FacebookTwitterg+Mail

'ਬਿੱਗ ਬੌਸ 11' : ਜਯੋਤੀ ਕੁਮਾਰੀ ਨੇ ਕੀਤਾ ਵੱਡਾ ਖੁਲਾਸਾ, ਇਹ ਮੁਕਾਬਲੇਬਾਜ਼ ਬਣ ਸਕਦਾ ਹੈ ਇਸ ਸੀਜ਼ਨ ਦਾ ਵਿਤੇਜਾ

bigg boss 11 eliminated contestant jyoti kumari
30 October, 2017 03:54:41 PM

ਮੁੰਬਈ(ਬਿਊਰੋ)— ਸਲਮਾਨ ਖਾਨ ਦੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 11' ਦੇ ਘਰ ਜਿਥੇ ਵੀਕੈਂਡ 'ਤੇ ਮੁਕਾਬਲੇਬਾਜ਼ ਇਕ-ਦੂਜੇ 'ਤੇ ਦੋਸ਼ ਲਾਉਂਦੇ ਹਨ, ਉਥੇ ਹੀ ਇਸ ਦੌਰਾਨ ਕਿਸੇ ਇਕ ਮੁਕਾਬਲੇਬਾਜ਼ ਨੂੰ ਘੱਟ ਵੋਟ ਕਾਰਨ ਘਰ ਤੋਂ ਬੇਘਰ ਹੋਣਾ ਪੈਂਦਾ ਹੈ। ਕੱਲ ਤੁਸੀਂ ਦੇਖਿਆ ਕਿ ਘਰ 'ਚ ਆਮ ਤੌਰ 'ਤੇ ਕਦਮ ਰੱਖਣ ਵਾਲੀ ਜਯੋਤੀ ਕੁਮਾਰੀ ਨੂੰ ਆਖਿਰਕਾਰ ਇਕ ਮਹੀਨੇ ਬਾਅਦ ਘਰ ਤੋਂ ਬਾਹਰ ਦਾ ਰਾਸਤਾ ਦਿਖਾ ਹੀ ਦਿੱਤਾ। ਦੱਸ ਦੇਈਏ ਕਿ ਘਰ ਤੋਂ ਬਾਹਰ ਨਿਕਲਦੇ ਹੀ ਜਯੋਤੀ ਨੇ ਇਸ ਸ਼ੋਅ ਨਾਲ ਜੁੜੇ ਕਈ ਅਨੁਭਵਾਂ ਨੂੰ ਸ਼ੇਅਰ ਕੀਤਾ ਤੇ ਨਾਲ ਹੀ ਅਜਿਹੇ ਖੁਲਾਸੇ ਕੀਤੇ, ਜਿਸ ਕਾਰਨ ਹਰ ਕੋਈ ਹੈਰਾਨ ਹੋ ਗਿਆ। ਜੀ ਹਾਂ ਜਯੋਤੀ ਨੇ ਘਰ ਤੋਂ ਬਾਹਰ ਨਿਕਲਦੇ ਹੀ ਸਪਨਾ ਚੌਧਰੀ ਨੂੰ ਇਸ ਸ਼ੋਅ 'ਚ ਸਭ ਤੋਂ ਚਾਲਾਕ ਤੇ ਗੰਦਾ ਮੁਕਾਬਲੇਬਾਜ਼ ਦੱਸਿਆ।
ਸੂਤਰਾਂ ਮੁਤਾਬਕ ਜਯੋਤੀ ਦਾ ਮੰਨਣਾ ਹੈ ਕਿ ਇਸ ਸ਼ੋਅ 'ਚ 3 ਮੁਕਾਬਾਲੇਬਾਜ਼ ਜਾ ਸਕਦੇ ਹਨ, ਜਿਵੇਂ ਵਿਕਾਸ ਗੁਪਤਾ, ਹਿਨਾ ਖਾਨ ਤੇ ਸ਼ਿਲਪਾ ਸ਼ਿੰਦੇ। ਇੰਨਾ ਹੀ ਨਹੀਂ ਜਯੋਤੀ ਉਸ ਨੇ ਤਾਂ ਇਹ ਵੀ ਆਖ ਦਿੱਤਾ ਕਿ ਵਿਕਾਸ ਇਸ ਸ਼ੋਅ ਦੇ ਵਿਜੇਤਾ ਬਣਨਗੇ। ਖੈਰ ਦੇਖਦੇ ਹਾਂ ਕਿ ਜਯੋਤੀ ਦਾ ਇਹ ਅੰਦਾਜ਼ਾ ਕਿਸ ਹੱਦ ਤੱਕ ਸਹੀਂ ਸਾਬਿਤਾ ਹੁੰਦਾ ਹੈ। ਉਂਝ ਤਾਂ ਤੁਹਾਨੂੰ ਪਤਾ ਹੀ ਹੈ ਤਿ ਘਰ ਦੇ ਅੰਦਰ ਜਯੋਤੀ ਦੀ ਵਿਕਾਸ ਨਾਲ ਖੂਬ ਬਣਦੀ ਸੀ ਤੇ ਜਿਵੇਂ ਹੀ ਘੋਸ਼ਣਾ ਕੀਤੀ ਗਈ ਕਿ ਜਯੋਤੀ ਇਸ ਸ਼ੋਅ ਤੋਂ ਬਾਹਰ ਜਾ ਰਹੀ ਹੈ ਤਾਂ ਉਸ ਸਮੇਂ ਤੋਂ ਹੀ ਵਿਕਾਸ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਹੁਣ ਦੇਖਣਾ ਹੋਵੇਗਾ ਕਿ ਜਯੋਤੀ ਇਕ ਵਾਰ ਫਿਰ ਤੋਂ ਇਸ ਸ਼ੋਅ ਦਾ ਹਿੱਸਾ ਬਣੇਗੀ ਜਾਂ ਨਹੀਂ।


Tags: Bigg Boss 11Jyoti Kumari Eliminated ContestantShilpa Shinde Vikas GuptaSapna Choudhary ਬਿੱਗ ਬੌਸ 11 ਸਲਮਾਨ ਖਾਨਜਯੋਤੀ ਕੁਮਾਰੀ