FacebookTwitterg+Mail

ਵੀਡੀਓ ਵਾਇਰਲ!! ਸਲਮਾਨ ਖਾਨ ਤੋਂ ਅਫੇਅਰ ਅਤੇ ਨਿੱਜੀ ਸਵਾਲ ਕਰਨ ਦੀ ਹਿੰਮਤ ਆਖਿਰ ਕਿਸ ਨੇ ਦਿਖਾਈ?

bigg boss 11 new promo
05 September, 2017 01:43:01 PM

ਮੁੰਬਈ— ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਕੁਝ ਸਵਾਲਾਂ ਤੋਂ ਅਕਸਰ ਗੁੱਸਾ ਆ ਜਾਂਦਾ ਹੈ। ਸਲਮਾਨ ਨੂੰ ਪਸੰਦ ਨਹੀਂ ਹੈ ਕਿ ਉਨ੍ਹਾਂ ਤੋਂ ਕੋਈ ਵਿਆਹ ਦਾ ਸਵਾਲ ਪੁੱਛੇ ਜਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਸਵਾਲ-ਜਵਾਬ ਕਰੇ ਪਰ ਠੀਕ ਇਸ ਦੇ ਉਲਟ ਬਿੱਗ ਬੌਸ ਦੇ ਪਹਿਲੇ ਪ੍ਰੋਮੋ 'ਚ ਸਲਮਾਨ ਖਾਨ ਤੋਂ ਉਨ੍ਹਾਂ ਦੇ ਵਿਆਹ 'ਤੇ ਸਵਾਲ ਪੁੱਛਿਆ ਗਿਆ ਸੀ ਹੁਣ ਨਵੇਂ ਪ੍ਰੋਮੋ 'ਚ ਦਬੰਗ ਖਾਨ ਦੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਲੋਕ ਕਾਫੀ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ।

ਸਲਮਾਨ ਤੋਂ ਤਰ੍ਹਾਂ-ਤਰ੍ਹਾਂ ਦੇ ਨਿੱਜੀ ਸਵਾਲ ਪੁੱਛੇ ਜਾ ਰਹੇ ਹਨ, ਜਿਵੇਂ ਕਿ ਉਹ ਘਰ ਲੇਟ ਕਿਉਂ ਆਏ ਸਨ ਅਤੇ ਉਹ ਦੇਰੀ ਨਾਲ ਕਿਉਂ ਸੋਏ ਸਨ? ਉਨ੍ਹਾਂ ਦੇ ਘਰ 'ਤੇ ਕੀ ਖਾਣਾ ਬਣਿਆ ਸੀ? ਇਸ ਦੇ ਨਾਲ ਹੀ ਫੋਨ 'ਤੇ ਉਹ ਕਿਸ ਨਾਲ ਘੰਟੇ ਤੱਕ ਗੱਲਾਂ ਕਰ ਰਹੇ ਸਨ। ਕੀ ਉਨ੍ਹਾਂ ਦੀ ਕਿਸੇ ਦੇ ਨਾਲ ਚੱਕਰ ਚੱਲ ਰਿਹਾ ਹੈ? 
ਅਸਲ 'ਚ ਇਹ ਸਭ 'ਬਿੱਗ ਬੌਸ 11' ਦੇ ਪ੍ਰੋਮੋ 'ਚ ਦਿਖਾਇਆ ਜਾ ਰਿਹਾ ਹੈ, ਜੋ ਕਿ ਹੁਣੇ ਜਿਹੇ ਲਾਂਚ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਿਲੀਜ਼ ਹੋਏ ਪ੍ਰੋਮੋ 'ਚ ਵੀ ਸਲਮਾਨ ਖਾਨ ਤੋਂ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਪੁੱਛੇ ਗਏ ਸਨ।


Tags: Salman khanBigg boss 11New promoਸਲਮਾਨ ਖਾਨ ਬਿੱਗ ਬੌਸ 11