ਮੁੰਬਈ (ਬਿਊਰੋ)— ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ-12' ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ।
ਸ਼ੋਅ ਨਾਲ ਜੁੜੀ ਆਏ ਦਿਨ ਕੋਈ ਨਾ ਕੋਈ ਖਬਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਹੁਣ ਸੋਸ਼ਲ ਮੀਡੀਆ 'ਤੇ 'ਬਿੱਗ ਬੌਸ' ਹਾਊਸ ਦੇ ਘਰ ਦੀਆਂ ਅੰਦਰੂਨੀ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਹਾਲ ਤੋਂ ਲੈ ਕੇ ਲਿਵਿੰਗ ਰੂਮ, ਰਸੋਈ ਘਰ ਤੇ ਬਾਥਰੂਮ ਤੱਕ ਦਿਖਾਇਆ ਗਿਆ ਹੈ।
ਇਨ੍ਹਾਂ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਸ਼ੋਅ ਦਾ ਸੈੱਟ ਇਸ ਸਾਲ ਵੀ ਕਾਫੀ ਜ਼ਬਰਦਸਤ ਬਣਾਇਆ ਗਿਆ ਹੈ।
ਹਰ ਸਾਲ ਦੀ ਤਰ੍ਹਾਂ ਸ਼ੋਅ ਦੇ ਨਾਲ-ਨਾਲ ਬਿੱਗ ਬੌਸ ਹਾਊਸ ਵੀ ਖੂਬ ਚਰਚਾ 'ਚ ਰਹਿੰਦਾ ਹੈ ਕਿਉਂਕਿ ਇੱਥੇ ਸ਼ੋਅ ਦੇ ਮੁਕਾਬਲੇਬਾਜ਼ ਤਿੰਨ ਮਹੀਨੇ ਜੋ ਬਿਤਾਉਂਦੇ ਹਨ।
ਦੱਸ ਦੇਈਏ ਕਿ ਇਸ ਸਾਲ ਸ਼ੋਅ 'ਚ ਜੋੜੀਆਂ ਆ ਰਹੀਆਂ ਹਨ।