ਮੁੰਬਈ (ਭਾਸ਼ਾ)- ਬਿੱਗ ਬੌਸ ਦੇ ਘਰ 'ਚ ਪਿਆਰ ਕੁਝ ਜ਼ਿਆਦਾ ਹੀ ਵਧ ਰਿਹਾ ਹੈ। ਇਕ ਪਾਸੇ ਜਿਥੇ ਅਰਸ਼ੀ ਅਤੇ ਹਿਤੇਨ ਵਿਚਕਾਰ ਛੇੜਛਾੜ ਚਲਦੀ ਰਹਿੰਦੀ ਹੈ, ਉਥੇ ਦੂਜੇ ਪਾਸੇ ਪੁਨੀਸ਼ ਅਤੇ ਬੰਦਗੀ ਪੂਰੀ ਤਰ੍ਹਾਂ ਇਕ ਦੂਜੇ ਦੇ ਪਿਆਰ 'ਚ ਪਏ ਹੋਏ ਹਨ। ਇਹ ਇਕ ਦੂਜੇ 'ਚ ਅਜਿਹੇ ਗੁਆਚੇ ਹੋਏ ਹਨ ਕਿ ਉਨ੍ਹਾਂ ਨੇ ਸਾਰੇ ਪਾਸੇ ਲੱਗੇ ਕੈਮਰਿਆਂ ਦੀ ਚਿੰਤਾ ਵੀ ਛੱਡ ਦਿੱਤੀ ਹੈ। ਗੱਲ ਇਥੋਂ ਤਕ ਪਹੁੰਚ ਗਈ ਹੈ ਕਿ ਸਲਮਾਨ ਵੀਕੈਂਡ ਦੇ ਬਾਰ ਵਾਲੇ ਐਪੀਸੋਡ 'ਚ ਉਨ੍ਹਾਂ ਨੂੰ ਸੰਭਲ ਜਾਣ ਦੀ ਸਲਾਹ ਦਿੱਤੀ ਹੈ। ਪੁਨੀਤ ਅਤੇ ਬੰਦਗੀ ਸੀਜ਼ਨ 11 ਦੇ ਲਵ ਬਰਡਸ ਹਨ। ਇਹ ਤਾਂ ਸਾਰੇ ਜਾਣਦੇ ਹਨ ਪਰ ਦੋਵਾਂ ਵਿਚਕਾਰ ਨਜਜ਼ਦੀਕੀਆਂ ਇੰਨੀਆਂ ਵਧ ਗਈਆਂ ਹਨ ਕਿ ਖੁਦ ਸਲਮਾਨ ਨੂੰ ਇਸ ਮਾਮਲੇ 'ਚ ਦਖਲ ਦੇਣਾ ਪਿਆ।

ਬਿੱਗ ਬੌਸ ਕਾਰਨ ਕੰਟੈਸਟੈਂਟ ਨੂੰ ਹੋ ਸਕਦੀ ਹੈ ਜਾਨਲੇਵਾ ਬੀਮਾਰੀ
ਬਿੱਗ ਬੌਸ ਰਿਐਲਟੀ ਸ਼ੋਅ ਹਰੇਕ ਸੀਜ਼ਨ ਅਤੇ ਹਰੇਕ ਵਾਰ ਮਨੋਰੰਜਨ ਦਾ ਨਵਾਂ ਫਲੇਵਰ ਲੈ ਕੇ ਆਉਂਦਾ ਹੈ, ਜਿਸ ਦੇ ਕੰਟੈਸਟੈਂਟ ਦੇ ਰਿਐਕਸ਼ਨ ਦੇ ਕਾਰਨ ਬਿੱਗ ਬੌਸ ਦਾ ਐਕਸ਼ਨ ਵੀ ਹੁੰਦਾ ਹੈ। ਘਰ ਦੇ ਨਿਯਮ ਤੋੜਨ 'ਤੇ ਬਿੱਗ ਬੌਸ ਵੀ ਕੰਟੈਸਟੈਂਟ ਨੂੰ ਤਕਲੀਫਾਂ ਭਰਿਆ ਕੰਮ ਅਤੇ ਸਜ਼ਾ ਦੇਣ ਤੋਂ ਘੱਟ ਨਹੀਂ ਕਰਦਾ। ਕੰਮ ਦੀ ਹੀ ਗੱਲ ਕਰੀਏ ਤਾਂ ਪਿਛਲੇ ਕਈ ਸੀਜ਼ਨਾਂ ਤੋਂ ਬਿੱਗ ਬੌਸ ਕੰਟੈਸਟੈਂਟ ਨੂੰ ਅਜਿਹੇ ਅਣਮਨੁੱਖੀ ਕੰਮ ਦਿੰਦੇ ਨਜ਼ਰ ਆਉਂਦੇ, ਜਿਨ੍ਹਾਂ ਨੂੰ ਬਰਦਾਸ਼ਤ ਕਰਨਾ ਜਾਂ ਉਨ੍ਹਾਂ 'ਚ ਸਫਲ ਹੋਣਾ ਬੇਹੱਦ ਮੁਸ਼ਕਲ ਜਾਪਦਾ ਹੈ। ਇਸ ਤਰ੍ਹਾਂ ਦੇ ਕੰਮ ਨੂੰ ਪੂਰਾ ਕਰਨ ਜੁਟੇ ਕੰਟੈਸਟੈਂਟ ਨੂੰ ਗੰਭੀਰ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਇਕ ਕੰਮ ਦੇ ਤਹਿਤ ਇਨ੍ਹਾਂ ਮੈਂਬਰਾਂ ਨੇ ਲੰਬੇ ਤੋਂ ਲੰਬੇ ਸਮੇਂ ਤਕ ਸਾਈਕਲ 'ਤੇ ਬੈਠਣਾ ਸੀ। ਸੀਜ਼ਨ ਦੇ ਹਰੇਕ ਮਸ਼ਹੂਰ ਕੰਮ ਦੇ ਲਈ ਚੁਣੇ ਗਏ ਕੰਟੈਸਟੈਂਟ ਲਈ ਵਾਸ਼ਰੂਮ 'ਚ ਜਾਣ ਦੀ ਆਗਿਆ ਨਹੀਂ ਸੀ। ਇਸ ਕੰਮ ਦੌਰਾਨ ਕੰਟੈਸਟੈਂਟ ਲੰਬੇ ਤਕ ਪਿਸ਼ਾਬ ਰੋਕੀ ਬੈਠੇ ਸਨ ਪਰ ਕੈਪਟਨ ਬਣਨ ਦੀ ਦੌੜ 'ਚ ਕੁਝ ਕੰਟੈਸਟੈਂਟ ਨੂੰ ਇਸ ਕੰਮ 'ਚ ਪੈਂਟਾਂ 'ਚ ਹੀ ਪਿਸ਼ਾਬ ਕਰਦਿਆਂ ਦੇਖਿਆ ਗਿਆ ਪਰ ਇਸ ਵਾਰ ਕੁਝ ਅਜਿਹਾ ਹੀ ਹੋਇਆ ਪਰ ਲੰਬੇ ਸਮੇਂ ਤਕ ਪਿਸ਼ਾਬ ਰੋਕਣ ਨਾਲ ਕੰਟੈਸਟੈਂਟ ਨੂੰ ਗੰਭੀਰ ਬੀਮਾਰੀ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਤੇ ਕਿਡਨੀਆਂ ਨੂੰ ਕਈ ਬੀਮਾਰੀਆਂ ਹੋ ਸਕਦੀਆਂ ਹਨ।