FacebookTwitterg+Mail

'ਬਿੱਗ ਬੌਸ 11' : ਪ੍ਰਿਆਂਕ ਨੂੰ ਸਲਮਾਨ ਨੇ ਦਿੱਤੀ ਆਖਰੀ ਚੇਤਾਵਨੀ, ਢਿਚੈਂਕ ਪੂਜਾ ਨੂੰ ਇਸ ਮੈਂਬਰ ਨਾਲ ਹੋਇਆ ਪਿਆਰ

bigg boss 11
31 October, 2017 04:30:07 PM

ਮੁੰਬਈ(ਬਿਊਰੋ)— 'ਬਿੱਗ ਬੌਸ 11' 'ਚ ਸੋਮਵਾਰ ਦੇ ਐਪੀਸੋਡ 'ਚ ਇਕ-ਵਾਰ ਫਿਰ ਪ੍ਰਿਆਂਕ ਸ਼ਰਮਾ 'ਬਿੱਗ ਬੌਸ' ਦੇ ਨਿਸ਼ਾਨੇ 'ਤੇ ਆ ਗਿਆ ਹੈ। ਪ੍ਰਿਆਂਕ 'ਬਿੱਗ ਬੌਸ' ਦੇ ਨਿਯਮ ਨੂੰ ਤੋੜਨ ਕਾਰਨ ਘਰ ਤੋਂ ਬੇਘਰ ਹੋ ਚੁੱਕਾ ਹੈ। ਹਾਲ ਹੀ 'ਚ ਉਸ ਦੀ ਦੋਬਾਰਾ ਐਂਟਰੀ ਹੋਈ ਹੈ। 'ਬਿੱਗ ਬੌਸ' ਨੇ ਉਸ ਨੇ ਸਾਫ-ਸਾਫ ਕਿਹਾ ਸੀ ਕਿ ਉਹ ਬਾਹਰ ਦੀ ਦੁਨੀਆ ਬਾਰੇ ਘਰ ਦੇ ਮੈਂਬਰਾਂ ਨੂੰ ਕੁਝ ਨਹੀਂ ਦੱਸੇਗਾ ਪਰ ਸਪਨਾ ਚੌਧਰੀ ਤੇ ਅਰਸ਼ੀ ਖਾਨ ਦੇ ਝਗੜੇ 'ਚ ਉਸ ਨੇ ਆਪਣੀ ਚਾਲ ਚੱਲ ਦਿੱਤੀ। ਪ੍ਰਿਆਂਕ ਦੀ ਹਰਕਤ ਲਈ ਸਲਮਾਨ ਕਾਨ ਨੇ ਉਸ ਨੂੰ ਖੂਬ ਫਟਕਾਰਿਆ ਪਰ ਇਸ ਵਾਰ ਨਾਮੀਨੇਸ਼ਨ ਦੀ ਪ੍ਰੀਕਿਰਿਆ ਦੌਰਾਨ ਪ੍ਰਿਆਂਕ ਫਿਰ ਅਜਿਹਾ ਕੀਤਾ ਕਿ ਇਸ ਵਾਰ ਖੁਦ 'ਬਿੱਗ ਬੌਸ' ਨੇ ਉਸ ਨੂੰ ਆਖਰੀ ਚੇਤਾਵਨੀ ਦੇ ਦਿੱਤੀ। ਅਸਲ 'ਚ ਸਲਮਾਨ ਖਾਨ ਨੇ ਪਹਿਲਾ ਹੀ ਕਿਹਾ ਸੀ ਕਿ ਘਰ 'ਚ ਕੋਈ ਵੀ ਮੈਂਬਰ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਉਸ ਦੇ ਪਰਿਵਾਰ ਵਾਲਿਆਂ ਬਾਰੇ ਕੁਝ ਆਖੇਗਾ ਤਾਂ ਉਸ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਅਸਲ ਇਸ ਹਫਤੇ ਨਾਮੀਨੇਸ਼ਨ ਦੀ ਪ੍ਰੀਕਿਰਿਆ ਕਾਫੀ ਵੱਖਰੇ ਤਰੀਕੇ ਨਾਲ ਹੋਈ। ਇਸ ਪ੍ਰੀਕਿਰਿਆ 'ਚ 'ਬਿੱਗ ਬੌਸ' ਨੇ 2-2 ਜੋੜਿਆਂ 'ਚ ਘਰਵਾਲਿਆਂ ਦਾ ਕੰਫੈਸ਼ਨ ਰੂਮ 'ਚ ਬੁਲਾਇਆ ਤੇ ਉਸ ਨੇ ਕਿਹਾ ਕਿ ਉਹ ਆਪਸੀ ਸਹਿਮਤੀ ਨਾਲ ਦੋਹਾਂ ਮੈਂਬਰ ਆਪਣੇ 'ਚੋਂ ਕਿਸੇ ਇਕ ਨੂੰ ਬੇਘਰ ਹੋਣ ਲਈ ਨਾਮੀਨੇਟ ਕਰਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਬਾਰੇ ਉਹ ਕੰਫੈਸ਼ਨ ਰੂਪ ਤੋਂ ਬਾਹਰ ਜਾ ਕੇ ਬਾਕੀ ਮੈਂਬਰਾਂ ਨਾਲ ਕੋਈ ਚਰਚਾ ਨਹੀਂ ਕਰੇਗੀ। 
ਘਰਵਾਲਿਆਂ ਨੇ 'ਬਿੱਗ ਬੌਸ' ਦੇ ਆਦੇਸ਼ ਦਾ ਪਾਲਨ ਕੀਤਾ। ਪ੍ਰਿਆਂਕ ਸ਼ਰਮਾ, ਹਿਤੇਨ ਨਾਲ ਕੰਫੈਸ਼ਨ ਰੂਪ 'ਚ ਗਏ। ਹਿਤੇਨ ਨੇ ਖੁਦ ਨੂੰ ਨਾਮੀਨੇਟ ਹੁੰਦੇ ਹੋਏ ਪ੍ਰਿਆਂਕ ਨੂੰ ਘਰ ਨਾਮੀਨੇਟ ਤੋਂ ਸੁਰੱਖਿਅਤ ਕਰ ਲਿਆ ਪਰ ਪ੍ਰਿਆਂਕ ਨੇ ਇਕ ਵਾਰ ਫਿਰ 'ਬਿੱਗ ਬੌਸ' ਦੇ ਨਿਯਮਾਂ ਨੂੰ ਤੋੜਦੇ ਹੋਏ ਕੈਮਰੇ ਸਾਹਮਣੇ ਹਿਤੇਨ ਲਈ ਵੋਟ ਦੀ ਅਪੀਲ ਕੀਤੀ। 'ਬਿੱਗ ਬੌਸ' ਇਸ ਗੱਤ ਤੋਂ ਕਾਫੀ ਨਾਰਾਜ਼ ਹੈ ਤੇ ਉਨ੍ਹਾਂ ਨੇ ਪੁਰਾਣੀਆਂ ਗਲਤੀਆਂ ਨੂੰ ਯਾਦ ਕਰਦੇ ਹੋਏ ਆਖਰੀ ਚੇਤਾਵਨੀ ਦਿੱਤੀ।


Tags: Bigg Boss 11Priyank Sharma Fights Akash Dadlani Salman khanDhinchak poojaHina khan ਪ੍ਰਿਆਂਕ ਸ਼ਰਮਾਸਲਮਾਨ ਖਾਨਪ੍ਰਿਆਂਕ ਸ਼ਰਮਾਬਿੱਗ ਬੌਸ 11 ਸਲਮਾਨ ਖਾਨ