FacebookTwitterg+Mail

Bigg Boss 12 : ਸ਼ਿਵਾਸ਼ੀਸ਼-ਦੀਪਕ ਵਿਚਕਾਰ ਹੋਈ ਕਪਤਾਨੀ ਜੰਗ, ਆਪਸ 'ਚ ਭਿੜੇ ਸ਼੍ਰੀਸੰਤ-ਸੁਰਭੀ

bigg boss 12
19 October, 2018 02:21:04 PM

ਮੁੰਬਈ (ਬਿਊਰੋ)— 'ਬਿੱਗ ਬੌਸ' ਦੇ ਘਰ 'ਚ ਬੀਤੀ ਰਾਤ ਹੋਏ ਐਪੀਸੋਡ 'ਚ ਘਰ ਦੇ ਅੰਦਰ ਕਈ ਰਾਜ਼ ਖੁੱਲ੍ਹਦੇ ਨਜ਼ਰ ਆਏ। ਲਗਜ਼ਰੀ ਟਾਸਕ 'ਘੋੜਾ ਗਾੜੀ' 'ਚ ਦੀਪਕ ਦੀ ਟੀਮ ਜਾਂਦੀ ਹੈ। ਉਨ੍ਹਾਂ ਦੀ ਟੀਮ 'ਚ ਸ਼ਿਵਾਸ਼ੀਸ਼ ਕੋਲ ਜ਼ਿਆਦਾ ਮਾਤਰਾ 'ਚ ਗਾਜਰ ਮਿਲਦੇ ਹਨ। ਇਸ ਦੌਰਾਨ ਦੋਹਾਂ ਵਿਚਕਾਰ ਕਪਤਾਨੀ ਦੀ ਦਾਅਵੇਦਾਰੀ ਹੁੰਦੀ ਹੈ। ਕਪਤਾਨੀ ਟਾਸਕ ਲਈ ਘਰ ਵਾਲਿਆਂ ਦਾ ਸੀਕ੍ਰੇਟ ਸਮੇਂ-ਸਮੇਂ 'ਤੇ ਟੀ. ਵੀ. ਸਕ੍ਰੀਨ 'ਤੇ ਦਿਖਾਇਆ ਜਾ ਰਿਹਾ ਸੀ। ਦੀਪਕ ਤੇ ਸ਼ਿਵਾਸ਼ੀਸ਼ ਨੂੰ ਇਸ ਟਾਸਕ ਨੂੰ ਜਿੱਤਣ ਲਈ ਘਰ ਵਾਲਿਆਂ ਦੇ ਸੀਕ੍ਰੇਟ ਨੂੰ ਪਛਾਨਣਾ ਸੀ। ਟਾਸਕ 'ਚ ਘਰ ਵਾਲਿਆਂ ਨੂੰ ਛੋਟ ਸੀ ਕਿ ਉਹ ਦੋਹਾਂ ਨੂੰ ਗਲਤ ਜਾਣਕਾਰੀ ਜਾਂ ਸਮਰਥਨ ਕਰਕੇ ਉਨ੍ਹਾਂ ਨਾਲ ਝੂਠ-ਸੱਚ ਬੋਲ ਸਕਦੇ ਹਨ।

