FacebookTwitterg+Mail

Video : ਘਰਵਾਲਿਆਂ ਸਾਹਮਣੇ ਜਸਲੀਨ ਨੇ ਕੀਤੀ ਅਨੂਪ ਨੂੰ ਕਿੱਸ, ਨਕਲੀ ਲੱਗ ਰਹੇ ਰਿਸ਼ਤੇ ਨੂੰ ਬਣਾਇਆ ਅਸਲੀ

bigg boss 12
27 September, 2018 04:04:51 PM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਅਨੂਪ ਜਲੋਟਾ ਤੇ ਜਸਲੀਨ ਮਥਾਰੂ ਨੇ ਜੋੜੀ ਵਜੋਂ ਐਂਟਰੀ ਲਈ ਹੈ। ਦੋਹਾਂ ਦੇ ਰਿਸ਼ਤੇ ਬਾਰੇ ਇਸ ਤੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ। ਦੋਹਾਂ ਨੇ ਬਿੱਗ ਬੌਸ 'ਚ ਆ ਕੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ, ਜਿਸ ਨੂੰ ਜਾਣ ਕੇ ਸਾਰੇ ਹੈਰਾਨ ਹੋ ਗਏ। ਹੁਣ ਤਕ ਸਾਰਿਆਂ ਨੂੰ ਦੋਹਾਂ ਦਾ ਰਿਸ਼ਤਾ ਨਕਲੀ ਲੱਗ ਰਿਹਾ ਸੀ ਪਰ ਹੁਣ ਲੋਕਾਂ ਦਾ ਮੂੰਹ ਬੰਦ ਕਰਨ ਲਈ ਅਨੂਪ ਤੇ ਜਸਲੀਨ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ ਹੈ।

ਜੀ ਹਾਂ ਦੋਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਜਸਲੀਨ ਭਜਨ ਗਾਇਕ ਅਨੂਪ ਨੂੰ ਘਰ ਵਾਲਿਆਂ ਦੇ ਸਾਹਮਣੇ ਕਿੱਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਥੋੜ੍ਹਾ ਝਟਕਾ ਵੀ ਲੱਗ ਸਕਦਾ ਹਾਂ ਅਤੇ ਜੇਕਰ ਅੱਜਕਲ ਤੁਹਾਨੂੰ ਜਸਲੀਨ ਚੰਗੀ ਲੱਗਣ ਲੱਗੀ ਹੈ ਤਾਂ ਤੁਹਾਡਾ ਦਿਲ ਵੀ ਟੁੱਟ ਸਕਦਾ ਹੈ। ਵੀਡੀਓ 'ਚ ਸਾਰੇ ਘਰਵਾਲੇ ਕਾਫੀ ਦਿਲਚਸਪੀ ਲੈਂਦੇ ਹੋਏ ਇਸ ਖੂਬਸੂਰਤ ਪਲ ਦੇ ਗਵਾਹ ਬਣਦੇ ਹੋਏ ਦਿਖਾਈ ਦਿੱਤੇ।


Tags: Bigg Boss 12 Anup Jalota Jasleen MatharuKissVideo

Edited By

Chanda Verma

Chanda Verma is News Editor at Jagbani.