ ਦੇਖ...ਥੂ ਹੈ ਤੇਰੀ ਸ਼ਕਲ 'ਤੇ।

Punjabi Bollywood Tadka

ਅਰਸ਼ੀ ਨੇ ਦੂਰ ਤੋਂ ਹੀ ਹਿਨਾ ਖਾਨ 'ਤੇ ਥੁੱਕਿਆ। ਹਿਨਾ ਨੇ ਅਰਸ਼ੀ ਨੂੰ ਕਿਹਾ ਕਿ ਇਹ ਮੇਰੇ ਪੈਰਾਂ ਦੀ ਧੂਲ (ਮਿੱਟੀ) ਵੀ ਨਹੀਂ ਹੈ। ਉਸ ਨੇ ਘਰਵਾਲਿਆਂ ਨੂੰ ਕਿਹਾ ਕਿ ਅਰਸ਼ੀ ਨੂੰ ਜੁੱਤੀਆਂ ਦੀ ਨੌਂਕ 'ਤੇ ਰੱਖੋ, ਇਸ ਨੂੰ ਫਿਰ ਸਮਝ ਆਵੇਗੀ। ਹਿਨਾ ਨੇ ਕਿਹਾ ਕਿ ਮੈਂ ਅੰਦਰ ਜਾਵਾਂਗੀ ਤੇ ਮੈਂ ਤੇਰੇ ਮੂੰਹ 'ਤੇ ਥੁੱਕਾਗੀਂ। ਇਸ ਤਰ੍ਹਾਂ 'ਬਿੱਗ ਬੌਸ' ਦੇ ਘਰ 'ਚ ਅਰਸ਼ੀ ਖਾਨ ਤੇ ਹਿਨਾ ਖਾਨ 'ਚ ਇਕ ਵਾਰ ਫਿਰ ਯੁੱਧ ਸ਼ੁਰੂ ਹੋ ਗਿਆ।

Punjabi Bollywood Tadka

ਅਜੇ ਤੱਕ ਤਾਂ ਘਰ 'ਚ ਅਰਸ਼ੀ ਖਾਨ ਇਕ ਅਜਿਹੀ ਮੁਕਾਬਲੇਬਾਜ਼ ਰਹੀ ਹੈ, ਜੋ ਆਪਣੇ ਤੇਵਰਾਂ ਕਾਰਨ ਖੂਬ ਛਾਈ ਰਹੀ ਹੈ ਅਤੇ ਉਹ ਸ਼ੋਅ 'ਚ ਹਰ ਦਾਅ ਚਲਾ ਰਹੀ ਹੈ, ਜਿਸ ਦੀ ਵਜ੍ਹਾ ਨਾਲ ਲੋਕਾਂ 'ਚ ਕਾਫੀ ਲੋਕਪ੍ਰਿਯ ਵੀ ਹੋ ਰਹੀ ਹੈ, ਬੇਸ਼ੱਕ ਘਰ 'ਚ ਉਸ ਦੇ ਦੁਸ਼ਮਣਾਂ ਦੀ ਗਿਣਤੀ ਵਧਦੀ ਜਾ ਰਹੀ ਹੈ।


Tags: Bigg Boss 11Arshi KhanHina KhanSalman KhanVikas Guptaਬਿੱਗ ਬੌਸ 11ਅਰਸ਼ੀ ਖਾਨਹਿਨਾ ਖਾਨ