FacebookTwitterg+Mail

ਪ੍ਰਿਆਂਕ ਤੇ ਬੇਨਫਸ਼ਾ ਵਿਚਕਾਰ ਨੇੜਤਾ ਸਹਿ ਨਾ ਸਕੀ ਦਿਵਯਾ, ਕੀਤਾ ਬ੍ਰੇਕਅੱਪ

bigg boss 11
11 November, 2017 04:21:00 PM

ਮੁੰਬਈ (ਬਿਊਰੋ)— ਪਿਛਲੇ ਕਾਫੀ ਸਮੇਂ ਤੋਂ 'ਬਿੱਗ ਬੌਸ 11' ਦੇ ਘਰ 'ਚ ਪ੍ਰਿਆਂਕ ਅਤੇ ਬੇਨਫਸ਼ਾ ਦੋਵੇਂ ਕਾਫੀ ਡੁੰਘੀ ਦੋਸਤੀ ਨਿਭਾਉਂਦੇ ਨਜ਼ਰ ਆ ਰਹੇ ਹਨ। ਉੱਥੇ ਹੀ ਘਰ 'ਚ ਪ੍ਰਿਆਂਕ ਦੀ ਗਰਲਫਰੈਂਡ ਦਿਵਯਾ ਅਗਰਵਾਲ ਉਸਨੂੰ ਸਮਝਾਉਂਦੀ ਹੋਈ ਹਰ ਵਾਰ ਉਸਦਾ ਪੱਖ ਲੈਂਦੀ ਹੋਈ ਨਜ਼ਰ ਆਈ। ਇਸ ਦੌਰਾਨ ਦਿਵਯਾ ਨੂੰ ਇਹ ਵੀ ਕਹਿੰਦੇ ਦੇਖਿਆ ਗਿਆ ਕਿ ਉਹ ਪ੍ਰਿਆਂਕ 'ਤੇ ਵਿਸ਼ਵਾਸ ਕਰਦੀ ਹੈ ਅਤੇ ਉਸਨੂੰ ਹਮੇਸ਼ਾ ਉਨ੍ਹਾਂ ਨਾਲ ਹੈ ਪਰ ਹਾਲ ਹੀ 'ਚ ਟੈਲੀਕਾਸਟ ਹੋਏ ਬਿੱਗ ਬੌਸ ਦੇ ਇਕ ਐਪੀਸੋਡ 'ਚ ਪ੍ਰਿਆਂਕ ਪ੍ਰਤੀ ਦਿਵਯਾ ਦੀ ਸੋਚ ਬਦਲ ਗਈ। ਇਕ ਸ਼ੋਅ ਦੌਰਾਨ ਪ੍ਰਿਆਂਕ ਦੀ ਗਰਲਫਰੈਂਡ ਨੇ ਕਿਹਾ-ਪ੍ਰਿਆਂਕ ਘਰ 'ਚ ਕੀ ਘਰ ਰਿਹਾ ਹੈ। ਇਸ ਦੌਰਾਨ ਉਸਨੇ ਦੱਸਿਆ ਕਿ ਹਾਲ ਹੀ 'ਚ ਮੈਂ ਕਿਹਾ ਸੀ ਕਿ ਸਭ ਠੀਕ ਚੱਲ ਰਿਹਾ ਹੈ, ਅਜਿਹਾ ਕੁਝ ਨਹੀਂ ਹੈ ਜੋ ਪ੍ਰਿਆਂਕ ਲਈ ਕਿਹਾ ਜਾ ਰਿਹਾ ਹੈ। ਪਹਿਲਾਂ ਪ੍ਰਿਆਂਕ ਦਾ ਨਾਂ ਵਿਕਾਸ ਨਾਲ ਜੁੜਿਆ ਫਿਰ ਹਿਨਾ ਨਾਲ। ਪ੍ਰਿਆਂਕ ਅਤੇ ਮੈਂ ਇਕੱਠੇ ਹਾਂ ਪਰ ਅਸਲ 'ਚ ਘਰ 'ਚ ਕੀ ਹੋ ਰਿਹਾ ਹੈ ਮੈਂ ਨਹੀਂ ਜਾਣਦੀ ਹਾਂ, ਮੈਂ ਨਹੀਂ ਜਾਣਦੀ ਯੂ. ਐੱਸ. ਵਾਲਾ ਕੀ ਫੰਡਾ ਹੈ, ਮੈਂ ਤਾਂ ਮੁੰਬਈ 'ਚ ਰਹਿੰਦੀ ਹਾਂ ਤਾਂ ਇਹ ਯੂ. ਐੱਸ. ਵਾਲੀ ਕੌਣ ਹੈ?


