FacebookTwitterg+Mail

'ਬਿੱਗ ਬੌਸ 12' : ਸ਼ੋਅ 'ਚੋਂ ਬਾਹਰ ਆਉਂਦੇ ਹੀ ਬਦਲੇਗੀ ਇਸ ਮੁਕਾਬਲੇਬਾਜ਼ ਦੀ ਕਿਸਮਤ

bigg boss 12
19 September, 2018 07:46:10 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਅਨੂਪ ਜਲੋਟਾ ਸਭ ਤੋਂ ਜ਼ਿਆਦਾ ਚਰਚਾ 'ਚ ਰਹੇ ਹਨ। ਇਸ ਤੋਂ ਇਲਾਵਾ ਗਾਇਕ ਦੀਪਕ ਠਾਕੁਰ ਨੇ ਪ੍ਰਸ਼ੰਸਕਾਂ ਨੂੰ ਆਕਰਸ਼ਕ ਕੀਤਾ ਹੈ। ਬਿਹਾਰ ਦਾ ਰਹਿਣ ਵਾਲਾ ਦੀਪਕ ਠਾਕੁਰ ਆਪਣੀ ਸਾਦਗੀ ਅਤੇ ਮਾਸੂਮੀਅਤ ਨਾਲ ਸਭ ਦਾ ਪਸੰਦੀਦਾ ਬਣ ਗਿਆ ਹੈ। ਦੀਪਕ ਠਾਕੁਰ ਅਨੁਰਾਗ ਕਸ਼ਯਪ ਨਾਲ ਫਿਲਮਾਂ 'ਚ ਕੰਮ ਕਰ ਚੁੱਕੇ ਹਨ। 'ਗੈਂਗਸ ਆਫ ਵਾਸੇਪੁਰ' ਦਾ ਗੀਤ 'ਮੂਰਾ' ਵੀ ਵਜਾਇਆ ਗਿਆ ਸੀ ਜਿਸ ਨੂੰ ਸੁਣ ਸਲਮਾਨ ਵੀ ਕਾਫੀ ਪ੍ਰਭਾਵਿਤ ਹੋਏ ਸਨ।

Punjabi Bollywood Tadka
ਹੁਣ ਸੂਤਰਾਂ ਦੀ ਮੰਨੀਏ ਤਾਂ ਸਲਮਾਨ ਆਪਣੀ ਫਿਲਮ 'ਚ ਦੀਪਕ ਨੂੰ ਗੀਤ ਗਾਉਣ ਦਾ ਮੌਕਾ ਦੇ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰੀਮੀਅਰ ਐਪੀਸੋਡ ਖਤਮ ਹੋਣ ਤੋਂ ਬਾਅਦ ਸਲਮਾਨ ਨੇ ਦੀਪਕ ਬਾਰੇ ਸ਼ੋਅ ਦੇ ਮੇਕਰਜ਼ ਵਲੋਂ ਜਾਣਨ ਦੀ ਕੋਸ਼ਿਸ਼ ਕੀਤੀ। ਸਲਮਾਨ ਨੂੰ ਦੀਪਕ ਦੀ ਆਵਾਜ਼ ਬੇਹੱਦ ਪਸੰਦ ਆਈ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਲਮਾਨ ਕਈ ਨਿਊਕਮਰਸ ਨੂੰ ਮੌਕਾ ਦੇ ਚੁੱਕੇ ਹਨ ਜਿਨ੍ਹਾਂ 'ਚੋਂ ਅੱਜ ਕਈ ਵੱਡੇ ਸਟਾਰਜ਼ ਦੀ ਲਿਸਟ 'ਚ ਸ਼ਾਮਿਲ ਹਨ। ਹੁਣ ਦੇਖਣਾ ਹੋਵੇਗਾ ਕਿ ਦੀਪਕ ਦੇ ਕਰੀਅਰ ਨੂੰ ਬਿਹਤਰ ਬਣਾਉਣ 'ਚ ਸਲਮਾਨ ਕੀ ਯੋਗਦਾਨ ਦਿੰਦੇ ਹਨ।

Punjabi Bollywood Tadka
'ਬਿੱਗ ਬੌਸ' ਦੇ ਘਰ ਆਪਣੇ ਪਹਿਲੇ ਹੀ ਦਿਨ ਦੀਪਕ ਠਾਕੁਰ ਅਤੇ ਉਰਵਸ਼ੀ ਦੀ ਜੋੜੀ ਨੇ ਇਸ ਸਾਬਤ ਕਰ ਦਿੱਤਾ ਹੈ ਕਿ ਉਹ ਬਾਕੀ ਜੋੜੀਆਂ ਤੋਂ ਕਮਜ਼ੋਰ ਨਹੀਂ ਹਨ। ਬੀਬੀ ਪ੍ਰੈਸ ਟਾਸਕ 'ਚ ਜਿਸ ਤਰ੍ਹਾਂ ਦੀਪਕ ਨੇ ਨੇਹਾ ਵਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦਿੱਤੇ, ਉਸ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ।


Tags: Salman Khan Deepak Thakur Singing Urvashi Rani Bigg Boss 12 Tv Show

Edited By

Kapil Kumar

Kapil Kumar is News Editor at Jagbani.