FacebookTwitterg+Mail

Bigg Boss 11 : ਬੇਨਫਸ਼ਾ ਨੂੰ ਘਰ 'ਚ ਆਕਾਸ਼ ਨਾਲ ਅਜਿਹੀ ਹਰਕਤ ਕਰਨ 'ਤੇ ਮਿਲੀ ਸਖਤ ਸਜਾ

bigg boss 11
09 November, 2017 04:36:08 PM

ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜਨ 11 ਇਨ੍ਹੀਂ ਦਿਨੀਂ ਆਪਣੇ ਮੁਕਾਬਲੇਬਾਜ਼ਾਂ ਨੂੰ ਲੈ ਕੇ ਖੂਬ ਸੁਰਖੀਆਂ 'ਚ ਹੈ। ਬੀਤੀ ਰਾਤ ਸ਼ੋਅ 'ਚ ਬੇਨਫਸ਼ਾ ਅਤੇ ਆਕਾਸ਼ ਵਿਚਕਾਰ ਹੋਈ ਬਹਿਸ ਵੱਡੀ ਲੜਾਈ 'ਚ ਬਦਲ ਗਈ। ਦੋਵਾਂ ਵਿਚਕਾਰ ਇਸ ਲੜਾਈ ਨੂੰ ਲੈ ਕੇ ਘਰ ਦੇ ਬਾਕੀ ਮੁਕਾਬਲੇਬਾਜ਼ ਹੈਰਾਨ ਰਹਿ ਗਏ। ਇਸ ਦੌਰਾਨ ਬੇਨਫਸ਼ਾ ਨੇ ਗੁੱਸੇ 'ਚ ਆ ਕੇ ਅਕਾਸ਼ ਦੇ ਵਾਲ ਖਿੱਚੇ। ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਬਿੱਗ ਬੌਸ ਦੇ ਘਰ 'ਚ ਕਿਸੇ 'ਤੇ ਹੱਥ ਚੁੱਕਣ ਦੀ ਸਜਾ ਘਰ ਤੋਂ ਬੇਘਰ ਹੋਣ ਦੀ ਹੈ। ਇਸ ਲਈ ਬਿੱਗ ਬੌਸ ਨੇ ਸਖਤੀ ਦਿਖਾਉਂਦੇ ਹੋਏ ਬੇਨਫਸ਼ਾ ਨੂੰ ਉਨ੍ਹਾਂ ਦੇ ਖਰਾਬ ਵਿਵਹਾਰ ਲਈ ਕਾਲ ਕੋਠੜੀ 'ਚ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਉਸਨੂੰ ਅਗਲੇ ਹਫਤੇ ਸਿੱਧੇ ਤੌਰ 'ਤੇ ਨਾਮੀਨੇਟ ਕਰ ਦਿੱਤਾ ਗਿਆ ਹੈ।


ਸੂਤਰਾਂ ਮੁਤਾਬਕ ਬੇਨਫਸ਼ਾ ਦੇ ਪ੍ਰੇਮੀ ਵਰੁਣ ਸੂਦ ਨੇ ਓਪਨ ਲੈਟਰ ਜਾਰੀ ਕਰਕੇ ਅਕਾਸ਼ ਨੂੰ ਧਮਕੀ ਦਿੱਤੀ ਹੈ ਕੀ ਉਹ ਬਿੱਗ ਬੌਸ ਦੇ ਘਰ 'ਚ ਆਕਾਸ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ। ਹਾਲਾਕਿ ਅਜਿਹਾ ਲੱਗ ਰਿਹਾ ਹੈ ਕੀ ਬਿੱਗ ਬੌਸ ਨੇ ਬੇਨਫਸ਼ਾ ਨੂੰ ਕਾਲ ਕੋਠੜੀ 'ਚ ਭੇਜ ਕੇ ਉਸਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ।
ਦੱਸਣਯੋਗ ਹੈ ਕਿ ਅਕਾਸ਼ ਨੇ ਇਸ ਲੜਾਈ ਦੌਰਾਨ ਬੇਨਫਸ਼ਾ ਨੂੰ ਅਨ-ਹੈਰਾਨੀਜਨਕ ਕਿਹਾ ਸੀ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਤੂੰ-ਤੂੰ.. ਮੈਂ-ਮੈਂ.. ਸ਼ੁਰੂ ਹੋ ਗਈ ਸੀ। ਗੱਲ ਇੱਥੇ ਹੀ ਰੁੱਕ ਜਾਂਦੀ ਤਾਂ ਸਹੀ ਸੀ ਪਰ ਇਸ ਤੋਂ ਬਾਅਦ ਆਕਾਸ਼ ਨੇ ਬੇਨਫਸ਼ਾ ਨੂੰ ਬਦਬੂਦਾਰ ਕਹਿ ਦਿੱਤਾ। ਇਸ ਗੱਲ 'ਤੇ ਬੇਨਫਸ਼ਾ ਗੁੱਸੇ ਨਾਲ ਭੜਕ ਗਈ। ਇਸ ਵਿਵਾਦ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ 4 ਦਿਨ ਪਹਿਲਾਂ ਆਕਾਸ਼ ਨੇ ਬੇਨਫਸ਼ਾ ਦੇ ਪ੍ਰਾਈਵੇਟ ਪਾਰਟਸ ਨੂੰ ਲੈ ਕੇ ਮਜ਼ਾਕ ਕੀਤਾ ਸੀ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਬੇਨਫਸ਼ਾ ਨੂੰ ਘਰ 'ਚੋਂ ਬੇਘਰ ਕੀਤਾ ਜਾਂਦਾ ਹੈ ਜਾਂ ਨਹੀਂ।


Tags: Bigg Boss 11 Benafsha Soonawalla Akash Dadlani punish TV Show ਬਿੱਗ ਬੌਸ 11