FacebookTwitterg+Mail

BB11: ਅਰਸ਼ੀ ਖਾਨ ਨੇ ਸ਼ਿਲਪਾ ਤੋਂ ਬਾਅਦ ਸਲਮਾਨ ਨਾਲ ਕੀਤੀ ਬਦਸਲੂਕੀ, ਲਾਇਆ ਦੋਸ਼

bigg boss 11
09 December, 2017 03:00:27 PM

ਮੁੰਬਈ(ਬਿਊਰੋ)— 'ਬਿੱਗ ਬੌਸ' 'ਚ ਇਸ ਹਫਤੇ ਮੁਕਾਬਲੇਬਾਜ਼ਾਂ ਦੇ ਘਰਵਾਲਿਆਂ ਨੇ ਸ਼ੋਅ 'ਚ ਆ ਕੇ ਸਰਪ੍ਰਾਈਜ਼ ਦਿੱਤਾ ਸੀ। ਸਾਰਿਆ ਨੇ ਦੇਖਿਆ ਕਿ ਕਿਵੇਂ ਅਰਸ਼ੀ ਖਾਨ ਨੇ ਸ਼ਿਲਪਾ ਸ਼ਿੰਦੇ ਦੀ ਮੰਮੀ ਦੀ ਬੇਇੱਜ਼ਤੀ ਕੀਤੀ ਸੀ। ਅਰਸ਼ੀ ਦੀ ਇਹ ਹਰਕਤ ਸਲਮਾਨ ਖਾਨ ਨੂੰ ਬਿਲਕੁੱਲ ਨਹੀਂ ਪਚੀ। ਉਨ੍ਹਾਂ ਨੇ ਵੀਕੈਂਡ ਦੇ ਵਾਰ 'ਚ ਅਰਸ਼ੀ ਨੂੰ ਉਨਾਂ ਦੀ ਇਸ ਹਰਕਤ ਲਈ ਝਿੜਕਿਆ ਪਰ ਅਰਸ਼ੀ ਨੇ ਸਲਮਾਨ ਦੀ ਗੱਲ ਸਮਝਣ ਦੀ ਜਗ੍ਹਾ ਉਨ੍ਹਾਂ ਨਾਲ ਪੰਗਾ ਲੈ ਲਿਆ। ਸਲਮਾਨ ਨੇ ਜਦੋਂ ਅਰਸ਼ੀ ਨੂੰ ਦੱਸਿਆ ਕਿ ਸ਼ਿਲਪਾ ਦੀ ਮੰਮੀ ਦੇ ਪ੍ਰਤੀ ਉਨ੍ਹਾਂ ਦਾ ਰਵੱਈਆ ਚੰਗਾ ਨਹੀਂ ਸੀ। ਅਰਸ਼ੀ ਉਨ੍ਹਾਂ ਨਾਲ ਬਹਿਸ ਕਰਨ ਲੱਗੀ। ਇੱਥੋਂ ਤੱਕ ਕਿ ਉਨ੍ਹਾਂ ਨੇ ਸਲਮਾਨ 'ਤੇ ਦੋਸ਼ ਲਾ ਦਿੱਤਾ ਕਿ ਉਹ ਕਦੇ ਵੀ ਸ਼ਿਲਪਾ ਦੀ ਗਲਤੀ ਨਹੀਂ ਦੇਖਦੇ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਦੇ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸਲਮਾਨ ਅਰਸ਼ੀ ਨੂੰ ਕਹਿੰਦੇ ਹਨ ਕਿ ਹੁਣ ਤਾਂ ਚੁੱਪ ਹੋ ਜਾਓ ਵਾਹਿਆਤ ਔਰਤ। ਇਸ 'ਤੇ ਅਰਸ਼ੀ ਕਹਿੰਦੀ ਹੈ, ਸਲਮਾਨ ਸਾਹਿਬ ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਿਲਪਾ ਦੀ ਗੱਲ ਨਹੀਂ ਦੇਖ ਪਾਉਂਦੇ। ਇਸ ਤੋਂ ਬਾਅਦ ਗੁੱਸੇ 'ਚ ਸਲਮਾਨ ਵਿਕਾਸ ਨੂੰ ਕਹਿੰਦੇ ਹਨ ਕਿ ਵਿਕਾਸ ਮੁਬਾਰਕ ਹੋ ਇਹ ਹੈ ਤੁਹਾਡੇ ਕੈਪਟਨ ਦੀ ਚੁਆਈਸ''।


Tags: Arshi KhanSalman KhanShilpa ShindeVikas GuptaBigg boss 11ਬਿੱਗ ਬੌਸ 11 ਅਰਸ਼ੀ ਖਾਨ ਸ਼ਿਲਪਾ ਸ਼ਿੰਦੇ