FacebookTwitterg+Mail

'ਬਿੱਗ ਬੌਸ' ਦੇ ਇਤਿਹਾਸ 'ਚ ਪਹਿਲੀ ਵਾਰ 3 ਮੁਕਾਬਲੇਬਾਜ਼ ਕੀਤੇ ਗਏ ਨਾਮੀਨੇਟ

bigg boss 12
21 September, 2018 11:24:23 AM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਲਗਾਤਾਰ ਸੁਰਖੀਆਂ 'ਚ ਹੈ। ਬੀਤੇ ਦਿਨ ਮੁਕਾਬਲੇਬਾਜ਼ਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ। ਇਸ ਦੇ ਨਾਲ ਹੀ ਘਰ ਦਾ ਨਵਾਂ ਕੈਪਟਨ ਵੀ ਚੁਣਿਆ ਗਿਆ। ਕੈਪਟਨ ਦੀ ਚੋਣ ਤੋਂ ਬਾਅਦ 'ਬਿੱਗ ਬੌਸ' ਨੇ ਸਜ਼ਾ ਦੇ ਤੌਰ 'ਤੇ ਤਿੰਨ ਮੁਕਾਬਲੇਬਾਜ਼ਾਂ ਨੂੰ ਬਾਹਰ ਜਾਣ ਲਈ ਨਾਮੀਨੇਟ ਵੀ ਕਰ ਦਿੱਤਾ। ਦੱਸ ਦੇਈਏ ਕਿ ਅਜਿਹਾ 'ਬਿੱਗ ਬੌਸ' ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ, ਜਦੋਂ ਸਿੱਧੇ ਤੌਰ 'ਤੇ ਬਿੱਗ ਬੌਸ ਨੇ ਇਕੱਠੇ 3 ਮੁਕਾਬਲੇਬਾਜ਼ ਨੂੰ ਨਾਮੀਨੇਟ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਲ ਕੋਠਰੀ ਦੀ ਸਜ਼ਾ ਵੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਬਿੱਗ ਬੌਸ ਨੇ ਕਰਨਵੀਰ ਨੂੰ ਇਹ ਸਜ਼ਾ ਬਾਥਰੂਮ ਦੇ ਦਰਵਾਜੇ 'ਤੇ ਲੱਤ ਮਾਰਨ, ਭਾਵ ਘਰ ਦੇ ਅੰਦਰ ਦੀ ਪ੍ਰਾਪਰਟੀ ਨੂੰ ਤੋੜਣ ਤੇ ਰੋਮਿਲ ਨੂੰ ਫੁੱਲ ਖੋਹਣ ਲਈ ਸੁਣਾਈ ਗਈ ਹੈ ਪਰ ਨਿਰਮਲ ਸਿੰਘ ਨੂੰ ਇਹ ਸਜ਼ਾ ਕਿਉਂ ਮਿਲੀ, ਇਹ ਤਾਂ ਫਿਲਹਾਲ ਸਾਫ ਨਹੀਂ ਹੋ ਸਕਿਆ ਹੈ। ਇਹ ਅਗਲੇ ਐਪੀਸੋਡ 'ਚ ਸਾਫ ਹੋ ਜਾਵੇਗਾ।

 


Tags: ContestantNominateBigg Boss 12Karanvir Bohra Romil Choudhary Nirmal Singh

Edited By

Chanda Verma

Chanda Verma is News Editor at Jagbani.