FacebookTwitterg+Mail

'ਬਿੱਗ ਬੌਸ 11' : ਵਿਕਾਸ ਨੇ ਸ਼ਿਲਪਾ ਦੇ ਬੰਨ੍ਹੇ ਤਾਰੀਫਾਂ ਦੇ ਪੁੱਲ, ਕੀਤੀ ਇਸ ਬਾਲੀਵੁੱਡ ਅਦਾਕਾਰਾ ਨਾਲ ਤੁਲਨਾ

bigg boss 11
13 December, 2017 04:21:21 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 11' 'ਚ ਵਿਕਾਸ ਗੁਪਤਾ ਤੇ ਸ਼ਿਲਪਾ ਸ਼ਿੰਦੇ ਸਭ ਤੋਂ ਖੁਸ਼ ਰਹਿਣ ਵਾਲੀ ਜੋੜੀ ਹੈ। ਦੋਵੇਂ ਸਾਦੇ ਢੰਗ ਨਾਲ ਖੇਲ ਖੇਡ ਰਹੇ ਹਨ ਕਿ ਘਰ ਦੇ ਸਾਰੇ ਮੈਂਬਰ ਸਮਝ ਹੀ ਨਹੀਂ ਪਾ ਰਹੇ ਕਿ ਇਹ ਆਖਿਰ ਹੋ ਕੀ ਰਿਹਾ ਹੈ। ਸ਼ੁਰੂਆਤੀ ਹਫਤੇ 'ਚ ਜਿਥੇ ਵਿਕਾਸ ਤੇ ਸ਼ਿਲਪਾ ਦੀ ਜਾਨੀ ਦੁਸ਼ਮਣ ਸੀ, ਉਹੀ ਅੱਜਕੱਲ ਚੰਗੇ ਦੋਸਤ ਬਣ ਗਏ ਹਨ। ਦੋਵੇਂ ਕਾਫੀ ਚੰਗੇ ਢੰਗ ਨਾਲ ਰਹਿ ਰਹੇ ਹਨ ਤੇ ਵਿਕਾਸ ਨੂੰ ਹਮੇਸ਼ਾ ਸ਼ਿਲਪਾ ਦਾ ਸਾਥ ਦਿੰਦਾ ਨਜ਼ਰ ਆ ਰਿਹਾ ਹੈ। ਉਸ ਦੀ ਨਵੀਂ ਪਾਰੀ ਦੀ ਚਰਚਾ ਜਿੰਨੀ ਘਰ ਦੇ ਅੰਦਰ ਹੈ, ਉਨ੍ਹੀ ਹੀ ਘਰ ਦੇ ਬਾਹਰ ਪਰ ਇਕ ਅਣਦੇਖਿਆ ਵੀਡੀਓ ਰਿਲੀਜ਼ ਹੋਇਆ ਹੈ, ਜਿਸ 'ਚ ਵਿਕਾਸ ਸ਼ਿਲਪਾ ਦੀ ਖੂਬਸੂਰਤੀ ਦੇ ਕਸੀਦੇ ਪੜ੍ਹ ਰਿਹਾ ਹੈ।

ਵੀਡੀਓ 'ਚ ਅਰਸ਼ੀ ਖਾਨ, ਪ੍ਰਿਆਂਕ ਸ਼ਰਮਾ ਤੇ ਵਿਕਾਸ ਗੁਪਤਾ ਬੈਠੇ ਗੱਲਾਂ ਕਰ ਰਹੇ ਹਨ ਤੇ ਜ਼ਿਕਰ ਸ਼ਿਲਪਾ ਦਾ ਚੱਲ ਰਿਹਾ ਹੈ। ਪ੍ਰਿਆਂਕ ਆਖਦਾ ਹੈ ਕਿ ਉਹ ਪਿਛਲੇ ਹਫਤੇ ਸਵਿਮਿੰਗ ਪੂਲ 'ਚ ਉਤਰਦੇ ਸਮੇਂ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਅਰਸ਼ੀ ਖਾਨ ਨੇ ਇਸ ਗੱਲ ਨੂੰ ਮੰਨਿਆ ਤੇ ਵਿਕਾਸ ਨੇ ਉਸ ਦੀ ਖੂਬਸੂਰਤੀ ਦੀ ਇਕ-ਇਕ ਗੱਲ ਗਿਣਤੀ 'ਚ ਲਿਆਉਣੀ ਸ਼ੁਰੂ ਕਰ ਦਿੱਤੀ।

Punjabi Bollywood Tadka

ਉਸ ਨੇ ਤਾਂ ਇਹ ਵੀ ਆਖ ਦਿੱਤਾ ਕਿ ਸ਼ਿਲਪਾ ਸ਼ਿੰਦੇ ਪ੍ਰਿਟੀ ਜ਼ਿੰਟਾ ਵਰਗੀ ਲੱਗਦੀ ਹੈ ਤੇ ਉਹ ਕਿਸੇ ਵੀ ਪਾਸੀਓ 40 ਸਾਲ ਦੀ ਨਹੀਂ ਲੱਗਦੀ। ਵਿਕਾਸ ਨੇ ਕਿਹਾ ਕਿ ਲੜਕੀਆਂ ਅਕਸਰ ਆਪਣੀ ਉਮਰ ਸਹੀਂ ਨਹੀਂ ਦੱਸ ਦੀਆਂ। ਅਜਿਹੇ 'ਚ ਉਹ 40 ਤੋਂ 40 ਜ਼ਿਆਦਾ ਵੀ ਹੋ ਸਕਦੀ ਹੈ ਪਰ ਉਹ ਕਿਸੇ ਵੀ ਐਂਗਲ ਤੋਂ 30-32 ਤੋਂ ਜ਼ਿਆਦਾ ਦੀ ਨਹੀਂ ਲੱਗਦੀ ਹੈ। ਇੰਨ੍ਹਾਂ ਹੀ ਨਹੀਂ ਉਸ ਨੇ ਕਿਹਾ ਕਿ ਸ਼ਿਲਪਾ ਸ਼ਿੰਦੇ ਨੂੰ ਉਹ ਲੰਬੇ ਸਮੇਂ ਤੋਂ ਜਾਣਦਾ ਹੈ ਤੇ ਸ਼ੁਰੂ ਤੋਂ ਹੀ ਸਹੀਂ ਰਹੀ ਹੈ।


Tags: Bigg Boss 11Vikas GuptaShilpa ShindePreity Zinta Hina Khan Priyank SharmaArshi Khan