ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ ਹਰ ਰੋਜ ਨਵਾਂ ਡਰਾਮਾ ਦੇਖਣ ਨੂੰ ਮਿਲਦਾ ਹੈ। ਇਸ ਹਫਤੇ ਘਰ 'ਚੋਂ ਬਾਹਰ ਜਾਣ ਲਈ ਨਾਮੀਨੇਟ ਹੋਏ ਆਕਾਸ਼ ਬੀਤੇ ਦਿਨ ਸ਼ਿਲਪਾ ਸ਼ਿੰਦੇ ਨੂੰ ਜ਼ਬਰਦਸਤੀ 'ਕਿਸ' ਕਰਨ ਤੋਂ ਬਾਅਦ ਅਰਸ਼ੀ ਖਾਨ ਨਾਲ ਫਲਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਘਰ ਦੀ ਲਾਈਟ ਬੰਦ ਹੋਣ ਤੋਂ ਬਾਅਦ ਆਕਾਸ਼, ਅਰਸ਼ੀ ਕੋਲ ਚਲੇ ਜਾਂਦਾ ਹੈ ਅਤੇ ਉਸ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਅਰਸ਼ੀ, ਆਕਾਸ਼ ਦੀ ਸ਼ਿਕਾਇਤ ਵਿਕਾਸ ਗੁਪਤਾ ਅਤੇ ਹਿਤੇਨ ਤੇਜ਼ਵਾਨੀ ਨੂੰ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਹਿਤੇਨ ਨੇ ਸਾਫ ਕਿਹਾ, ''ਅਰਸ਼ੀ ਖਾਨ ਜੇਕਰ ਤੁਹਾਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਤੁਸੀਂ ਇਸ ਗੱਲ ਦੀ ਸ਼ਿਕਾਇਤ ਬਿੱਗ ਬੌਸ ਨੂੰ ਕਰੋ''।
ਉੱਥੇ ਹੀ ਵਿਕਾਸ ਗੁਪਤਾ ਨੇ ਕਿਹਾ, ''ਅਰਸ਼ੀ ਖਾਨ ਜੇਕਰ ਤੁਹਾਨੂੰ ਸੱਚ 'ਚ ਆਕਾਸ਼ ਦੀ ਹਰਕਤ ਸਹੀ ਨਹੀਂ ਲੱਗ ਰਹੀ ਤਾਂ ਤੁਹਾਨੂੰ ਉਸਨੂੰ ਥੱਪੜ ਮਾਰ ਦੇਣਾ ਚਾਹੀਦਾ ਹੈ''। ਆਕਾਸ਼, ਅਰਸ਼ੀ ਨੂੰ ਕਹਿਣ ਲੱਗਦਾ ਹੈ ਕਿ ''ਜਦੋਂ ਤੂੰ ਮੇਰੇ ਨਾਲ ਮਸਤੀ ਕਰਦੀ ਹੈ ਤਾਂ ਮੈਂ ਤੈਨੂੰ ਕਦੇ ਕੁਝ ਕਹਿੰਦਾ ਹਾਂ''।
ਹਾਲਾਕਿ ਇਸ ਦੌਰਾਨ ਆਕਾਸ਼ ਅਤੇ ਅਰਸ਼ੀ ਇਸ ਗੱਲ ਦੀ ਯੋਜਨਾ ਬਣਾਉਣ ਲੱਗਦੇ ਹਨ ਕਿ ਉਹ ਹਿਤੇਨ ਨੂੰ ਕਿਵੇਂ ਤੰਗ ਕਰਨਗੇ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਹੋਈ ਲੜਾਈ ਤੋਂ ਬਾਅਦ ਅਰਸ਼ੀ ਖਾਨ ਅਤੇ ਆਕਾਸ਼ ਇਕ ਵਾਰ ਫਿਰ ਤੋਂ ਦੋਸਤ ਬਣ ਗਏ ਹਨ। ਆਕਾਸ਼ ਨੇ ਇਸ ਗੱਲ ਦੀ ਕੋਸ਼ਿਸ਼ ਕੀਤੀ ਕਿ ਸ਼ਿਲਪਾ ਅਤੇ ਅਰਸ਼ੀ ਦੀ ਦੋਸਤੀ ਫਿਰ ਤੋਂ ਹੋ ਜਾਵੇ ਪਰ ਅਜਿਹਾ ਕਰਨ 'ਚ ਉਹ ਅਸਫਲ ਰਹਿੰਦਾ ਹੈ।