Punjabi Bollywood Tadka
ਕਪਤਾਨੀ ਟਾਸਕ ਨੂੰ ਜਿੱਤਣ ਲਈ ਦੋਵੇਂ ਮੁਕਾਬਲੇਬਾਜ਼ਾ ਨੇ ਘਰ ਵਾਲਿਆਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ। ਦੀਪਕ ਸਭ ਤੋਂ ਪਹਿਲਾਂ ਆਪਣੇ ਕਰੀਬੀ ਸ਼੍ਰੀਸੰਤ ਤੇ ਸੁਰਭੀ ਕੋਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੇਨਤੀ ਕਰਦਾ ਹੈ ਕਿ ਸੀਕ੍ਰੇਟ ਪੁੱਛੇ ਜਾਣ 'ਤੇ ਉਸ ਦੀ ਮਦਦ ਕਰਨ। ਦੀਪਕ ਦੀ ਤਰ੍ਹਾਂ ਹੀ ਸ਼ਿਵਾਸ਼ੀਸ਼ ਵੀ ਜਸਲੀਨ ਤੇ ਸੁਰਭੀ ਕੋਲ ਜਾਂਦਾ ਹੈ। ਟਾਸਕ ਦੌਰਾਨ ਬਿੱਗ ਬੌਸ ਵਲੋਂ ਪੁੱਛੇ ਗਏ ਸੀਕ੍ਰੇਟ ਦਾ ਸ਼ਿਵਾਸ਼ੀਸ਼ ਜਵਾਬ ਦੇ ਕੇ ਟਾਸਕ 'ਚ ਲੀਡ ਕਰਦੇ ਨਜ਼ਰ ਆਏ। ਇਸ ਤਰ੍ਹਾਂ ਉਨ੍ਹਾਂ ਉਰਵਸ਼ੀ ਤੇ ਕਰਨਵੀਰ ਦੇ ਰਾਜ਼ ਨੂੰ ਦੱਸ ਕੇ ਆਪਣੇ ਖਾਤੇ 'ਚ ਦੋ ਅੰਕ ਹਾਸਲ ਕੀਤੇ। ਹੁਣ ਤੱਕ ਦੋਹਾਂ ਕਪਤਾਨਾਂ ਦੀ ਦਾਅਵੇਦਾਰੀ ਦਾ ਸਕੋਰ 2-2 ਦੀ ਬਰਾਬਰੀ 'ਤੇ ਸੀ।

Punjabi Bollywood Tadka
ਮਜ਼ੇਦਾਰ ਟਾਸਕ ਦੌਰਾਨ ਘਰ ਅੰਦਰ ਸ਼੍ਰੀਸੰਤ ਤੇ ਸੁਰਭੀ ਵਿਚਕਾਰ ਜੰਗ ਜਾਰੀ ਰਹਿੰਦੀ ਹੈ। ਜਦੋਂ ਸ਼੍ਰੀਸੰਤ, ਕਰਨਵੀਰ ਤੇ ਦੀਪਿਕਾ ਬੈਡਰੂਮ ਦੇ ਅੰਦਰ ਜਾਂਦੇ ਸਨ ਤਾਂ ਉਦੋਂ ਹੀ ਬਾਕੀ ਘਰ ਵਾਲੇ ਬਾਹਰ ਸਕ੍ਰੀਨ ਨੂੰ ਘੇਰ ਕੇ ਬੈਠੇ ਸਨ। ਬਿੱਗ ਬੌਸ ਵਲੋਂ ਬੁਲਾਏ ਜਾਣ 'ਤੇ ਜਦੋਂ ਸ਼੍ਰੀਸੰਤ ਲਿਵਿੰਗ ਏਰੀਆ 'ਚ ਆਉਂਦਾ ਤਾਂ ਸੁਰਭੀ ਕਹਿੰਦੀ ਹੈ ਕਿ ਬਿੱਗ ਬੌਸ ਹੁਣ ਘਰ ਦੇ ਸਭ ਜ਼ਰੂਰੀ ਤੇ ਗੈਰਜ਼ਰੂਰੀ ਲੋਕ ਆ ਚੁੱਕੇ ਹਨ, ਟਾਸਕ ਸ਼ੁਰੂ ਕਰੋ''। ਇੱਥੇ 'ਗੈਰ ਜ਼ਰੂਰੀ ਲੋਕ' ਤੋਂ ਸੁਰਭੀ ਦਾ ਇਸ਼ਾਰਾ ਸ਼੍ਰੀਸੰਤ ਵੱਲ ਸੀ। ਬਿੱਗ ਬੌਸ ਵਲੋਂ ਦੂਜੀ ਵਾਰ ਬੁਲਾਉਣ 'ਤੇ ਸ਼੍ਰੀਸੰਤ ਤੇ ਸੁਰਭੀ  ਵਿਚਕਾਰ ਇਸ ਗੱਲ ਨੂੰ ਲੈ ਕੇ ਫਿਰ ਤੋਂ ਲੜਾਈ ਹੁੰਦੀ ਹੈ।

Punjabi Bollywood Tadka


Tags: Deepak Thakur Sreesanth Dipika Kakar Surbhi Rana Bigg Boss 12 Tv Show

Edited By

Kapil Kumar

Kapil Kumar is News Editor at Jagbani.