ਮੁੰਬਈ (ਬਿਊਰੋ)— 'ਬਿੱਗ ਬੌਸ' ਦੇ ਸੀਜ਼ਨ 11 'ਚ ਫੈਨਜ਼ ਜਿਸ ਉਤਸ਼ਾਹ ਨਾਲ ਵੀਕੈਂਡ ਦਾ ਇੰਤਜ਼ਾਰ ਕਰਦੇ ਹਨ ਅੱਜ ਸ਼ਾਇਦ ਇੰਨਾ ਨਾ ਹੋਵੇ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਇਹ ਫੈਸਲਾ ਹੋ ਜਾਵੇਗਾ ਕਿ ਆਖਿਰ ਪ੍ਰਿਆਂਕ ਸ਼ਰਮਾ ਅਤੇ ਹਿਤੇਨ ਦੋਵਾਂ 'ਚ ਕਿਹੜਾ ਘਰ ਤੋਂ ਬਾਹਰ ਹੋਵੇਗਾ। ਦੱਸ ਦੇਈਏ ਇਸ ਹਫਤੇ ਘਰ 'ਚ ਬੇਘਰ ਹੋਣ ਵਾਲਾ ਸਖਸ਼ ਹਿਤੇਨ ਤੇਜਵਾਨੀ ਹੈ। ਇਹ ਖਬਰ ਤੁਹਾਨੂੰ ਹੈਰਾਨ ਜ਼ਰੂਰ ਕਰੇਗੀ। ਸੋਸ਼ਲ ਮੀਡੀਆ 'ਤੇ ਹਿਤੇਨ ਦੇ ਬੇਘਰ ਹੋਣ ਦੀਆਂ ਮਿਲੀਆ ਜੁਲੀਆਂ ਪ੍ਰਤੀਕਿਰਿਆ ਮਿਲ ਰਹੀਆਂ ਹਨ ਤਾਂ ਉੱਥੇ ਹੀ ਟੀ. ਵੀ. ਦੀ ਮਸ਼ਹੂਰ ਅਭਿਨੇਤਰੀ ਕਾਮਿਆ ਪੰਜਾਬੀ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਸਅਲ ਇਕ ਫੈਨ ਨੇ ਜਦੋਂ ਕਾਮਿਆ ਨੂੰ ਪੁਛਿਆ ਕਿ ਉਹ ਹਿਤੇਨ, ਸ਼ਿਲਪਾ, ਪਿਆਂਕ, ਲਵ 'ਚ ਕਿਸਨੂੰ ਬਚਾਉਣਾ ਚਾਹੁੰਦੀ ਹੈ ਤਾਂ ਕਾਮਿਆ ਨੇ ਕਿਹਾ, ''ਮੈਂ ਹਿਤੇਨ ਨੂੰ ਸੇਫ ਕਰਨਾ ਚਾਹੁੰਦੀ ਹਾਂ...ਉਹ ਇਸ ਖੇਡ 'ਚ ਰਹਿਣ ਦੇ ਕਾਬਲ ਹੈ ਪਰ ਚੰਗਾਈ ਅਤੇ ਸੱਚ ਦਾ ਜਮਾਨਾ ਨਹੀਂ ਹੈ ਅਤੇ ਨਾ ਹੀ ਉਸਦੀ ਕਦਰ...''।
ਦੱਸਣਯੋਗ ਹੈ ਕਿ ਕਾਮਿਆ ਇਸ ਸੀਜ਼ਨ ਨੂੰ ਸ਼ੁਰੂਆਤ ਤੋਂ ਹੀ ਫਾਲੋਅ ਕਰ ਰਹੀ ਹੈ ਅਤੇ ਸਮੇਂ-ਸਮੇਂ 'ਤੇ ਸ਼ੋਅ ਨਾਲ ਜੁੜੇ ਟਵੀਟ ਕਰਦੀ ਰਹਿੰਦੀ ਹੈ। ਉਝੰ ਤਾਂ ਵਿਕਾਸ ਗੁਪਤਾ, ਕਾਮਿਆ ਦਾ ਬਹੁਤ ਚੰਗਾ ਦੋਸਤ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਉਸਨੂੰ ਖੁਲ੍ਹ ਕੇ ਸਪਾਟ ਕਰਦੀ ਹੈ।