FacebookTwitterg+Mail

'ਬਿੱਗ ਬੌਸ 11' ਦੇ ਸੈੱਟ 'ਤੇ ਚੱਲਿਆ ਸਰਕਾਰੀ ਬੁਲਡੋਜ਼ਰ, ਤੋੜੇ ਗਏ ਗੈਰ ਕਾਨੂੰਨੀ ਬਾਥਰੂਮ

bigg boss 11
06 December, 2017 04:04:07 PM

ਮੁੰਬਈ(ਬਿਊਰੋ)— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 11' ਅੱਜਕੱਲ ਖੂਬ ਸੁਰਖੀਆਂ 'ਚ ਛਾਇਆ ਹੋਇਆ ਹੈ। ਹਾਲ ਹੀ 'ਚ ਇਸ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ, ਜੋ ਕਿ ਕਾਫੀ ਹੈਰਾਨੀਜਨਕ ਹੈ। ਜੀ ਹਾਂ ਖਬਰ ਮੁਤਾਬਿਕ, 'ਬਿੱਗ ਬੌਸ' ਦੇ ਸੈੱਟ 'ਤੇ ਨਗਰ ਨਿਗਮ ਨੇ ਬੁਲਡੋਜ਼ਰ ਚਲਵਾ ਦਿੱਤਾ। ਬੀਤੇ ਸੋਮਵਾਰ ਨੂੰ ਲੋਨਾਵਲਾ ਨਗਰ ਪਾਲਿਕਾ ਨੇ 'ਬਿੱਗ ਬੌਸ' ਦੇ ਸੈੱਟ 'ਤੇ ਬੁਲਡੋਜ਼ਰ ਚਲਾਉਂਦੇ ਹੋਏ 13 ਗੈਰ ਕਾਨੂੰਨੀ ਟਾਇਲੇਟਸ ਨੂੰ ਤੋੜ ਦਿੱਤਾ ਹੈ। ਜਦੋਂ ਕਿ ਨਗਰ ਪਾਲਿਕਾ ਦੇ ਵਿਰੋਧੀ ਦਲ ਉਥੇ 'ਬਿੱਗ ਬੌਸ' ਦੇ ਸੈੱਟ ਨੂੰ ਤੋੜਨ ਲਈ ਪੁੱਜੇ, ਤਾਂ ਉਸ ਸਮੇਂ ਮੇਕਰਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ ਪਰ 13 ਗੈਰ ਕਾਨੂੰਨੀ ਟਾਇਲੇਟ ਕਾਰਨ ਉਨ੍ਹਾਂ ਦੀ ਕੋਸ਼ਿਸ਼ ਅਸਫਲ ਹੋ ਗਈ।
ਜਾਣਕਾਰੀ ਮੁਤਾਬਕ, 'ਬਿੱਗ ਬੌਸ' ਨੂੰ ਇਸ ਗੱਲ ਦਾ ਨੋਟਿਸ ਪਹਿਲਾਂ ਹੀ ਭੇਜ ਦਿੱਤਾ ਗਿਆ ਸੀ ਪਰ 'ਬਿੱਗ ਬੌਸ' ਦੇ ਮੇਕਰਸ ਵਲੋਂ ਭੇਜੇ ਗਏ ਨੋਟਿਸ ਦਾ ਕੋਈ ਜਵਾਬ ਨਹੀਂ ਆਇਆ, ਜਿਸ ਕਾਰਨ ਵਿਰੋਧੀ ਦਲ ਨੇ ਆਪਣੀ ਕਾਰਵਾਈ ਕਰਦੇ ਹੋਏ 13 ਗੈਰ ਕਾਨੂੰਨੀ ਟਾਇਲੇਟ 'ਤੇ ਆਪਣਾ ਬੁਲਡੋਜ਼ਰ ਚਲਾ ਦਿੱਤਾ।

Punjabi Bollywood Tadka
ਲੋਨਾਵਲਾ ਨਗਰ ਪਾਲਿਕਾ ਦੇ ਸੀ. ਈ. ਓ. ਸਚਿਨ ਪਵਾਰ ਮੁਤਾਬਕ, ਅਸੀਂ 27 ਨਵੰਬਰ ਨੂੰ 'ਬਿੱਗ ਬੌਸ' ਮੇਕਰਸ ਨੂੰ ਚੇਤਾਵਨੀ ਦਿੰਦੇ ਹੋਏ ਨੋਟਿਸ ਭੇਜਿਆ ਸੀ ਪਰ ਹੁਣ 7 ਦਿਨ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦਾ ਕੋਈ ਜਵਾਬ ਨਾ ਆਇਆ। ਸਚਿਨ ਨੇ ਦੱਸਿਆ ਕਿ, ਬੀ. ਪੀ. ਐੱਮ. ਸੀ. ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਇਸ ਐਕਟ ਦੇ ਤਹਿਤ ਨੋਟਿਸ ਭੇਜਣ ਤੋਂ 1 ਦਿਨ ਬਾਅਦ ਕਿਸੇ ਗੈਰ ਕਾਨੂੰਨੀ ਨਿਰਮਾਣ ਨੂੰ ਤੋੜਿਆ ਜਾ ਸਕਦਾ ਹੈ ਪਰ ਅਸੀਂ ਤਾਂ 'ਬਿੱਗ ਬੌਸ' ਮੇਕਰਸ ਨੂੰ 7 ਦਿਨ ਦਾ ਲੰਬਾ ਸਮਾਂ ਦਿੱਤਾ ਸੀ।


Tags: Bigg Boss 11Lonavala Municipal CouncilSalman Khan ਲੋਨਾਵਲਾ ਨਗਰ ਪਾਲਿਕਾਬਿੱਗ ਬੌਸ 11