FacebookTwitterg+Mail

Video: ਮੁੜ ਉੱਡਿਆ ਢਿੰਚੈਕ ਪੂਜਾ ਦੀਆਂ ਜੂਆਂ ਦਾ ਮਖੌਲ, ਬਣਾਇਆ ਨਵਾਂ-ਧਮਾਕੇਦਾਰ ਗੀਤ

bigg boss 11 dhinchak pooja new song
27 October, 2017 05:24:10 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੇ ਚੌਥੇ ਹਫਤੇ ਟਾਸਕ ਤੋਂ ਬਾਅਦ ਫਿਰ ਤਿੰਨ ਮੁਕਾਬਲੇਬਾਜ਼ਾਂ ਨੂੰ ਕਾਲਕੋਠਰੀ 'ਚ ਜਾਣਾ ਪਿਆ। ਟਾਸਕ 'ਚ ਬੇਕਾਰ ਪਰਫਾਰਮੈਂਸ ਦੇ ਬੇਸ 'ਤੇ ਮੁਕਾਬਲੇਬਾਜ਼ਾਂ ਨੇ ਢਿੰਚੈਕ ਪੂਜਾ ਨੂੰ ਨਾਮਜ਼ਦ ਕੀਤਾ। ਉੱਥੇ ਕੈਪਟਨ ਹਿਨਾ ਖਾਨ ਨੂੰ 2 ਹੋਰ ਮੁਕਾਬਲੇਬਾਜ ਕਾਲਕੋਠਰੀ 'ਚ ਭੇਜਣ ਦਾ ਮੌਕਾ ਮਿਲਿਆ। ਅਜਿਹੇ 'ਚ ਉਨ੍ਹਾਂ ਨੇ ਘਰ ਦੇ ਕੰਮ ਨਾ ਕਰਨ ਦੇ ਕਾਰਨ ਆਕਾਸ਼ ਡਡਲਾਨੀ ਤੇ ਅਰਸ਼ੀ ਖਾਨ ਦਾ ਨਾਂ ਲਿਆ। ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਇਸ ਹਫਤੇ ਤਿੰਨ ਮੁਕਾਬਲੇਬਾਜਾਂ ਨੂੰ ਕਾਲਕੋਠਰੀ ਦੀ ਸਜ਼ਾ ਹੋਈ। ਟਾਸਕ ਤੋਂ ਬਾਅਦ ਕਾਲਕੋਠਰੀ ਲਈ ਨਾਮਜ਼ਦ ਹੋਈ ਢਿੰਚੈਕ ਪੂਜਾ ਕਾਫੀ ਦੁੱਖੀ ਨਜ਼ਰ ਆਈ।
ਅਸਲ 'ਚ ਉਨ੍ਹਾਂ ਨੂੰ ਬਾਕੀ ਪ੍ਰਤੀਭਾਗੀਆਂ ਵਲੋਂ ਕੀਤਾ ਗਿਆ ਖੁਦ ਦਾ ਨਾਮੀਨੇਸ਼ਨ ਪਸੰਦ ਨਹੀਂ ਆਇਆ ਸੀ। ਇਸ ਕਾਰਨ ਉਹ ਕਾਫੀ ਭੜਕ ਗਈ। ਢਿੰਚੈਕ ਪੂਜਾ ਸ਼ੋਅ 'ਚ ਜਿੱਥੇ ਇਸ ਵਜ੍ਹਾ ਕਾਰਨ ਰੋਂਦੀ ਹੋਈ ਦਿਖੀ, ਇਸ ਦੇ ਨਾਲ ਹੀ ਘਰ ਦੇ ਮੁਕਾਬਲੇਬਾਜ਼ ਇਕ ਵਾਰ ਫਿਰ ਉਨ੍ਹਾਂ ਦੇ ਵਾਲਾਂ 'ਚ ਹੋਈਆਂ ਜੂਆਂ ਦਾ ਮਖੌਲ ਬਣਾਉਂਦੇ ਨਜ਼ਰ ਆਏ।

