FacebookTwitterg+Mail

Bigg Boss 12 : ਇਨ੍ਹਾਂ 3 ਮੁਕਾਬਲੇਬਾਜ਼ਾਂ ਨੂੰ ਮਿਲੀ ਜੇਲ ਦੀ ਸਜ਼ਾ, ਹੰਗਾਮਾ ਸ਼ੁਰੂ

bigg boss 12
20 October, 2018 02:38:44 PM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਇਸ ਹਫਤੇ ਕਾਲ ਕੋਠੜੀ 'ਚ ਜਾਣ ਲਈ ਸੁਰਭੀ ਰਾਣਾ, ਸ਼੍ਰੀਸੰਤ ਅਤੇ ਦੀਪਿਕਾ ਕੱਕੜ ਦਾ ਨਾਂ ਤੈਅ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਤਿੰਨੋਂ ਨਾਵਾਂ 'ਤੇ ਸਹਿਮਤੀ ਬਣਨੀ ਅਸਾਨ ਨਹੀਂ ਸੀ। ਸੁਰਭੀ 'ਤੇ ਸ਼੍ਰੀਸੰਤ ਨੇ ਵਾਸ਼ਰੂਮ ਦੇ ਅੰਦਰ ਚੋਰੀ-ਛਿਪੇ ਸਿਗਰੇਟ ਪੀਣ ਦਾ ਇਲਜ਼ਾਮ ਲਾਇਆ ਹੈ। ਘਰ ਵਾਲਿਆਂ ਨੇ ਇਸ ਨੂੰ ਸੁਰਭੀ ਦੀ ਵੱਡੀ ਗਲਤੀ ਦੱਸਦੇ ਹੋਏ ਜੇਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਸੁਰਭੀ ਵਲੋਂ ਘਰ ਅੰਦਰ ਚੋਰੀ-ਛਿਪੇ ਸਿਗਰੇਟ ਨਾ ਪੀਣ ਦਾ ਦਾਅਵਾ ਕੀਤਾ ਗਿਆ। ਉੱਥੇ ਹੀ ਦੀਪਕ ਨੇ ਕਾਲ ਕੋਠੜੀ ਲਈ ਦੀਪਿਕਾ ਦਾ ਨਾਂ ਸਾਹਮਣੇ ਰੱਖਿਆ।

Punjabi Bollywood Tadka
ਜਸਲੀਨ ਨੇ ਸ਼੍ਰੀਸੰਤ, ਦੀਪਿਕਾ ਅਤੇ ਸੁਰਭੀ ਦਾ ਨਾਂ ਲਿਆ। ਅਨੂਪ ਜਲੋਟਾ ਨੇ ਸੁਰਭੀ ਦੇ ਨਾਂ 'ਤੇ ਸਹਿਮਤੀ ਜਤਾਈ। ਆਖਿਰ 'ਚ ਸੁਰਭੀ, ਰੋਮਿਲ ਅਤੇ ਸ਼੍ਰੀਸੰਤ ਦਾ ਨਾਂ ਫਾਈਨਲ ਹੋਇਆ। ਇਸ ਤੋਂ ਬਾਅਦ ਬਿੱਗ ਬੌਸ ਨੇ ਕੈਪਟਨ ਸ਼ਿਵਾਸ਼ੀਸ਼ ਨੂੰ ਇਕ ਮੁਕਾਬਲੇਬਾਜ਼ 'ਤੇ ਫੈਸਲਾ ਬਦਲਣ ਦਾ ਮੌਕਾ ਦਿੱਤਾ ਤਾਂ ਉਸ ਨੇ ਰੋਮਿਲ ਦੀ ਜਗ੍ਹਾ ਦੀਪਿਕਾ ਦਾ ਨਾਂ ਲਿਆ।

Punjabi Bollywood Tadka
ਤੁਹਾਨੂੰ ਦੱਸ ਦੇਈਏ 'ਬਿੱਗ ਬੌਸ 12' ਦਾ ਇਹ ਹਫਤਾ ਵਿਵਾਦਾਂ 'ਚ ਰਿਹਾ। ਘਰ 'ਚ ਜਦੋਂ ਸ਼੍ਰੀਸੰਤ ਦੀ ਦੋਬਾਰਾ ਵਾਪਸੀ ਹੋਈ ਤਾਂ ਉਹ ਵਧੀਆ ਗੇਮ ਖੇਡ ਰਿਹਾ ਸੀ। ਸ਼੍ਰੀਸੰਤ ਤੇ ਅਨੂਪ ਜਲੋਟਾ ਨੇ ਪੂਰੀ ਗੇਮ ਹਿਲਾ ਕੇ ਰੱਖ ਦਿੱਤੀ ਹੈ। ਇਸ ਹਫਤੇ ਸ਼੍ਰੀਸੰਤ ਸਭ ਤੋਂ ਜ਼ਿਆਦਾ ਚਰਚਾ 'ਚ ਰਹੇ। ਉਨ੍ਹਾਂ ਦੀ ਘਰ ਅੰਦਰ ਦੀਪਕ ਠਾਕੁਰ ਨਾਲ ਲੜਾਈ ਵੀ ਹੋਈ। ਸੁਰਭੀ ਤੇ ਸ਼੍ਰੀਸੰਤ ਵਿਚਾਲੇ ਵਿਵਾਦ ਨੇ ਖੂਬ ਸੁਰਖੀਆਂ ਬਟੌਰੀਆਂ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵੀਕੈਂਡ ਦਿ ਵਾਰ 'ਚ ਕਿਹੜੇ ਮੁਕਾਬਲੇਬਾਜ਼ ਨੂੰ ਸਲਮਾਨ ਦੀ ਫਟਕਾਰ ਸੁਣਨ ਨੂੰ ਮਿਲੇਗੀ।


Tags: Shivashish Mishra Bigg Boss 12 Romil Choudhary Surbhi Rana Dipika Kakar Tv Show

Edited By

Kapil Kumar

Kapil Kumar is News Editor at Jagbani.