FacebookTwitterg+Mail

ਅਨੂਪ ਜਲੋਟਾ ਦੀ ਗੈਰ-ਮੌਜੂਗੀ 'ਚ ਜਸਲੀਨ ਨੇ ਸ਼ਿਵਾਸ਼ੀਸ਼ ਨੂੰ ਦਿਖਾਏ ਆਪਣੇ ਟੈਟੂ, ਵੀਡੀਓ ਵਾਇਰਲ

bigg boss 12
26 September, 2018 05:52:43 PM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਹੁਣ ਤੱਕ ਸਭ ਤੋਂ ਵਿਚਿੱਤਰ (ਵੱਖਰੀ) ਜੋੜੀ ਦੇ ਰੂਪ 'ਚ ਭਜਨ ਗਾਇਕ ਅਨੂਪ ਜਲੋਟਾ ਅਤੇ ਜਸਲੀਨ ਦੀ ਜੋੜੀ ਸਾਹਮਣੇ ਆਈ ਹੈ। ਇਸ ਟੀ. ਵੀ. ਰਿਐਲਿਟੀ ਸ਼ੋਅ 'ਚ ਇਨ੍ਹਾਂ ਦੋਹਾਂ ਨੇ ਇਕ ਕਪਲ ਦੇ ਤੌਰ 'ਤੇ ਐਂਟਰੀ ਲਈ ਹੈ। ਜਸਲੀਨ ਉਮਰ 'ਚ ਨਾ ਸਿਰਫ ਅਨੂਪ ਜਲੋਟਾ ਤੋਂ 37 ਸਾਲ ਛੋਟੀ ਹੈ ਬਲਕਿ ਉਹ ਉਨ੍ਹਾਂ ਦੇ ਗੁਰੂ ਵੀ ਹਨ। ਅਜਿਹੇ 'ਚ ਇਨ੍ਹਾਂ ਦੀ ਜੋੜੀ 'ਤੇ ਲਗਾਤਾਰ ਸਾਰਿਆਂ ਦੀਆਂ ਨਜ਼ਰਾਂ ਬਣੀਆਂ ਰਹਿੰਦੀਆਂ ਹਨ। ਹਾਲਾਂਕਿ ਹੁਣ ਤੱਕ ਘਰ 'ਚ ਇਨ੍ਹਾਂ ਦੋਹਾਂ ਨੂੰ ਇਕੱਠੇ ਕੁਆਲਿਟੀ ਟਾਈਮ ਸਪੈਂਡ ਕਰਦੇ ਦੇਖਿਆ ਨਹੀਂ ਗਿਆ ਹੈ ਬਲਕਿ ਦੋਵੇਂ ਇਕ-ਦੂਜੇ ਨਾਲ ਨਾਰਮਲ ਵਿਵਹਾਰ ਕਰਦੇ ਦੇਖੇ ਗਏ ਹਨ।

ਹਾਲਾਂਕਿ ਦੋਹਾਂ ਦੀ ਬਾਕੀ ਘਰਵਾਲਿਆਂ ਨਾਲ ਕਾਫੀ ਚੰਗੀ ਗੱਲਬਾਤ ਹੁੰਦੀ ਹੈ ਅਤੇ ਦੋਵੇਂ ਘਰ 'ਚ ਸਾਰਿਆਂ ਨਾਲ ਖੁੱਲ੍ਹ ਕੇ ਗੱਲ ਕਰਦੇ ਹਨ। ਦੂਜੇ ਪਾਸੇ ਹੁਣ ਘਰ ਦੇ ਅੰਦਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਜਸਲੀਨ, ਅਨੂਪ ਜਲੋਟਾ ਦੀ ਗੈਰ-ਮੌਜੂਦਗੀ 'ਚ ਸ਼ਿਵਾਸ਼ੀਸ਼ ਅਤੇ ਕ੍ਰਿਤੀ ਨੂੰ ਵਾਸ਼ਰੂਮ ਏਰੀਏ 'ਚ ਆਪਣੇ ਬਾਡੀ 'ਤੇ ਬਣਵਾਏ ਗਏ 13 ਟੈਟੂਸ ਨੂੰ ਦਿਖਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਜਸਲੀਨ ਦੀ ਇਕ ਸਾਲ ਪੁਰਾਣੀ ਵੀਡੀਓ ਰਿਲੀਜ਼ ਹੋਈ ਸੀ, ਜਿਸ 'ਚ ਉਹ ਆਪਣੇ ਸਿੰਗਲ ਹੋਣ ਦੀ ਗੱਲ ਕਹਿ ਰਹੀ ਸੀ ਅਤੇ ਬੁਆਏਫ੍ਰੈਂਡ ਦੀ ਤਲਾਸ਼ ਕਰ ਰਹੀ ਸੀ।


Tags: Bigg Boss 12Jasleen Matharu Anup JalotaBody TattooShivashish Mishra

Edited By

Chanda Verma

Chanda Verma is News Editor at Jagbani.