FacebookTwitterg+Mail

BB12 'ਚੋਂ ਸੌਰਭ ਪਟੇਲ ਹੋਏ ਬੇਘਰ, 'ਅਦਾਲਤੀ ਅਖਾੜੇ' 'ਚ ਸ਼੍ਰੀਸੰਥ ਦੀ ਪਤਨੀ ਨੇ ਮਾਰੀ ਬਾਜ਼ੀ

bigg boss 12
22 October, 2018 12:46:38 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ ਬੀਤੇ ਐਪੀਸੋਡ 'ਚ ਦਰਸ਼ਕਾਂ ਨੂੰ ਕਾਫੀ ਦਿਲਚਸਪ ਤੇ ਰੋਮਾਂਚਕ ਦੇਖਣ ਨੂੰ ਮਿਲਿਆ। ਇਸ ਐਪੀਸੋਡ 'ਚ ਸ਼੍ਰੀਸੰਥ-ਰੋਮਿਲ ਦਾ ਸੁਲਤਾਨੀ ਅਖਾੜਾ, ਮੁਕਾਬਲੇਬਾਜ਼ਾਂ 'ਤੇ ਲੱਗਣ ਵਾਲੇ ਦੋਸ਼ ਦਾ ਬਚਾਅ ਕਰਨ ਆਏ ਘਰਵਾਲੇ, ਘਰੋਂ ਬਾਹਰ ਜਾਣ ਵਾਲੇ ਮੁਕਾਬਲੇਬਾਜ਼ ਸਮੇਤ ਕਾਫੀ ਦਿਲਚਸਪ ਘਟਨਾਵਾਂ ਦੇਖਣ ਨੂੰ ਮਿਲੀਆਂ। 

ਜਾਣਕਾਰੀ ਮੁਤਾਬਕ ਸਲਮਾਨ ਖਾਨ ਨੇ 'ਰੇਸ 3' ਦੇ ਗੀਤ 'ਸੈਲਫਿਸ਼' ਨਾਲ ਵੀਕੇਂਡ ਕਾ ਵਾਰ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਘਰ 'ਚ ਬਿੱਗ ਬ੍ਰੇਕਅੱਪ ਹੋ ਚੁੱਕਾ ਹੈ, ਜਿਸ ਕਾਰਨ ਮੁਕਾਬਲੇਬਾਜ਼ਾਂ ਲਈ ਸਮਾਂ ਆ ਚੁੱਕਾ ਹੈ ਕਿ ਸਾਰੇ ਆਪਣੇ-ਆਪਣੇ ਬਾਰੇ 'ਚ ਸੈਲਫਿਸ਼' ਹੋ ਕੇ ਸੋਚਣ।

ਸਲਮਾਨ ਖਾਨ ਨੇ ਕਰਨਵੀਰ ਬੋਹਰਾ ਨੂੰ ਇਕ ਸਪੈਸ਼ਲ ਰੂਮ 'ਚ ਭੇਜਿਆ, ਜਿੱਥੇ ਉਹ ਆਪਣੇ ਪਰਿਵਾਰ ਨਾਲ ਟੀ. ਵੀ. ਰਾਹੀਂ ਮਿਲੇ। ਆਪਣੀਆਂ ਬੇਟੀਆਂ ਨੂੰ ਇੰਨੇ ਦਿਨਾਂ ਬਾਅਦ ਦੇਖ ਕੇ ਕਰਨਵੀਰ ਦੀਆਂ ਅੱਖਾਂ 'ਚ ਹੰਝੂ ਆ ਗਏ। ਇਸ ਤੋਂ ਬਾਅਦ ਸਲਮਾਨ ਨੇ ਸ਼੍ਰੀਸੰਥ ਦੀ ਪਤਨੀ ਭੁਵਨੇਸ਼ਵਰੀ, ਸ੍ਰਿਸ਼ਟੀ ਦੇ ਮੰਗੇਤਰ ਮਨੀਸ਼ ਅਤੇ ਦੀਪਿਕਾ ਦੇ ਪਤੀ ਸ਼ੋਏਬ ਨੂੰ ਦਰਸ਼ਕਾਂ ਨਾਲ ਮਿਲਵਾਇਆ ਅਤੇ ਇਸ ਦੇ ਨਾਲ ਹੀ ਦਿਬਾਂਗ (ਨਿਊਜ਼ ਐਂਕਰ) ਨੂੰ ਸਟੇਜ 'ਤੇ ਸੱਦਿਆ ਗਿਆ।

