FacebookTwitterg+Mail

'ਬਿੱਗ ਬੌਸ' ਦੇ ਇਤਿਹਾਸ 'ਚ ਪਹਿਲੀ ਵਾਰ ਕੋਈ ਮੁਕਾਬਲੇਬਾਜ਼ ਨਹੀਂ ਹੋਇਆ ਘਰੋਂ ਬਾਹਰ

bigg boss 12
24 September, 2018 01:31:09 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 12 ਦਾ ਪਹਿਲਾ ਹਫਤਾ ਧਮਾਕੇਦਾਰ ਰਿਹਾ। 'ਬਿੱਗ ਬੌਸ 12' ਦੇ ਪਹਿਲੇ ਹਫਤੇ 'ਚ ਵੀ ਕਈ ਗੱਲਾਂ ਅਜਿਹੀਆਂ ਹੋਈਆਂ, ਜੋ ਇਸ ਸ਼ੋਅ ਦੇ ਇਤਿਹਾਸ 'ਚ ਕਦੇ ਨਹੀਂ ਹੋਈਆਂ। 'ਵੀਕੇਂਡ ਕਾ ਵਾਰ' ਐਪੀਸੋਡ 'ਚ ਇਸ ਹਫਤੇ ਕੋਈ ਵੀ ਮੁਕਾਬਲੇਬਾਜ਼ ਬਾਹਰ ਨਹੀਂ ਹੋਇਆ। ਦਰਅਸਲ 'ਬਿੱਗ ਬੌਸ 12' ਦੇ ਪਹਿਲੇ ਹਫਤੇ ਘਰੋਂ ਬਾਹਰ ਜਾਣ ਲਈ ਸਬਾ-ਸੋਮੀ, ਕ੍ਰਿਤੀ-ਰੋਸ਼ਮੀ, ਸੌਰਭ-ਸ਼ਿਵਾਸ਼ੀਸ਼, ਦੀਪਿਕਾ ਅਤੇ ਸ੍ਰਿਸ਼ਟੀ ਨੂੰ ਨਾਮੀਨੇਟ ਕੀਤਾ ਗਿਆ ਸੀ ਪਰ 'ਵੀਕੇਂਡ ਕਾ ਵਾਰ' ਐਪੀਸੋਡ 'ਚ ਸਲਮਾਨ ਖਾਨ ਨੇ ਕਿਹਾ ਕਿ ਸਾਰੇ ਮੁਕਾਬਲੇਬਾਜ਼ਾਂ ਲਈ ਬਹੁਤ ਵੱਡਾ ਸਰਪ੍ਰਾਈਜ਼ ਹੈ। ਇਸ ਸਰਪ੍ਰਾਈਜ਼ ਦਾ ਐਲਾਨ ਕਰਦੇ ਹੋਏ ਸਲਮਾਨ ਖਾਨ ਨੇ ਦੱਸਿਆ ਕਿ ਇਸ ਹਫਤੇ ਘਰੋਂ ਕੋਈ ਬਾਹਰ ਨਹੀਂ ਜਾ ਰਿਹਾ।

ਇਸ ਦੇ ਨਾਲ ਹੀ ਸਲਮਾਨ ਖਾਨ ਨੇ ਇਹ ਵੀ ਦੱਸਿਆ ਕਿ 'ਬਿੱਗ ਬੌਸ' ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਸ਼ੁਰੂਆਤੀ  ਹਫਤੇ 'ਚ ਕਿਸੇ ਮੁਕਾਬਲੇਬਾਜ਼ ਨੂੰ ਘਰੋਂ ਬਾਹਰ ਨਹੀਂ ਕੀਤਾ ਗਿਆ। ਉਂਝ ਇਸ ਵਾਰ ਮੇਕਰਸ ਨੇ ਸ਼ੋਅ ਦੇ ਫਾਰਮੇਟ 'ਚ ਬਦਲਾਅ ਕਰਦੇ ਹੋਏ ਮੁਕਾਬਲੇਬਾਜ਼ਾਂ ਨੂੰ ਜੋੜੀਆਂ 'ਚ ਸੱਦਣ ਦਾ ਫੈਸਲਾ ਕੀਤਾ। ਇੰਨਾ ਹੀ ਨਹੀਂ ਸ਼ੋਅ 'ਚ ਸਬਾ-ਸੋਮੀ ਦੀ ਜੋੜੀ ਦੀ ਐਂਟਰੀ ਨਾਲ 'ਬਿੱਗ ਬੌਸ' ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ ਜਦੋਂ ਇਕ ਹੀ ਪਰਿਵਾਰ ਦੇ 2 ਮੈਂਬਰ ਸੀਜ਼ਨ ਦਾ ਹਿੱਸਾ ਬਣੇ।


Tags: Bigg Boss 12First WeekNo EliminationSalman KhanWeekend Ka Vaar

Edited By

Chanda Verma

Chanda Verma is News Editor at Jagbani.