FacebookTwitterg+Mail

ਅਰਸ਼ੀ ਤੇ ਆਕਾਸ਼ ਨੇ ਰਚੀ ਸ਼ਿਲਪਾ ਸ਼ਿੰਦੇ ਨੂੰ ਸ਼ੋਅ 'ਚੋਂ ਬਾਹਰ ਕੱਢਣ ਦੀ ਸਾਜਿਸ਼, ਫੁੱਟਿਆ ਸਾਬਕਾ ਜੇਤੂ ਦਾ ਗੁੱਸਾ

bigg boss 11
13 December, 2017 05:05:42 PM

ਮੁੰਬਈ(ਬਿਊਰੋ)— ਅਜਿਹਾ ਕੋਈ ਵੀ ਦਿਨ ਨਹੀਂ ਹੁੰਦਾ ਜਦੋਂ ਬਿੱਗ ਬੌਸ ਦੇ ਘਰ ਵਿਵਾਦ ਨਾ ਹੋਵੇ। ਅਜੇ ਕੱਲ੍ਹ ਦੀ ਹੀ ਗੱਲ ਲੈ ਲਓ। ਨਾਮੀਨੇਸ਼ਨ ਟਾਸਕ ਤੋਂ ਬਾਅਦ ਜਦੋਂ ਸ਼ਿਲਪਾ ਸ਼ਿੰਦੇ ਨੂੰ ਆਕਾਸ਼ ਨੇ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਸ਼ਿਲਪਾ ਨੇ ਤੁਰੰਤ ਉਸ 'ਤੇ ਆਪਣਾ ਰਿਐਕਸ਼ਨ ਦਿੱਤਾ। ਬਾਅਦ 'ਚ ਸ਼ਿਲਪਾ ਨੇ ਹਿਤੇਨ ਤੇਜਵਾਨੀ ਤੇ ਵਿਕਾਸ ਗੁਪਤਾ ਨੂੰ ਇਸ ਗੱਲ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਆਕਾਸ਼ ਉਨ੍ਹਾਂ ਨੂੰ ਛੂੰਹਦੇ ਹਨ। ਇਸ ਤੋਂ ਬਾਅਦ ਸ਼ਿਲਪਾ ਦੇ ਕਹਿਣ 'ਤੇ ਹੀ ਲਵ ਨੇ ਆਕਾਸ਼ ਨੂੰ ਜਾ ਕੇ ਸਮਝਾਇਆ ਕਿ ਉਹ ਉਨ੍ਹਾਂ ਨਾਲ ਅਜਿਹਾ ਨਾ ਕਰਿਆ ਕਰੇ, ਕਿਉਂਕਿ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਹੈ। ਆਕਾਸ਼ ਨੂੰ ਜਦੋਂ ਇਸ ਗੱਲ ਦੀ ਭਣਕ ਲੱਗਦੀ ਹੈ ਕਿ ਉਨ੍ਹਾਂ ਦੇ ਰਵੱਈਏ ਨੂੰ ਲੈ ਕੇ ਪੂਰਾ ਘਰ ਗੱਲ ਕਰ ਰਿਹਾ ਤਾਂ ਉਹ ਆਪਣਾ ਆਪਾ ਖੋਹ ਦਿੰਦੇ ਹਨ ਤੇ ਅਰਸ਼ੀ ਨਾਲ ਮਿਲ ਕੇ ਸਾਜਿਸ਼ ਰੱਚਦੇ ਹਨ ਕਿ ਸ਼ਿਲਪਾ ਨੂੰ ਘਰੋਂ ਬਾਹਰ ਕਿਵੇਂ ਕੱਢਿਆ ਜਾਵੇ।

ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਦੋਂ ਅਰਸ਼ੀ ਤੇ ਆਕਾਸ਼ ਇਸ ਬਾਰੇ 'ਚ ਗੱਲ ਕਰ ਰਹੇ ਸਨ ਤਾਂ ਉੱਥੇ ਪੁਨੀਸ਼ ਵੀ ਮੌਜੂਦ ਸੀ। ਪੁਨੀਸ਼ ਦੋਹਾਂ ਦੀ ਗੱਲ ਸੁਣਨ ਤੋਂ ਬਾਅਦ ਸ਼ਿਲਪਾ ਕੋਲ੍ਹ ਆ ਜਾਂਦੇ ਹਨ ਤੇ ਉਨ੍ਹਾਂ ਨੂੰ ਸਾਰੀਆਂ ਗੱਲਾਂ ਦੱਸਦੇ ਹਨ। ਇਸ ਵਿਚਕਾਰ ਬਿੱਗ ਬੌਸ ਦੀ ਤੀਜੇ ਸੀਜ਼ਨ ਦੇ ਜੇਤੂ ਵਿੰਦੂ ਦਾਰਾ ਸਿੰਘ ਨੇ ਅਰਸ਼ੀ ਤੇ ਆਕਾਸ਼ ਦੀਆਂ ਹਰਕਤਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਸਾਹਮਣੇ ਰੱਖੀ ਹੈ। ਵਿੰਦੂ ਨੇ ਜੋ ਲਿਖਿਆ ਹੈ ਉਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਤੁਹਾਨੂੰ ਹਾਸਾ ਵੀ ਬਹੁਤ ਆਵੇਗਾ। ਫਿਲਹਾਲ ਤਾਂ ਅੱਜ ਦੇ ਐਪੀਸੋਡ 'ਚ ਤੁਸੀਂ ਦੇਖੋਗੇ ਕਿ ਬਿੱਗ ਬੌਸ ਨੇ ਘਰਵਾਲਿਆਂ ਨੂੰ ਨਵਾਂ ਲਗਜ਼ਰੀ ਬਜਟ ਟਾਸਕ ਦਿੱਤਾ ਹੈ। ਇਸ ਟਾਸਕ ਦੇ ਦੌਰਾਨ ਸਾਰੇ ਘਰਵਾਲਿਆਂ ਇਕ ਦੂਜੇ ਨੂੰ ਹਰਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਕੋਸ਼ਿਸ਼ ਕਰਨਗੇ।


Tags: Arshi KhanAkash DadlaniVindu Dara SinghBigg Boss 11Shilpa Shindeਬਿੱਗ ਬੌਸ 11