ਮੁੰਬਈ (ਬਿਊਰੋ)— 'ਬਿੱਗ ਬੌਸ 11' 'ਚ ਲਗਜ਼ਰੀ ਬਜਟ ਟਾਸਕ 'ਫ੍ਰੀਜ਼' ਦੇ ਦੌਰਾਨ ਹਿਨਾ ਖਾਨ ਦਾ ਪ੍ਰੇਮੀ ਰੌਕੀ ਜੈਸਵਾਲ ਉਸਨੂੰ ਮਿਲਣ ਪਹੁੰਚਿਆ ਸੀ। ਇਸ ਮੌਕੇ ਦੋਵੇਂ ਕਾਫੀ ਭਾਵੁਕ ਹੋਏ, ਜਿਸਦਾ ਸ਼ਿਲਪਾ ਸ਼ਿੰਦੇ ਨੇ ਮਜ਼ਾਕ ਉਡਾਇਆ ਸੀ। ਹੁਣ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਸਨਾ ਖਾਨ ਨੇ ਹਿਨਾ ਦਾ ਪੱਖ ਲੈਂਦੇ ਹੋਏ ਸ਼ਿਲਪਾ 'ਤੇ ਨਿਸ਼ਾਨਾ ਸਾਧਿਆ ਹੈ। ਜਦੋਂ ਰੌਕੀ ਅਤੇ ਹਿਨਾ ਦੀ ਇਸ ਭਾਵੁਕ ਮੁਲਾਕਾਤ ਦਾ ਸ਼ਿਲਪਾ ਮਜ਼ਾਕ ਉਡਾਉਂਦੀ ਦਿਖੀ। ਸ਼ਿਲਪਾ ਖੂਬ ਹੱਸ ਰਹੀ ਸੀ। ਉਸਨੇ ਹਿਨਾ ਦੀ ਤਰ੍ਹਾਂ ਰੋਣ ਦਾ ਡਰਾਮਾ ਕੀਤਾ। ਇਸ 'ਤੇ ਅਰਸ਼ੀ ਨੇ ਕਿਹਾ, ''ਮੈਂ ਦੱਸਦੀ ਹਾਂ ਹਿਨਾ ਨੂੰ ਤੂੰ ਉਸਦਾ ਮਜ਼ਾਕ ਉਡਾ ਰਹੀ ਹੈ''। ਫਿਰ ਸ਼ਿਲਪਾ ਦੇ ਚਿਹਰੇ 'ਤੇ ਕੁਮੈਂਟ ਕਰਦੀ ਦਿਖੀ, ਹੈਲੋ ਛਿਛੁੰਦਰ ਵਰਗਾ ਮੂੰਹ ਲੈ ਕੇ ਘੁੰਮੇਗੀ। ਸ਼ਿਲਪਾ ਦੇ ਇਸ ਕੁਮੈਂਟ 'ਤੇ ਸਨਾ ਖਾਨ ਨੇ ਉਸਨੂੰ ਕਰਾਰਾ ਜਵਾਬ ਦਿੱਤਾ। ਉਸਨੇ ਸੋਸ਼ਲ ਮੀਡੀਆ 'ਤੇ ਸ਼ਿਲਪਾ ਨੂੰ ਲਤਾੜਦੇ ਹੋਏ ਕਿਹਾ, ''ਕਿਸੇ ਨੂੰ ਮੋਟੀ ਭੈਂਸ ਕਹਿਣਾ ਬਾਡੀ ਸ਼ੇਮ ਹੈ, ਤਾਂ ਫਿਰ ਕਿਸੇ ਨੂੰ ਛਿਛੂੰਦਰ ਵਰਗੀ ਚਿਹਰੇ ਵਾਲੀ ਕਹਿਣ ਦਾ ਕੀ ਮਤਲਬ ਹੈ? ਜੇਕਰ ਖੁਦ ਦੇ ਹੰਝੂ ਆਉਣ ਤਾਂ ਸਭ ਕੁਝ ਅਸਲ ਹੁੰਦਾ ਹੈ ਪਰ ਜਦੋਂ ਦੂਜਿਆਂ ਨੂੰ ਆਉਣ ਤਾਂ ਡਰਾਮਾ ਹੈ!।
ਦੱਸਣਯੋਗ ਹੈ ਕਿ ਹਿਨਾ ਦਾ ਪ੍ਰੇਮੀ ਰੋਕੀ ਨੇ ਸ਼ੋਅ 'ਚ ਆ ਕੇ ਉਸਨੂੰ ਪ੍ਰਪੋਜ਼ ਕੀਤਾ ਸੀ। ਕਾਫੀ ਦਿਨਾਂ ਬਾਅਦ ਰੌਕੀ ਨੂੰ ਦੇਖ ਕੇ ਹਿਨਾ ਭਾਵੁਕ ਹੋ ਗਈ। ਉਹ ਰੌਕੀ ਨੂੰ ਕਹਿੰਦੀ ਹੈ ਕਿ ਮੈਂ ਤੁਹਾਨੂੰ ਕਾਫੀ ਮਿਸ ਕੀਤਾ ਹੈ ਜਿਸ 'ਤੇ ਰੌਕੀ ਨੇ ਕਿਹਾ ਮੈਂ ਤਾਂ ਦਿਲ ਹਾਰ ਚੁੱਕਿਆ ਹਾਂ. ਆਈ ਲਵ ਯੂ। ਰੌਕੀ ਹਿਨਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਉਸਨੂੰ ਰਿੰਗ ਪਹਿਣਾਉਂਦੇ ਹਨ ਜਿਸ ਤੋਂ ਬਾਅਦ ਅਜਿਹਾ ਕਿਹਾ ਜਾ ਰਿਹਾ ਹੈ ਕਿ ਹਿਨਾ ਨੇ ਰੌਕੀ ਨਾਲ ਨੈਸ਼ਨਲ ਟੀ. ਵੀ. 'ਤੇ ਸਗਾਈ ਕਰ ਲਈ ਹੈ।