ਮੁਕਾਬਲੇਬਾਜ਼ ਸਭਿਯਸਾਚੀ ਸਿੱਦਿਕੀ ਨੇ ਇਸ ਢਿੰਚੈਕ ਪੂਜਾ ਦੇ ਭੜਕਾਉਣ ਵਾਲੇ ਐਟੀਟਿਊਡ ਨੂੰ ਲੈ ਕੇ ਕਿਹਾ ਕਿ ਇੱਥੇ ਗੁੱਸਾ ਦਿਖਾਉਣ ਤੋਂ ਪਹਿਲਾਂ ਉਹ ਆਪਣੇ ਜੂਆਂ ਸਾਫ ਕਰਕੇ ਆਵੇ। ਉੱਥੇ ਅਰਸ਼ੀ ਖਾਨ ਤੇ ਹਿਤੇਨ ਸਮੇਤ ਬਾਕੀ ਘਰਵਾਲਿਆਂ ਵੀ ਜੂਆਂ ਨੂੰ ਲੈ ਕੇ ਉਨ੍ਹਾਂ 'ਤੇ ਕੁਮੈਂਟ ਕਰਦੇ ਦਿਖੇ। ਜ਼ਿਕਰਯੋਗ ਹੈ ਕਿ ਪੂਜਾ ਨੂੰ ਕਾਲਕੋਠਰੀ 'ਚ ਪਾਉਣ ਤੋਂ ਬਾਅਦ 'ਬਿੱਗ ਬੌਸ' ਨੇ ਉਨ੍ਹਾਂ ਨੂੰ ਸਾਰੇ ਮੁਕਾਬਲੇਬਾਜਾਂ ਨੂੰ ਲੈ ਕੇ ਇਕ ਵਾਇਰਲ ਗੀਤ ਤਿਆਰ ਕਰਨ ਲਈ ਕਿਹਾ ਹੈ। ਇਸ ਲਈ ਪੂਜਾ, ਆਕਾਸ਼ ਡਡਲਾਨੀ ਤੇ ਅਰਸ਼ੀ ਖਾਨ ਦੀ ਮਦਦ ਲਾ ਸਕਦੀ ਹੈ। ਅਜਿਹੇ 'ਚ ਕਾਲਕੋਠਰੀ 'ਚ ਬੈਠ ਕੇ ਪੂਜਾ ਨੇ ਇਕ ਨਵਾਂ ਰੈਪ ਤਿਆਰ ਕੀਤਾ ਹੈ, ਜਿਸ ਨੂੰ ਸ਼ੁੱਕਰਵਾਰ ਨੂੰ ਘਰ 'ਚ ਸਾਰਿਆਂ ਦੇ ਸਾਹਮਣੇ ਪੇਸ਼ ਕਰੇਗੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ 'ਫ੍ਰਾਈਡੇ ਕਾ ਫੈਸਲਾ' ਐਪੀਸੋਡ 'ਚ ਪ੍ਰਿਆਂਕ ਸ਼ਰਮਾ ਦੀ ਵਾਈਲਡ ਕਾਰਡ ਐਂਟਰੀ ਹੋ ਸਕਦੀ ਹੈ। ਪ੍ਰੋਮੋ 'ਚ ਪ੍ਰਿਆਂਕ ਨੂੰ ਘਰ ਅੰਦਰ ਆਉਂਦੇ ਦਿਖਾਇਆ ਗਿਆ ਸੀ। ਹਾਲਾਂਕਿ ਉਹ ਗੈਸਟ ਦੇ ਤੌਰ 'ਤੇ ਆਏ ਹਨ ਜਾਂ ਮੁਕਾਬਲੇਬਾਜ਼ ਬਣ ਕੇ ਇਸ ਦਾ ਖੁਲਾਸਾ ਸ਼ੁੱਕਰਵਾਰ ਰਾਤ ਸਲਮਾਨ ਖਾਨ ਕਰਨਗੇ।


Tags: Priyank Sharma Arshi khan Akash dadlani Bigg boss 11 Dhinchak pooja Lice Hina khan ਬਿੱਗ ਬੌਸ 11