ਦਿਬਾਂਗ ਨੇ ਸਲਮਾਨ ਖਾਨ ਨੂੰ ਦੱਸਿਆ ਕਿ ਉਹ ਸ਼੍ਰੀਸੰਥ ਦੀ ਗੇਮ ਤੋਂ ਸੰਤੁਸ਼ਟ ਹਨ। ਇਸ ਦੇ ਨਾਲ ਹੀ ਸੁਰਭੀ ਦਾ ਪ੍ਰਦਰਸ਼ਨ ਵੀ ਘਰ 'ਚ ਚੰਗਾ ਹੈ। ਦੋਵੇਂ ਕਲਾਕਾਰ ਕਾਫੀ ਚੰਗੀ ਤਰ੍ਹਾਂ ਖੇਡ ਰਹੇ ਹਨ। ਦਿਬਾਂਗ ਮੁਤਾਬਕ ਸੁਰਭੀ ਕਾਰਨ ਹੀ ਘਰ 'ਚ ਜਾਨ ਆਈ ਹੈ ਤੇ ਉਨ੍ਹਾਂ ਕਾਰਨ ਹੀ ਮੁਕਾਬਲੇਬਾਜ਼ਾਂ ਨੇ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਹੈ।

ਮਨੀਸ਼, ਸ਼ੋਏਬ ਤੇ ਭੁਵਨੇਸ਼ਵਰੀ ਨੇ ਵੀ ਆਪਣੇ-ਆਪਣੇ ਪਾਰਟਨਰ ਲਈ ਖੂਬ ਬਹਿਸ ਕੀਤੀ ਤੇ ਇਸ 'ਅਦਾਲਤੀ ਅਖਾੜੇ' ਦੀ ਜੇਤੂ ਦਾ ਖਿਤਾਬ ਸ਼੍ਰੀਸੰਥ ਦੀ ਪਤਨੀ ਨੂੰ ਦਿੱਤਾ ਗਿਆ ਅਤੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਪਤੀ ਦਾ ਚੰਗੇ ਤਰੀਕੇ ਨਾਲ ਡਿਫੈਂਡ ਕੀਤਾ। ਇਸ ਦੇ ਉਲਟ 'ਸੁਲਤਾਨੀ ਅਖਾੜੇ' 'ਚ ਜ਼ੁਬਾਨੀ ਜੰਗ ਜਿੱਤਣ ਤੋਂ ਬਾਅਦ ਵੀ ਸ਼੍ਰੀਸੰਥ ਸੁਲਤਾਨੀ ਅਖਾੜਾ ਨਾ ਜਿੱਤ ਸਕੇ। ਰੋਮਿਲ ਨੇ ਆਪਣੇ ਦਮ ਦੇ ਬਲਬੂਤੇ ਸੁਲਤਾਨੀ ਅਖਾੜੇ ਨੂੰ ਆਪਣੇ ਨਾਂ ਕਰ ਲਿਆ।

ਇਸ ਤੋਂ ਬਾਅਦ ਵਾਰੀ ਆਈ ਐਲੀਮਿਨੇਸ਼ਨ ਦੀ। ਬੀਤੇ ਐਪੀਸੋਡ 'ਚ ਸਬਾ, ਸੌਰਭ, ਜਸਲੀਨ ਅਤੇ ਉਰਵਸ਼ੀ 'ਚੋਂ ਸੌਰਭ ਪਟੇਲ ਐਲੀਮਿਨੇਟ ਹੋਏ। ਸੌਰਭ ਨੇ ਸਾਰੇ ਮੁਕਾਬਲੇਬਾਜ਼ਾਂ ਤੋਂ ਮੁਆਫੀ ਮੰਗਦੇ ਹੋਏ ਘਰੋਂ ਵਿਦਾ ਹੋਏ। ਅੰਤ 'ਚ ਸਲਮਾਨ ਖਾਨ ਨੇ ਇਹ ਕਹਿੰਦੇ ਹੋਏ ਬੀਤੇ ਐਪੀਸੋਡ ਨੂੰ ਖਤਮ ਕੀਤਾ ਕਿ ਸੋਮਵਾਰ ਨੂੰ ਘਰ 'ਚ 2 ਵਾਈਲਡ ਕਾਰਡ ਐਂਟਰੀਆਂ ਹੋਣਗੀਆਂ, ਜਿਨ੍ਹਾਂ ਨਾਲ ਗੇਮ ਪੂਰੀ ਤਰ੍ਹਾਂ ਬਦਲ ਜਾਵੇਗੀ।

 


Tags: Salman Khan Surbhi Rana Sreesanth Jasleen Matharu Bigg Boss 12 Tv Show

Edited By

Chanda Verma

Chanda Verma is News Editor at Jagbani.