FacebookTwitterg+Mail

OMG ਬਿੱਗ ਬੌਸ ਕਾਰਨ ਮੁਕਾਬਲੇਬਾਜਾਂ ਨੂੰ ਹੋ ਸਕਦੀ ਹੈ ਜਾਨਲੇਵਾ ਬੀਮਾਰੀ, ਪੜ੍ਹੋ ਪੂਰਾ ਮਾਮਲਾ

bigg boss 11
06 November, 2017 04:41:01 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ ਬਿੱਗ ਬੌਸ ਹਰੇਕ ਸੀਜ਼ਨ ਅਤੇ ਹਰੇਕ ਵਾਰ ਮਨੋਰੰਜਨ ਦਾ ਨਵਾਂ ਫਲੇਵਰ ਲੈ ਕੇ ਆਉਂਦਾ ਹੈ, ਜਿਸ ਦੇ ਕੰਟੈਸਟੈਂਟ ਦੇ ਰਿਐਕਸ਼ਨ ਦੇ ਕਾਰਨ ਬਿੱਗ ਬੌਸ ਦਾ ਐਕਸ਼ਨ ਵੀ ਹੁੰਦਾ ਹੈ। ਘਰ ਦੇ ਨਿਯਮ ਤੋੜਨ 'ਤੇ ਬਿੱਗ ਬੌਸ ਵੀ ਕੰਟੈਸਟੈਂਟ ਨੂੰ ਤਕਲੀਫਾਂ ਭਰਿਆ ਕੰਮ ਅਤੇ ਸਜ਼ਾ ਦੇਣ ਤੋਂ ਘੱਟ ਨਹੀਂ ਕਰਦਾ। ਕੰਮ ਦੀ ਹੀ ਗੱਲ ਕਰੀਏ ਤਾਂ ਪਿਛਲੇ ਕਈ ਸੀਜ਼ਨਾਂ ਤੋਂ ਬਿੱਗ ਬੌਸ ਮੁਕਾਬਲੇਬਾਜ਼ ਨੂੰ ਅਜਿਹੇ ਅਣਮਨੁੱਖੀ ਕੰਮ ਦਿੰਦੇ ਨਜ਼ਰ ਆਉਂਦੇ, ਜਿਨ੍ਹਾਂ ਨੂੰ ਬਰਦਾਸ਼ਤ ਕਰਨਾ ਜਾਂ ਉਨ੍ਹਾਂ 'ਚ ਸਫਲ ਹੋਣਾ ਬੇਹੱਦ ਮੁਸ਼ਕਲ ਜਾਪਦਾ ਹੈ। ਇਸ ਤਰ੍ਹਾਂ ਦੇ ਕੰਮ ਨੂੰ ਪੂਰਾ ਕਰਨ 'ਚ ਜੁਟੇ ਮੁਕਾਬਲੇਬਾਜਾਂ ਨੂੰ ਗੰਭੀਰ ਬੀਮਾਰੀਆਂ ਵੀ ਹੋ ਸਕਦੀਆਂ ਹਨ। 
ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਇਕ ਕੰਮ ਦੇ ਤਹਿਤ ਇਨ੍ਹਾਂ ਮੈਂਬਰਾਂ ਨੇ ਲੰਬੇ ਸਮੇਂ ਤਕ ਸਾਈਕਲ 'ਤੇ ਬੈਠਣਾ ਸੀ। ਸੀਜ਼ਨ ਦੇ ਹਰੇਕ ਮਸ਼ਹੂਰ ਕੰਮ ਦੇ ਲਈ ਚੁਣੇ ਗਏ ਮੁਕਾਬਲੇਬਾਜ਼ ਲਈ ਵਾਸ਼ਰੂਮ 'ਚ ਜਾਣ ਦੀ ਆਗਿਆ ਨਹੀਂ ਸੀ। ਇਸ ਕੰਮ ਦੌਰਾਨ ਮੁਕਾਬਲੇਬਾਜ਼ ਲੰਬੇ ਸਮੇਂ ਤਕ ਪਿਸ਼ਾਬ ਰੋਕੀ ਬੈਠੇ ਸਨ ਪਰ ਕੈਪਟਨ ਬਣਨ ਦੀ ਦੌੜ 'ਚ ਇਕ ਮੁਕਾਬਲੇਬਾਜਾਂ ਨੂੰ ਪੈਂਟ 'ਚ ਹੀ ਪਿਸ਼ਾਬ ਕਰਦਿਆਂ ਦੇਖਿਆ ਗਿਆ ਪਰ ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਪਰ ਲੰਬੇ ਸਮੇਂ ਤਕ ਪਿਸ਼ਾਬ ਰੋਕਣ ਨਾਲ ਮੁਕਾਬਲੇਬਾਜਾਂ ਨੂੰ ਗੰਭੀਰ ਬੀਮਾਰੀ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਹੈ ਤੇ ਕਿਡਨੀਆਂ ਨੂੰ ਕਈ ਬੀਮਾਰੀਆਂ ਵੀ ਹੋ ਸਕਦੀਆਂ ਹਨ।


Tags: Benafsha soonawallaPuneesh SharmaHiten Tejwani Salman khanBigg boss 11ਬਿੱਗ ਬੌਸ 11