ਨਵੀਂ ਦਿੱਲੀ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਹਰ ਹਫਤੇ ਐਲੀਮੀਨੇਟ ਹੁੰਦੇ ਮੁਕਾਬਲੇਬਾਜ਼ ਨਾਲ ਹੀ ਹੁਣ ਜੇਤੂ ਦੇ ਨਾਂ ਨੂੰ ਲੈ ਕੇ ਵੀ ਖਬਰਾਂ ਖੂਬ ਆ ਰਹੀਆਂ ਹਨ। ਅਜਿਹੇ 'ਚ ਸ਼ੋਅ ਦੇ ਸਾਬਕਾ ਮੁਕਾਬਲੇਬਾਜ਼ ਮਨੂੰ ਪੰਜਾਬੀ ਨੇ ਦਾਅਵਾ ਕੀਤਾ ਹੈ ਕਿ ਇਹ ਸੀਜ਼ਨ ਅਦਾਕਾਰਾ ਸ਼ਿਲਪਾ ਸ਼ਿੰਦੇ ਹੀ ਜਿੱਤੇਗੀ। ਘਰ 'ਚ ਦੋ ਮਹੀਨੇ ਬਾਅਦ ਸ਼ਿਲਪਾ ਦਾ ਨਾਂ ਵਿਨਰ ਦੀ ਦਾਵੇਦਾਰੀ ਲਈ ਕਾਫੀ ਮਜ਼ਬੂਤ ਹੁੰਦਾ ਜਾ ਰਿਹਾ ਹੈ। ਸ਼ਿਲਪਾ ਤੋਂ ਇਲਾਵਾ ਵਿਕਾਸ ਗੁਪਤਾ, ਹਿਤੇਨ ਤੇਜਵਾਨੀ ਤੇ ਹਿਨਾ ਖਾਨ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਪਿਛਲੇ ਸਾਲ ਸਟ੍ਰਾਂਗ ਕੰਟੇਸਟੈਂਟ ਦੀ ਲਿਸਟ 'ਚ ਰਹੇ ਮਨੂੰ ਪੰਜਾਬੀ ਦਾ ਮੰਨਣਾ ਹੈ ਕਿ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਸ਼ਿਲਪਾ ਇਸ ਖਿਤਾਬ ਨੂੰ ਜਿੱਤਣ ਵਾਲੀ ਹੈ।
ਸੂਤਰਾਂ ਮੁਤਾਬਕ ਸ਼ਿਲਪਾ ਸ਼ਿੰਦੇ ਇਸ ਸ਼ੋਅ ਨੂੰ ਬਹੁਤ ਚਲਾਕੀ ਨਾਲ ਖੇਡ ਰਹੀ ਹੈ। ਇਕ ਵਿਅਕਤੀ ਦੇ ਨਕਾਰਾਤਮਕ ਤੇ ਸਕਾਰਾਤਮਕ ਦੋ ਪਹਿਲੂ ਹੁੰਦੇ ਹਨ ਪਰ ਸ਼ਿਲਪਾ ਆਪਣੇ ਸਕਾਰਾਤਮਕ ਪਹਿਲੂ ਨਾਲ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਸ਼ੋਅ ਦੀ ਸ਼ੁਰੂਆਤ 'ਚ ਹੀ ਵਿਕਾਸ ਗੁਪਤਾ ਨਾਲ ਹੋਏ ਵਿਵਾਦ ਨੂੰ ਲੈ ਕੇ ਸ਼ਿਲਪਾ ਨੇ ਸਾਰਿਆਂ ਦੀ ਹਮਦਰਦੀ ਜਿੱਤ ਲਈ।
ਦੂਜੇ ਪਾਸੇ ਸ਼ਿਲਪਾ ਰੋਸਈ ਤੇ ਘਰ ਦੇ ਬਾਕੀ ਕੰਮਾਂ 'ਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ। ਤੀਜੀ ਗੱਲ ਜਦੋਂ ਵੀ ਉਸ ਨਾਲ ਕੋਈ ਲੜਦਾ ਹੈ ਤਾਂ ਉਹ ਅੱਜਕੱਲ ਉਸ ਨੂੰ ਜਵਾਬ ਨਹੀਂ ਦਿੰਦੀ ਹੈ। ਉਹ ਇਸ ਖੇਡ ਨੂੰ ਕਾਫੀ ਸਿਆਣਪ ਨਾਲ ਖੇਡ ਰਹੀ ਹੈ। ਮਨੂੰ ਨੇ ਅੱਗੇ ਕਿਹਾ ਕਿ ਰਿਐਲਿਟੀ ਸ਼ੋਅ 'ਚ ਜ਼ਿਆਦਾਤਰ ਉਹੀ ਲੋਕ ਜੇਤੂ ਬਣਦੇ ਹਨ, ਜੋ ਗੇਮ ਨੂੰ ਕੂਲ ਹੋ ਕੇ ਪਲੇਅ ਕਰਦੇ ਹਨ। ਵਿਕਾਸ ਬਾਰੇ ਗੱਲ ਕਰਦੇ ਹੋਏ ਮਨੂੰ ਨੇ ਕਿਹਾ ਕਿ ਮੈਨੂੰ ਵਿਕਾਸ ਬਹੁਤ ਪਸੰਦ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਸੀਜ਼ਨ 'ਚ ਜਿਹੜਾ ਮੁਕਾਬਲੇਬਾਜ਼ ਆਪਣਾ ਦਿਮਾਗ ਇਸਤੇਮਾਲ ਕਰ ਰਿਹਾ ਹੈ ਉਹ ਵਿਕਾਸ ਹੀ ਹੈ।