FacebookTwitterg+Mail

ਪ੍ਰਿਆਂਕ ਨੇ ਅਰਸ਼ੀ-ਸ਼ਿਲਪਾ ਨੂੰ ਮੁੜ ਕਿਹਾ ਡਰੰਮ, ਭੜਕੀ ਡਾਲੀ ਬਿੰਦਰਾ ਨੇ ਦਿੱਤਾ ਕਰਾਰਾ ਜਵਾਬ

bigg boss 11
25 November, 2017 11:56:31 AM

ਮੁੰਬਈ(ਬਿਊਰੋ)— ਪ੍ਰਿਆਂਕ ਸ਼ਰਮਾ ਜਦੋਂ ਤੋਂ 'ਬਿੱਗ ਬੌਸ 11' ਦੇ ਘਰ ਵਿਚ ਆਇਆ ਹੈ, ਉਹ ਆਪਣੀਆਂ ਹਰਕਤਾਂ ਕਾਰਨ ਸੁਰਖੀਆਂ ਵਿਚ ਛਾਇਆ ਹੋਇਆ ਹੈ। ਹਾਲ ਹੀ ਐਪੀਸੋਡ ਵਿਚ ਕੈਪਟੈਂਸੀ ਦੌਰਾਨ ਪ੍ਰਿਆਂਕ ਨੇ ਅਰਸ਼ੀ ਖਾਨ ਤੇ ਸ਼ਿਲਪਾ ਦੇ ਮੋਟਾਪੇ ਤੇ ਕੂਮੈਂਟ ਕੀਤਾ ਹੈ, ਜਿਸ ਤੋਂ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਹਰ ਕੋਈ ਪ੍ਰਿਆਂਕ ਦੀ ਆਲੋਚਨਾ ਕਰ ਰਿਹਾ ਹੈ। ਸਾਬਕਾ ਮੁਕਾਬਲੇਬਾਜ਼ ਡਾਲੀ ਬਿੰਦਰਾ ਨੇ ਵੀ ਪ੍ਰਿਆਂਕ ਨੂੰ ਆੜੇ ਵਿਚ ਹੱਥ ਲਿਆ। ਪ੍ਰਿਆਂਕ ਨੇ ਕਿਹਾ ਕਿ, ਅਰਸ਼ੀ ਅਤੇ ਸ਼ਿਲਪਾ ਆਪਣੇ ਵਧੇ ਵਜ਼ਨ ਕਾਰਨ ਕੋਈ ਟਾਸਕ ਪੂਰਾ ਨਹੀਂ ਕਰ ਪਾਉਣਗੀਆਂ।


ਹਾਲਾਂਕਿ ਲਵ ਨੇ ਉਸ ਨੂੰ ਅਜਿਹਾ ਨਾ ਬੋਲਣ ਨੂੰ ਕਿਹਾ ਪਰ ਪ੍ਰਿਯਾਂਕ ਕਿੱਥੇ ਰੁੱਕਣ ਵਾਲਾ ਸੀ। ਟਵਿਟਰ 'ਤੇ ਡਾਲੀ ਬਿੰਦਰਾ ਨੇ ਵੀ ਪ੍ਰਿਯਾਂਕ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, ਸ਼ਿਲਪਾ ਦੇ ਸਰੀਰ 'ਤੇ ਕੂਮੈਂਟ ਕਰਨ ਦੀ ਪ੍ਰਿਆਂਕ ਦੀ ਹਿੰਮਤ ਕਿਸ ਤਰ੍ਹਾਂ ਹੋਈ? ਡਾਲੀ ਨੇ ਕਿਹਾ ਕਿ ਸੂਰਤ ਚੰਗੀ ਹੈ ਤਾਂ ਕੀ ਹੋਇਆ, ਸੀਰਤ ਵੀ ਚੰਗੀ ਹੋਣੀ ਚਾਹੀਦੀ ਹੈ।

ਇਹ ਜੋ ਲੜਕੀਆਂ ਦੇ ਮੋਟਾਪੇ ਅਤੇ ਬਾਡੀ ਸ਼ੇਮ ਦੀ ਗੱਲ ਹੋ ਰਹੀ ਹੈ, ਜੇਕਰ ਇਹ ਗੱਲ ਬਾਹਰ ਹੁੰਦੀ ਤਾਂ ਪ੍ਰਿਆਂਕ ਅਰੈਸਟ ਹੋ ਜਾਂਦਾ। ਟਵਿਟਰ 'ਤੇ ਵੀ ਪ੍ਰਿਆਂਕ ਨੂੰ ਉਸ ਦੀ ਇਸ ਹਰਕਤ ਲਈ ਲਤਾੜਿਆ ਜਾ ਰਿਹਾ ਹੈ। ਲੋਕ ਹਿਨਾ ਖਾਨ ਤੋਂ ਵੀ ਨਾਰਾਜ਼ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਉਸ ਨੇ ਪ੍ਰਿਆਂਕ ਨੂੰ ਗਲਤ ਬੋਲਣ ਤੋਂ ਕਿਉਂ ਨਹੀਂ ਰੋਕਿਆ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪ੍ਰਿਆਂਕ ਨੇ ਸ਼ਿਲਪਾ ਸ਼ਿੰਦੇ ਅਤੇ ਅਰਸ਼ੀ ਖਾਨ 'ਤੇ ਪਰਸਨਲ ਕੂਮੈਂਟ ਕੀਤਾ ਸੀ। ਉਸ ਨੇ ਇਨ੍ਹਾਂ ਦੋਹਾਂ ਮੁਕਬਾਲੇਬਾਜ਼ਾਂ ਨੂੰ ਡਰੰਮ ਕਿਹਾ ਸੀ। ਘਰ ਵਿਚ ਪ੍ਰਿਆਂਕ ਦੀ ਅਰਸ਼ੀ ਖਾਨ ਅਤੇ ਸ਼ਿਲਪਾ ਨਾਲ ਬਿਲਕੁਲ ਨਹੀਂ ਬਣਦੀ ਹੈ। ਅਕਸਰ ਘਰ ਵਿਚ ਪ੍ਰਿਆਂਕ ਅਤੇ ਅਰਸ਼ੀ ਵਿਚ ਲੜਾਈਆਂ ਦੇਖਣ ਨੂੰ ਮਿਲਦੀਆਂ ਹਨ। ਹਾਲ ਹੀ ਵਿਚ ਹੋਏ ਲਗਜ਼ਰੀ ਬਜਟ ਟਾਸਕ ਕੋਰਟ ਰੂਮ ਦੌਰਾਨ ਪ੍ਰਿਆਂਕ ਨੇ ਅਰਸ਼ੀ 'ਤੇ ਕਈ ਸੰਗੀਨ ਦੋਸ਼ ਲਾਏ ਸਨ।

 

 

 


Tags: Bigg Boss 11Dolly BindraHina KhanArshi KhanPriyank SharmaAkash DadlaniShilpa ShindeVikas Gupta Puneesh Sharmaਬਿੱਗ ਬੌਸ 11