FacebookTwitterg+Mail

'ਬਿੱਗ ਬੌਸ 12' : ਅਨੂਪ ਜਲੋਟਾ ਨੂੰ ਟਾਰਚਰ ਰੂਮ 'ਚ ਪੀਣਾ ਪਿਆ ਗੰਦਾ ਪਾਣੀ (ਵੀਡੀਓ)

bigg boss 12
23 September, 2018 03:00:42 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੇ ਵੀਕੈਂਡ ਦੇ ਵਾਰ 'ਚ ਭਜਨ ਗਾਇਕ ਅਨੂਪ ਜਲੋਟਾ ਨੂੰ ਉਸ ਦੀ ਗਲਤੀ ਲਈ ਸਜ਼ਾ ਭੁਗਤਨੀ ਪਈ। ਉਸ 'ਤੇ ਦੋਸ਼ ਲੱਗਾ ਕਿ ਉਨ੍ਹਾਂ ਨੇ ਕੈਪਟੇਂਸੀ ਟਾਸਕ 'ਚ ਪੱਖਪਾਤ ਕੀਤਾ ਸੀ। ਇਸੇ ਦੌਰਾਨ ਵੀਕੈਂਡ ਦਾ ਵਾਰ ਐਪੀਸੋਡ 'ਚ ਟਾਰਚਰ ਰੂਮ ਵੀ ਜਾਣਾ ਪਿਆ। ਕੈਪਟੇਂਸੀ ਟਾਸਕ 'ਚ ਕੀਤੇ ਗਏ ਪੱਖਪਾਤ ਦੇ ਚੱਲਦੇ ਉਸ ਨੂੰ ਟਾਰਚਰ ਰੂਮ 'ਚ ਵੀ ਭੇਜਿਆ ਗਿਆ, ਜਿਥੇ ਉਸ ਨੂੰ ਸਜ਼ਾ ਦੇ ਤੌਰ 'ਤੇ ਗੰਦਾ ਪਾਣੀ ਪੀਣਾ ਪਿਆ। 'ਬਿੱਗ ਬੌਸ' ਦੇ ਆਫੀਸ਼ੀਅਲ ਟਵਿਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸਲਮਾਨ ਖਾਨ ਉਸ ਨੂੰ ਪੱਖਪਾਤ ਦਾ ਦੋਸ਼ੀ ਆਖਦੇ ਨਜ਼ਰ ਆ ਰਹੇ ਹਨ।

 

ਦੱਸ ਦੇਈਏ ਕਿ ਬੀਤੇ ਦਿਨੀਂ ਅਨੂਪ ਤੇ ਉਸ ਦੀ ਪਾਰਟਨਰ ਜਸਲੀਨ ਮਥਾਰੂ ਨੇ ਮਿਲ ਕੇ ਇਹ ਫੈਸਲਾ ਲਿਆ ਸੀ ਕਿ ਉਸ ਨੇ ਘਰ ਦੀ ਕੈਪਟੇਂਸੀ ਲਈ ਹੋਣ ਵਾਲੇ ਚੋਣ 'ਚ ਰੋਸ਼ਨੀ ਤੇ ਕ੍ਰਿਤੀ ਦੇ ਬਦਲੇ ਦੀਪਿਕਾ ਕੱਕੜ ਨੂੰ ਚੁਣਨ ਹੋਵੇਗਾ। ਅਨੂਪ ਦਾ ਇਹ ਫੈਸਲਾ ਘਰਵਾਲਿਆਂ ਨੂੰ ਗਵਾਰਾ ਨਹੀਂ ਸੀ, ਜਿਸ ਵਜ੍ਹਾ ਕਰਕੇ ਘਰਵਾਲਿਆਂ ਨੇ ਉਸ ਨੂੰ ਟਾਰਚਰ ਰੂਮ 'ਚ ਭੇਜ ਦਿੱਤਾ ਪਰ ਰੋਮਿਲ ਤੇ ਦੀਪਿਕ ਦੀ ਚਲਾਕੀ ਕਾਰਨ ਰੋਸ਼ਮੀ ਤੇ ਕ੍ਰਿਤੀ ਇਹ ਟਾਸਕ ਜਿੱਤਣ 'ਚ ਸਫਲ ਰਹੀ ਹੈ।
ਇਸ ਹਫਤੇ ਨਹੀਂ ਹੋਵੇਗੀ ਕਿਸੇ ਦੀ ਵਿਦਾਈ
ਜਿਵੇਂ ਕਿ ਤੁਹਾਨੂੰ ਪਹਿਲਾ ਹੀ ਦੱਸਿਆ ਸੀ ਕਿ ਇਸ ਹਫਤੇ 'ਬਿੱਗ ਬੌਸ' ਦੇ ਘਰ 'ਚੋਂ ਕਿਸੇ ਦੀ ਵਿਦਾਈ ਨਹੀਂ ਹੋਣ ਵਾਲੀ ਸੀ। ਜੀ ਹਾਂ, 'ਬਿੱਗ ਬੌਸ 12' ਦਾ ਪਹਿਲਾ ਹਫਤਾ ਸੀ, ਜਿਸ ਕਰਕੇ ਨਾਮੀਨੇਟ ਹੋਏ ਮੈਂਬਰਾਂ 'ਚੋਂ ਕੋਈ ਵੀ ਆਪਣੇ ਘਰ ਨਹੀਂ ਜਾ ਰਿਹਾ।

 


Tags: Bigg Boss 12Anup JalotaJasleen Matharu ShivashishWeekend Ka VaarSalman Khan

Edited By

Sunita

Sunita is News Editor at Jagbani.