FacebookTwitterg+Mail

BB11 : ਘਰ 'ਚੋਂ ਬੇਘਰ ਹੋਣ ਤੋਂ ਬੱਚਣ ਲਈ ਇਨ੍ਹਾਂ ਸਾਜਿਸ਼ਾਂ ਦਾ ਸਹਾਰਾ ਲੈ ਰਹੇ ਹਨ ਮੁਕਾਬਲੇਬਾਜ਼

bigg boss 11
12 December, 2017 03:05:37 PM

ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਹਰ ਰੋਜ ਨਵਾਂ ਡਰਾਮਾ ਦੇਖਣ ਨੂੰ ਮਿਲਦਾ ਹੈ। ਸ਼ੋਅ ਦੇ ਖਤਮ ਹੋਣ 'ਚ ਕਰੀਬ 1 ਮਹੀਨੇ ਦਾ ਸਮਾਂ ਬਾਕੀ ਹੈ। ਇਸਨੂੰ ਦੇਖਦੇ ਹੋਏ ਘਰ ਦੇ ਮੁਕਾਬਲੇਬਾਜ਼ਾਂ ਨੂੰ ਘਰ 'ਚੋਂ ਬਾਹਰ ਜਾਣ ਦਾ ਡਰ ਸਤਾਉਣ ਲੱਗ ਹੈ। ਬਿੱਗ ਬੌਸ ਦੇ ਇਸ ਹਫਤੇ ਘਰ 'ਚੋਂ ਬਾਹਰ ਜਾਣ ਲਈ ਸ਼ਿਲਪਾ ਸ਼ਿੰਦੇ, ਹਿਤੇਨ ਤੇਜ਼ਵਾਨੀ, ਪ੍ਰਿਆਂਕ ਸ਼ਰਮਾ ਅਤੇ ਲਵ ਤਿਆਗੀ ਨੂੰ ਨਾਮੀਨੇਟ ਕੀਤਾ ਗਿਆ ਹੈ।

Punjabi Bollywood Tadka
ਨਾਮੀਨੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਰਸ਼ੀ ਖਾਨ, ਆਕਾਸ਼ ਅਤੇ ਪੁਨੀਸ਼ ਇਹ ਯੋਜਨਾ ਬਣਾ ਰਹੇ ਸਨ ਕਿ ਅੱਗੇ ਉਹ ਇਕ ਦੂਜੇ ਨੂੰ ਕਿਵੇਂ ਸੇਫ ਕਰਨਗੇ। ਆਕਾਸ਼ ਨੇ ਕਿਹਾ, ''ਮੈਂ ਕਿਸੇ ਵੀ ਤਰ੍ਹਾਂ ਸ਼ਿਲਪਾ ਨੂੰ ਘਰ ਤੋਂ ਬਾਹਰ ਕੱਢਣਾ ਚਾਹੁੰਦਾ ਹਾਂ, ਮੇਰੇ ਲਈ ਘਰ 'ਚ ਸਭ ਤੋਂ ਵੱਡਾ ਖਤਰਾ ਇਹ ਹੈ''।

Punjabi Bollywood Tadka
ਪੁਨੀਸ਼ ਸ਼ਰਮਾ ਨੇ ਇਹ ਗੱਲ ਸ਼ਿਲਪਾ ਸ਼ਿੰਦੇ ਨੂੰ ਦੱਸ ਦਿੱਤੀ। ਇਸ ਤੋਂ ਬਾਅਦ ਸ਼ਿਲਪਾ ਸ਼ਿੰਦੇ, ਹਿਤੇਨ ਬਾਰੇ ਗੱਲ ਕਰਨ ਲੱਗੀ। ਸ਼ਿਲਪਾ ਨੇ ਹਿਤੇਨ ਨੂੰ ਕਿਹਾ, ''ਇਹ ਦੋਵੇਂ ਮੈਨੂੰ ਭਾਵੁਕ ਕਰਕੇ ਫਾਇਦਾ ਚੁੱਕਦੇ ਹਨ''।

Punjabi Bollywood Tadka
ਇਸ ਤੋਂ ਬਾਅਦ ਅਰਸ਼ੀ ਨੇ ਕਿਹਾ, ''ਅਸੀਂ ਦੋਵਾਂ ਨੇ ਸ਼ਿਲਪਾ ਸ਼ਿੰਦੇ ਨੂੰ ਇੰਨਾ ਵੱਡਾ ਬਣਾ ਦਿੱਤਾ ਹੈ''। ਇਸ ਦੌਰਾਨ ਆਕਾਸ਼ ਵੀ ਇਸ ਗੱਲ 'ਤੇ ਹਾਮੀ ਭਰਦਾ ਦਿਖਾਈ ਦਿੰਦਾ ਹੈ।

Punjabi Bollywood Tadka
ਹਾਲਾਕਿ ਪੁਨੀਸ਼ ਨੇ ਸਲਾਹ ਦਿੱਤੀ ਹੈ ਕਿ 'ਆਕਾਸ਼ ਤੁਸੀਂ ਸ਼ਿਲਪਾ ਵਾਲੇ ਮੁੱਦੇ ਨੂੰ ਵੱਡਾ ਨਾ ਬਣਾਓ, ਨਹੀਂ ਤਾਂ ਤੁਹਾਨੂੰ ਹੀ ਇਸਦਾ ਖਾਮਿਆਜ਼ਾ ਭੁਗਤਣਾ ਪਵੇਗਾ''।

Punjabi Bollywood Tadka


Tags: Hina Khan Shilpa Shinde Akash Dadlani Nominate Bigg Boss 11 TV Show ਬਿੱਗ ਬੌਸ 11