FacebookTwitterg+Mail

'ਬਿੱਗ ਬੌਸ 11' : ਸਲਮਾਨ ਦੇ ਲੱਖ ਸਮਝਾਉਣ 'ਤੇ ਵੀ ਨਾ ਸਮਝਿਆ ਪ੍ਰਿਆਂਕ, ਮੁੜ ਲਿਆ ਪੰਗਾ

bigg boss 11 priyank sharma fights with akash dadlani
30 October, 2017 04:49:31 PM

ਮੁੰਬਈ(ਬਿਊਰੋ)— ਇਸ ਹਫਤੇ ਦੇ ਵੀਕੈਂਡ 'ਤੇ ਪ੍ਰਿਆਂਕ ਸ਼ਰਮਾ ਦੇ ਗਲੇ 'ਤੇ ਤਲਵਾਰ ਲਟਕਦੀ ਹੋਈ ਨਜ਼ਰ ਆ ਰਹੀ ਹੈ। ਸਲਮਾਨ ਖਾਨ ਨੇ ਪ੍ਰਿਆਂਕ ਦੀ ਨਾ ਸਿਰਫ ਖੂਬ ਕਲਾਸ ਲਾਈ ਸਗੋਂ ਇਹ ਧਮਕੀ ਵੀ ਦਿੱਤੀ ਕਿ ਦੁਬਾਰਾ ਘਰ 'ਚ ਕੋਈ ਆਪਣੀ ਹੱਦ ਪਾਰ ਕੀਤੀ ਤਾਂ ਤੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਅਸਲ 'ਚ ਸਲਮਾਨ ਖਾਨ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਪਿਛਲੇ ਦਿਨਾਂ ਤੋਂ ਪ੍ਰਿਆਂਕ ਨੇ ਘਰ 'ਚ ਅਰਸ਼ੀ ਖਾਨ ਨੂੰ ਕਾਫੀ ਕੁਝ ਕਿਹਾ, ਜਿਸ ਦਾ ਕੋਈ ਤੁਕ ਨਹੀਂ ਬਣਦਾ। ਜਿਵੇਂ ਹੀ ਸਲਮਾਨ ਨੇ ਪ੍ਰਿਆਂਕ ਨੂੰ ਇਸ ਹਰਕਤ ਲਈ ਨਾਰਾਜ਼ਗੀ ਜ਼ਾਹਿਰ ਕੀਤੀ ਤਾਂ ਇਸ ਘਟਨਾ ਤੋਂ ਬਾਅਦ ਪ੍ਰਿਆਂਕ ਨੇ ਗਾਰਡਨ ਏਰੀਆ 'ਚ ਜਾ ਕੇ ਅੱਥਰੂ ਵਹਾਉਣੇ ਸ਼ੁਰੂ ਕਰ ਦਿੱਤੇ ਸਨ। ਹਿਨਾ ਖਾਨ ਤੇ ਸ਼ਿਲਪਾ ਸ਼ਿੰਦੇ ਉਸ ਨੂੰ ਸੰਭਲਦੀਆਂ ਵੀ ਨਜ਼ਰ ਆਈਆਂ।

 
ਸਲਮਾਨ ਖਾਨ ਦੇ ਕਹਿਣ ਤੋਂ ਬਾਅਦ ਵੀ ਕਿਸੇ ਦੇ ਕੰਨ 'ਤੇ ਜੂੰ ਤੱਕ ਨਾ ਸਰਕੀ। ਅਸਲ 'ਚ ਅਸੀਂ ਸਾਰੇ ਇਸ ਲਈ ਆਖ ਰਹੇ ਹਾਂ ਕਿਉਂਕਿ ਇਕ ਵਾਰ ਫਿਰ ਤੋਂ ਪ੍ਰਿਆਂਕ ਤੇ ਆਕਾਸ਼ ਡਡਲਾਨੀ ਘਰ ਦੇ ਅੰਦਰ ਹੰਗਾਮਾ ਕਰਦੇ ਹੋਏ ਨਜ਼ਰ ਆਏ। 'ਬਿੱਗ ਬੋਸ' ਦੇ ਆਫੀਸ਼ੀਅਲ ਟਵਿਟਰ ਹੈਂਡਲ ਤੋਂ ਅੱਜ ਦੇ ਐਪੀਸੋਡ ਦੀ ਇਕ ਝਲਕ ਨੂੰ ਸਾਂਝਾ ਕੀਤਾ ਗਿਆ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਲਮਾਨ ਦੀ ਚੇਤਾਵਨੀ ਦੇ ਬਾਵਜੂਦ ਵੀ ਪ੍ਰਿਆਂਕ ਨੇ ਅਜਿਹਾ ਕੁਝ ਕਰ ਦਿੱਤਾ ਹੈ ਕਿ ਜੋ ਆਕਾਸ਼ ਨੂੰ ਰਾਸ ਨਹੀਂ ਆ ਰਿਹਾ ਹੈ ਤੇ ਉਹ ਪ੍ਰਿਆਂਕ ਦਾ ਖੂਬ ਮਜ਼ਾਕ ਉਡਾ ਰਹੇ ਹਨ। ਆਕਾਸ਼ ਤੋਂ ਬਾਅਦ ਪ੍ਰਿਆਂਕ ਨੇ ਘਰਵਾਲਿਆਂ ਨਾਲ ਮਿਲ ਕੇ ਇੰਨਾ ਸ਼ੋਰ ਮਚਾਇਆ ਕਿ ਸਾਰੇ ਹੈਰਾਨ ਰਹਿ ਗਏ। ਇਸ ਵੀਡੀਓ ਨੂੰ ਤੁਸੀਂ ਵੀ ਖਬਰ 'ਚ ਦੇਖ ਸਕਦੇ ਹੋ।


Tags: Bigg Boss 11Priyank Sharma Fights Akash Dadlani Salman khanਪ੍ਰਿਆਂਕ ਸ਼ਰਮਾਸਲਮਾਨ ਖਾਨ