ਦਰਸਅਲ ਹੁਣ ਘਰ ਦੇ ਅੰਦਰ ਬੇਨਫਸ਼ਾ ਅਤੇ ਪ੍ਰਿਆਂਕ ਦੀਆਂ ਨਜ਼ਦੀਕੀਆਂ ਵੱਧ ਗਈਆਂ ਹਨ।  ਪ੍ਰਿਆਂਕ ਨੇ ਇਸ ਘਰ 'ਚ ਇਹ ਵੀ ਕਿਹਾ ਸੀ ਕਿ ਉਹ ਬੇਨਫਸ਼ਾ ਅਤੇ ਖੁਦ ਨੂੰ ਲੈ ਕੇ ਦੁਵਿਧਾ 'ਚ ਹਨ ਜਦਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕੀ ਘਰ ਦੇ ਬਾਹਰ ਉਸਦੀ ਗਰਲਫਰੈਂਡ ਉਸਦਾ ਇੰਤਜ਼ਾਰ ਕਰ ਰਹੀ ਹੈ, ਉੱਥੇ ਹੀ ਬੇਨਫਸ਼ਾ ਦਾ ਪ੍ਰੇਮੀ ਵੀ ਉਸਦਾ ਇੰਤਜ਼ਾਰ ਕਰ ਰਿਹਾ ਹੈ ਪਰ ਉਹ ਕੁਝ ਸਮਝ ਨਹੀਂ ਪਾ ਰਹੇ। ਘਰ 'ਚ ਪ੍ਰਿਆਂਕ ਦੀਆਂ ਇਨ੍ਹਾਂ ਗੱਲਾਂ ਨੂੰ ਲੈ ਕੇ ਦਿਵਯਾ ਪਰੇਸ਼ਾਨ ਹੋ ਰਹੀ ਹੈ। ਦਿਵਯਾ ਕਹਿੰਦੀ ਹੈ, ''ਮੈਨੂੰ ਅਜਿਹਾ ਲੱਗ ਰਿਹਾ ਹੈ ਪ੍ਰਿਆਂਕ ਨੇ ਮੈਨੂੰ ਬੇਵਕੂਫ ਬਣਾਇਆ ਹੈ। ਪ੍ਰਿਆਂਕ ਨੇ ਮੇਰੇ ਨਾਲ ਅਜਿਹਾ ਕਦੀ ਨਹੀਂ ਕੀਤਾ ਜੋ ਬਿੱਗ ਬੌਸ ਦੇ ਘਰ 'ਚ ਹੋ ਰਿਹਾ ਹੈ। ਪ੍ਰਿਆਂਕ, ਬੇਨਫਸ਼ਾ ਲਈ ਉਹ ਸਭ ਕਰ ਰਹੇ ਹਨ। ਮੈਂ ਬੇਨਫਸ਼ਾ ਅਤੇ ਪ੍ਰਿਆਂਕ ਨੂੰ ਜੱਜ ਨਹੀਂ ਕਰ ਰਹੀ ਹਾਂ ਪਰ ਘਰ 'ਚ ਕਈ ਹੋਰ ਮੈਬਰ ਵੀ ਹਨ ਜੋ ਆਪਣੀ ਹੱਦ 'ਚ ਰਹਿੰਦੇ ਹਨ। ਉਦਾਹਰਨ ਲਈ ਹਿਤੇਨ- ਉਹ ਹਰ ਲੜਕੀ ਤੋਂ ਦੂਰ ਰਹਿੰਦੇ ਹਨ।

Punjabi Bollywood Tadka
ਦਿਵਯਾ ਦਾ ਕਹਿਣਾ ਹੈ ਕੀ ਜਦੋਂ ਤੁਸੀਂ ਇਕ ਰਿਲੇਸ਼ਨਸ਼ਿੱਪ ਨਾਲ ਦੁਵਿਧਾ 'ਚ ਹੋ ਤਾਂ ਪਤਾ ਨਹੀਂ ਉਸਨੂੰ ਕੀ ਕਹਿਣਾ ਚਾਹੀਦਾ ਹੈ। ਉਹ ਸਿੱਧੇ ਤੌਰ 'ਤੇ ਇਕ ਨਾਂ ਕਿਉਂ ਨਹੀਂ ਲੈਂਦਾ। ਮੈਂ ਉਸ ਵਿਅਕਤੀ ਨਾਲ ਰਹਿਣਾ ਚਾਹੁੰਦੀ ਹਾਂ ਜੋ ਦੁਨੀਆ ਦੇ ਸਾਹਮਣੇ ਬਿਨਾਂ ਝਿਜਕੇ ਕਹਿ ਸਕੇ ਕੀ ਦਿਵਯਾ ਮੇਰੀ ਗਰਲਫਰੈਂਡ ਹੈ। ਪ੍ਰਿਆਂਕ ਬੇਨਫਸ਼ਾ ਨਾਲ ਬਿਲਕੁੱਲ ਇੰਝ ਵਿਵਹਾਰ ਕਰ ਰਹੇ ਹਨ ਜਿਸ ਤਰ੍ਹਾਂ ਉਹ ਮੇਰੇ ਨਾਲ ਕਰਦਾ ਸੀ। ਪ੍ਰਿਆਂਕ ਚੰਗਾ ਹੈ ਪਰ ਮੈਂ ਅਜਿਹੇ ਵਿਅਕਤੀ ਨਾਲ ਨਹੀਂ ਰਹਿ ਸਕਦੀ ਹਾਂ। ਮੈਂ ਖੁਦ ਨੂੰ ਹੋਰ ਜ਼ਿਆਦਾ ਦੁੱਖੀ ਨਹੀਂ ਕਰ ਸਕਦੀ ਹਾਂ। ਅੱਜ ਦੇ ਐਪੀਸੋਡ ਨੂੰ ਦੇਖਣ ਤੋਂ ਬਾਅਦ ਮੈਂ ਟੁੱਟ ਗਈ ਹਾਂ। ਮੈਂ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹਾਂ, ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਸਭ ਖਤਮ ਕਰ ਦੇਣਾ ਚਾਹੀਦਾ ਹੈ।


Tags: Priyank Sharma Benafsha Soonawalla Bigg Boss 11 Divya Aggarwal Breakup TV Show ਬਿੱਗ ਬੌਸ 11